ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ, BSF ਨੇ ਖੇਪ ਤੇ ਡਰੋਨ ਕੀਤਾ ਬਰਾਮਦ

ਪੰਜਾਬ ਵਿੱਚ ਬੀਐਸਐਫ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੀ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਡਰੋਨ ਵੀ ਬਰਾਮਦ ਹੋਇਆ ਹੈ। ਇਹ ਖੇਪ ਰਾਤ ਸਮੇਂ ਡਰੋਨ ਰਾਹੀਂ ਸਰਹੱਦ ’ਤੇ ਬੀਐਸਐਫ ਚੌਕੀ ਜੋਗਿੰਦਰ ਸਿੰਘ ਕੋਲ ਸੁੱਟੀ ਗਈ।

By  Amritpal Singh October 12th 2024 10:57 AM

Punjab News: ਪੰਜਾਬ ਵਿੱਚ ਬੀਐਸਐਫ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਲਿਆਂਦੀ ਅੱਧਾ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਡਰੋਨ ਵੀ ਬਰਾਮਦ ਹੋਇਆ ਹੈ। ਇਹ ਖੇਪ ਰਾਤ ਸਮੇਂ ਡਰੋਨ ਰਾਹੀਂ ਸਰਹੱਦ ’ਤੇ ਬੀਐਸਐਫ ਚੌਕੀ ਜੋਗਿੰਦਰ ਸਿੰਘ ਕੋਲ ਸੁੱਟੀ ਗਈ।

ਬੀਐਸਐਫ ਦੇ ਜਵਾਨਾਂ ਨੇ ਤਰਨਤਾਰਨ ਦੇ ਪਿੰਡ ਕਾਲਸ ਤੋਂ 13.160 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਛੇ ਬੋਤਲਾਂ ਵਿੱਚ ਪੈਕ ਕੀਤੀ ਗਈ ਸੀ ਜਿਸ ਵਿੱਚ ਪੀਲੀ ਟੇਪ ਲੱਗੀ ਹੋਈ ਸੀ। ਪੁਲਿਸ ਨੇ ਦੱਸਿਆ ਕਿ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੈ। ਬੀਐਸਐਫ ਨੇ ਨਸ਼ੇ ਦੀ ਇਹ ਖੇਪ ਨਸ਼ਾ ਤਸਕਰਾਂ ਦੇ ਹੱਥ ਲੱਗਣ ਤੋਂ ਪਹਿਲਾਂ ਹੀ ਬਰਾਮਦ ਕਰ ਲਈ ਸੀ।

ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕਿਸ ਤਸਕਰੀ ਗਰੋਹ ਨੇ ਇਹ ਨਸ਼ੀਲੇ ਪਦਾਰਥਾਂ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਇਸ ਤੋਂ ਇਲਾਵਾ ਬੀਐਸਐਫ ਨੇ ਪਿੰਡ ਨੌਸ਼ਹਿਰਾ ਨੇੜੇ ਖੇਤਾਂ ਵਿੱਚੋਂ ਇੱਕ ਪਾਕਿਸਤਾਨੀ ਡਰੋਨ ਵੀ ਕਬਜ਼ੇ ਵਿੱਚ ਲਿਆ ਹੈ। ਇਹ ਜੁਗਾਡੂ ਕਿਸਮ ਦਾ ਡਰੋਨ ਹੈ ਜਿਸ ਨੂੰ ਪਾਕਿਸਤਾਨੀ ਤਸਕਰਾਂ ਨੇ ਭਾਰਤੀ ਖੇਤਰ ਵਿੱਚ ਭੇਜਿਆ ਸੀ। ਕਿਸੇ ਖਰਾਬੀ ਕਾਰਨ ਇਹ ਖੇਤਾਂ 'ਚ ਡਿੱਗ ਗਿਆ ਅਤੇ ਸੂਚਨਾ ਮਿਲਣ 'ਤੇ ਬੀ.ਐੱਸ.ਐੱਫ. ਨੇ ਕਾਬੂ ਕਰ ਲਿਆ ਹੈ।

Related Post