ਬੀਐਸਐਫ ਦੇ ਜਵਾਨਾਂ ਨੇ ਢੇਰ ਕੀਤਾ ਡਰੋਨ, ਤਲਾਸ਼ੀ ਮੁਹਿੰਮ ਜਾਰੀ

ਬੀਐਸਐਫ ਦੇ ਜਵਾਨਾਂ ਵੱਲੋਂ ਕੌਮਾਂਤਰੀ ਸਰਹੱਦ ਉਤੇ ਅੱਜ ਦੂਜੇ ਦਿਨ ਲਗਾਤਾਰ ਡਰੋਨ ਢੇਰ ਕੀਤਾ ਗਿਆ। ਜਵਾਨਾਂ ਨੇ ਪੰਜਾਬ ਦੇ ਅੰਮ੍ਰਿਤਸਰ ਸੈਕਟਰ ਵਿਚ ਡਰੋਨ ਦੀ ਹਲਚਲ ਮਗਰੋਂ ਫਾਇਰਿੰਗ ਕੀਤੀ ਤੇ ਡਰੋਨ ਨੂੰ ਹੇਠਾਂ ਸੁੱਟ ਲਿਆ। ਇਸ ਮਗਰੋਂ ਜਵਾਨਾਂ ਨੇ ਪੂਰੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਆਰੰਭ ਕਰ ਦਿੱਤੀ ਹੈ।

By  Ravinder Singh December 23rd 2022 10:07 AM -- Updated: December 23rd 2022 10:15 AM

ਅੰਮ੍ਰਿਤਸਰ : ਪਾਕਿਸਤਾਨ ਵੱਲੋਂ ਡਰੋਨ ਭੇਜਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ ਹੈ। ਬੀਐਸਐਫ ਦੇ ਜਵਾਨ ਨੇ ਮੁਸਤੈਦੀ ਨਾਲ ਫਾਇਰਿੰਗ ਕਰਕੇ ਡਰੋਨ ਨੂੰ ਹੇਠਾਂ ਸੁੱਟ ਲਿਆ ਤੇ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਲਗਭਗ 7.45 ਵਜੇ ਬੀਐਸਐਫ ਦੇ ਜਵਾਨਾਂ ਨੇ ਬੀਓਪੀ ਪਲਮੋਰਨ, 22 ਬਟਾਲੀਅਨ, ਅੰਮ੍ਰਿਤਸਰ ਸੈਕਟਰ, ਪੰਜਾਬ ਦੇ ਏਓਆਰ ਵਿਚ ਭਾਰਤ ਦੀ ਸਰਹੱਦ ਅੰਦਰ ਘੁਸਪੈਠ ਕਰ ਰਿਹਾ ਸੀ। ਹਲਚਲ ਮਹਿਸੂਸ ਹੁੰਦੇ ਹੀ ਜਵਾਨਾਂ ਵੱਲੋਂ ਤੁਰੰਤ ਫਾਇਰਿੰਗ ਕਰ ਦਿੱਤੀ ਗਈ ਅਤੇ ਡਰੋਨ ਨੂੰ ਹੇਠਾਂ ਸੁੱਟ ਲਿਆ ਹੈ। ਬੀਐਸਐਫ ਜਵਾਨਾਂ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ।

ਬੀਐਸਐਫ ਅਧਿਕਾਰੀਆਂ ਮੁਤਾਬਕ ਡਿੱਗਿਆ ਡਰੋਨ ਬਹੁਤ ਵੱਡਾ ਅਤੇ ਦਿੱਖ ਵਿੱਚ ਵੱਖਰਾ ਹੈ। ਫਿਲਹਾਲ ਇਸ ਨੂੰ ਕਬਜ਼ੇ ਵਿਚ ਲੈ ਕੇਜਾਂਚ ਲਈ ਭੇਜਿਆ ਜਾ ਰਿਹਾ ਹੈ ਤਾਂ ਜੋ ਇਸ ਦੇ ਫਲਾਇੰਗ ਰਿਕਾਰਡ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।



ਕਾਬਿਲੇਗੌਰ ਹੈ ਕਿ 21 ਦਸੰਬਰ ਨੂੰ ਸਵੇਰੇ 8 ਵਜੇ ਬੀਐਸਐਫ ਦੇ ਜਵਾਨਾਂ ਨੇ ਬੀਓਪੀ ਹਰਭਜਨ, 101 ਬੀਐਨ, ਫ਼ਿਰੋਜ਼ਪੁਰ ਸੈਕਟਰ, ਤਰਨਤਾਰਨ ਦੇ ਏਓਆਰ ਵਿੱਚ ਪਾਕਿਸਤਾਨ ਤੋਂ ਡਰੋਨ ਦੀ ਹਲਚਲ ਨਜ਼ਰ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ 'ਤੇ ਭਾਰੀ ਗੋਲੀਬਾਰੀ ਕੀਤੀ। ਜਵਾਨਾਂ ਨੇ ਬੀਤੇ ਦਿਨ ਸਵੇਰੇ ਫਾਰਮ 3 ਤੋਂ ਡਰੋਨ ਬਰਾਮਦ ਕੀਤੇ।

ਗੌਰਤਲਬ ਹੈ ਕਿ ਭਾਰਤੀ ਖੇਤਰ 'ਤੇ ਹਥਿਆਰਾਂ ਤੇ ਹੈਰੋਇਨ ਨੂੰ ਸੁੱਟਣ ਦੇ ਮਕਸਦ ਨਾਲ ਕੌਮਾਂਤਰੀ ਸਰਹੱਦ ਨੇੜੇ ਸੰਘਣੀ ਧੁੰਦ ਦਾ ਲਾਹਾ ਲੈਂਦੇ ਹੋਏ ਕੁਝ ਦਿਨਾਂ ਤੋਂ ਡਰੋਨਾਂ ਦੀ ਆਵਾਜਾਈ 'ਚ ਕਾਫੀ ਵਾਧਾ ਹੋਇਆ ਹੈ। ਬੀਐਸਐਫ ਦੇ ਜਵਾਨਾਂ ਨੇ ਵੀ ਗਸ਼ਤ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ : ਹੱਢ ਚੀਰਵੀ ਠੰਢ ਕਾਰਨ ਜਨਜੀਵਨ ਪ੍ਰਭਾਵਿਤ, ਪਹਾੜੀ ਇਲਾਕਿਆਂ 'ਚ ਮਨਫੀ 'ਤੇ ਪੁੱਜਿਆ ਪਾਰਾ

ਅੰਮ੍ਰਿਤਸਰ, ਤਰਨਤਾਰਨ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਖਾਸ ਕਰਕੇ ਰਾਤ ਅਤੇ ਤੜਕੇ ਸਮੇਂ ਦੌਰਾਨ ਡਰੋਨ ਹਲਚਲ ਮਹਿਸੂਸ ਕੀਤੀ ਗਈ ਹੈ। ਤਸਕਰਾਂ ਨੇ ਡਰੋਨ ਦੀਆਂ ਲਾਈਟਾਂ ਨੂੰ ਵੀ ਟੇਪ ਨਾਲ ਢੱਕਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਉਹ ਦਿਖਾਈ ਨਾ ਦੇਣ। ਇਸ ਕਰਕੇ ਬੀਐਸਐਫ ਦੇ ਜਵਾਨ ਹੁਣ ਆਵਾਜ਼ ਦੀ ਜ਼ਰੀਏ ਹੀ ਡਰੋਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ।

Related Post