Rajasthan ’ਚ ਗਰਮੀ ਦੇ ਕਹਿਰ ਕਾਰਨ ਦਮ ਤੋੜਨ ਲੱਗੇ ਲੋਕ, Heat Stroke ਕਾਰਨ ਇੱਕ BSF ਜਵਾਨ ਦੀ ਮੌਤ

ਰਾਜਸਥਾਨ ਵਿੱਚ ਗਰਮੀ ਜਾਨਲੇਵਾ ਹੋ ਗਈ ਹੈ। ਇਹ ਸਿਰਫ ਕਹਿਣ ਦੀ ਗੱਲ ਨਹੀਂ ਹੈ, ਹੁਣ ਰਾਜਸਥਾਨ ਵਿੱਚ ਸਥਿਤੀ ਸੱਚਮੁੱਚ ਅਜਿਹੀ ਬਣ ਗਈ ਹੈ।

By  Aarti May 27th 2024 04:34 PM

BSF Soldier Death: ਰਾਜਸਥਾਨ 'ਚ ਭਿਆਨਕ ਗਰਮੀ ਅਤੇ ਲੂ ਕਾਰਨ ਭਾਰਤ-ਪਾਕਿਸਤਾਨ ਸਰਹੱਦ 'ਤੇ ਜੈਸਲਮੇਰ ਜ਼ਿਲ੍ਹੇ 'ਚ ਬੀਐਸਐਫ ਦੇ ਇੱਕ ਜਵਾਨ ਦੀ ਮੌਤ ਹੋ ਗਈ ਹੈ। ਮੌਤ ਦਾ ਸ਼ੁਰੂਆਤੀ ਕਾਰਨ ਹੀਟ ਸਟ੍ਰੋਕ ਮੰਨਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਫੌਜੀ ਪੱਛਮੀ ਬੰਗਾਲ ਦੇ ਜਲਪਾਈਗੁੜੀ ਦਾ ਰਹਿਣ ਵਾਲਾ ਸੀ।

ਮਿਲੀ ਜਾਣਕਾਰੀ ਮੁਤਾਬਿਕ ਅੱਤ ਦੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਸਥਿਤੀ ਨਾਲ ਨਜਿੱਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਬਿਹਤਰ ਪ੍ਰਬੰਧਾਂ ਲਈ ਹਰ ਹਸਪਤਾਲ ਵਿੱਚ ਇੱਕ ਨੋਡਲ ਅਫ਼ਸਰ ਤੈਨਾਤ ਕੀਤਾ ਗਿਆ ਹੈ।

ਹਿਮਾਚਲ ਪ੍ਰਦੇਸ਼ ’ਚ ਹੀਟ ਵੇਵ ਦਾ ਅਲਰਟ ਜਾਰੀ

ਦੂਜੇ ਪਾਸੇ ਹਿਮਾਚਲ 'ਚ ਹੀਟ ਵੇਵ ਅਲਰਟ ਜਾਰੀ ਹੋਇਆ ਹੈ। ਸ਼ਿਮਲਾ 'ਚ ਐਤਵਾਰ ਨੂੰ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ ਹੈ। ਜਿਸ ਨਾਲ ਪਿਛਲੇ 10 ਸਾਲ ਦਾ ਰਿਕਾਰਡ ਟੁੱਟਿਆ ਹੈ। ਸਾਲ 2014 ਤੋਂ ਬਾਅਦ 30.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਰਾਜਧਾਨੀ ਸ਼ਿਮਲਾ ਦਾ ਤਾਪਮਾਨ 30.6 ਡਿਗਰੀ ਸੈਲਸੀਅਸ ਦੇ ਨਾਲ ਇਸ ਮੌਸਮ ਦਾ ਸਭ ਤੋਂ ਗਰਮ ਦਿਨ ਰਿਹਾ। ਊਨਾ ਵੀ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: Pune Porsche Car Accident: ਪੁਣੇ ਪੋਰਸ਼ ਕਾਂਡ 'ਚ ਵੱਡੀ ਕਾਰਵਾਈ, ਡਾਕਟਰ ਸਮੇਤ ਦੋ ਗ੍ਰਿਫਤਾਰ, ਇਹ ਹੈ ਮਾਮਲਾ

Related Post