ਪਾਕਿ ਦੀ ਨਾਪਾਕ ਹਰਕਤ : ਅੰਮ੍ਰਿਤਸਰ ਚ ਦਿਸਿਆ ਡਰੋਨ, ਫਾਜ਼ਿਲਕਾ ਚੋਂ ਮਿਲੀ ਹੈਰੋਇਨ

Pakistani Drone Shot Down: ਪਾਕਿਸਤਾਨ ਤੋਂ ਡਰੋਨ ਭੇਜਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਾਕਿਸਤਾਨ ਆਪਣੇ ਡਰੋਨਾਂ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਅਤੇ ਕਈ ਵਾਰ ਹੈਰੋਇਨ ਦੀ ਖੇਪ ਭਾਰਤ ਭੇਜਦਾ ਰਹਿੰਦਾ ਹੈ। ਇਸੇ ਕੜੀ 'ਚ ਤਾਜ਼ਾ ਅੰਮ੍ਰਿਤਸਰ ਅਤੇ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਅਤੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ।
ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਸੈਕਟਰ ਦੇ 144 ਬੀਐਨ ਦੇ ਏਓਆਰ ਵਿੱਚ ਬੀਓਪੀ ਦਾਓਕੇ ਦੇ ਏਓਆਰ ਵਿੱਚ ਸ਼ਾਮ 7:20 ਵਜੇ ਭਾਰਤ ਵਿੱਚ ਦਾਖਲ ਹੋਇਆ ਡਰੋਨ ਨੂੰ ਅੱਜ ਸਵੇਰੇ ਪਾਕਿਸਤਾਨ ਖੇਤਰ ਬੀਓਪੀ ਭਰੋਪਾਲ ਦੇ ਏਓਆਰ ਦੇ ਸਾਹਮਣੇ 20 ਮੀਟਰ ਦੂਰ ਉਨ੍ਹਾਂ ਦੇ ਖੇਤਰ ਵਿੱਚ ਡਿੱਗਿਆ ਪਾਇਆ ਗਿਆ।
ਦੱਸ ਦਈਏ ਕਿ ਡਰੋਨ ਨੂੰ ਦੇਖ ਕੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਵਧਣ ਲੱਗਾ ਪਰ ਕੁਝ ਦੇਰ ਬਾਅਦ ਇਹ ਪਾਕਿਸਤਾਨੀ ਸਰਹੱਦ ਦੇ ਅੰਦਰ ਜਾ ਡਿੱਗਿਆ। ਡਰੋਨ ਨੂੰ ਡੇਗਣ ਤੋਂ ਬਾਅਦ ਬੀਐਸਐਫ ਦੇ ਜਵਾਨ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਫਿਲਹਾਲ ਇਲਾਕੇ ’ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
25 ਕਿਲੋ ਹੈਰੋਇਨ ਬਰਾਮਦ
ਉੱਥੇ ਹੀ ਦੂਜੇ ਪਾਸੇ ਫਾਜ਼ਿਲਕਾ ਜ਼ਿਲ੍ਹੇ ’ਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨੀ ਤਸਕਰਾਂ ਨਾਲ ਇੱਕ ਮੁਕਾਬਲੇ ਤੋਂ ਬਾਅਦ ਲਗਭਗ 25 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਹਾਲਾਂਕਿ ਸੰਘਣੀ ਧੁੰਦ ਦਾ ਫਾਇਦਾ ਚੁੱਕਦੇ ਹੋਏ ਤਸਕਰ ਭੱਜਣ ਵਿਚ ਕਾਮਯਾਬ ਹੋ ਗਏ। ਹਾਲਾਂਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਪੁਲਿਸ ਅਤੇ ਸਬੰਧਤ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਗੱਟੀ ਅਜਾਇਬ ਸਿੰਘ ਨੇੜੇ ਪੈਂਦੇ ਇਲਾਕੇ ਵਿੱਚ ਸਰਹੱਦੀ ਵਾੜ ਵਿਖੇ ਕੁਝ ਹਰਕਤ ਵੇਖੀ। ਜਿਸ ਦੇ ਖਿਲਾਫ ਤੁਰੰਤ ਕਾਰਵਾਈ ਕਰ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ।
ਇਹ ਵੀ ਪੜੋ: ਮਾਂ-ਬੋਲੀ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਦੀ ਪਹਿਲਕਦਮੀ, ਨੇਮ ਪਲੇਟ 'ਤੇ ਪੰਜਾਬੀ 'ਚ ਲਿਖਿਆ ਨਾਮ