Ludhiana Murder: ਲੁੱਟ ਦੀ ਨੀਅਤ ਨਾਲ ਕਾਰੋਬਾਰੀ ਦਾ ਕਤਲ; ਕਰੋੜਾਂ ਰੁਪਏ ਦੀ ਲੁੱਟ ਹੋਣ ਦਾ ਖਦਸ਼ਾ

ਲੁਧਿਆਣਾ ’ਚ ਲੁੱਟ ਦੀ ਨੀਅਤ ਨਾਲ ਇੱਕ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕਾਰੋਬਾਰੀ ਦੀ ਪਛਾਣ ਮਨਜੀਤ ਸਿੰਘ ਦੇ ਨਾਂ ਵਜੋਂ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

By  Aarti April 11th 2023 11:41 AM

Ludhiana Murder: ਪੰਜਾਬ ’ਚ ਲੁੱਟਖੋਹ ਅਤੇ ਕਤਲ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਲੁੱਟ ਦੀ ਨੀਅਤ ਨਾਲ ਇੱਕ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਜ਼ਿਲ੍ਹੇ ਦੇ ਪੌਸ਼ ਇਲਾਕਾ ਮਾਡਲ ਗ੍ਰਾਮ ਇਲਾਕੇ ਦੀ ਕੋਚਰ ਮਾਰਕੀਟ ਦੇ ਵਿੱਚ ਬੀਤੀ ਦੇਰ ਰਾਤ ਇਕ ਕਾਰੋਬਾਰੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕਾਰੋਬਾਰੀ ਦੀ ਪਛਾਣ ਮਨਜੀਤ ਸਿੰਘ ਦੇ ਨਾਂ ਵਜੋਂ ਹੋਈ ਹੈ। 


ਦੱਸ ਦਈਏ ਕਿ ਮਨਜੀਤ ਸਿੰਘ ਮਨੀ ਐਕਸਚੇਂਜਰ ਦਾ ਕੰਮ ਕਰਦਾ ਸੀ ਅਤੇ ਰਾਤ ਨੂੰ ਦੁਕਾਨ ਬੰਦ ਕਰਕੇ ਪੈਸਿਆਂ ਦੇ ਭਰਿਆ ਬੈਗ ਨਾਲ ਸਕੂਟਰ ਤੇ ਸਵਾਰ ਹੋ ਕੇ ਘਰ ਨੂੰ ਪਰਤ ਰਿਹਾ ਸੀ, ਜਿਸ ਦੌਰਾਨ ਦੋ ਮੋਟਰਸਾਈਕਲ ਸਵਾਰ ਲੁਟੇਰੇ ਕਾਰੋਬਾਰੀ ਦਾ ਪਿੱਛਾ ਕਰ ਰਹੇ ਸੀ, ਰਸਤੇ ਦੇ ਵਿੱਚ ਲੁਟੇਰੇ ਕਾਰੋਬਾਰੀ ਨੂੰ ਘੇਰਦੇ ਹਨ ਫਿਰ ਉਸ ’ਤੇ ਹਮਲਾ ਕਰਦੇ ਹਨ ਅਤੇ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਜਾਂਦੇ ਹਨ।

ਫਿਲਹਾਲ ਇਸ ਕਤਲ ਦੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਬੇਗ ਦੇ ਵਿੱਚ ਇਕ ਕਰੋੜ ਰੁਪਏ ਸੀ। ਖੈਰ ਵਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿਚ ਲੈ ਲਈ ਹੈ ਅਤੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: PapalPreet Arrested: ਗ੍ਰਿਫਤਾਰੀ ਤੋਂ ਬਾਅਦ ਪਪਲਪ੍ਰੀਤ ਨੂੰ ਭੇਜਿਆ ਗਿਆ ਆਸਾਮ ਦੀ ਡਿਬਰੂਗੜ੍ਹ ਜੇਲ੍ਹ

Related Post