Ludhiana Murder: ਭਰਾ ਨੇ ਭੈਣ ਅਤੇ ਜੀਜੇ ’ਤੇ ਚਲਾਈਆਂ ਗੋਲੀਆਂ; ਮੁਲਜ਼ਮ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਲੁਧਿਆਣਾ ਦੇ ਥਾਣਾ ਪੀ ਏ ਯੂ ਅਧੀਨ ਆਉਂਦੇ ਪੰਜਪੀਰ ਰੋਡ ਕਾਰਪੋਰੇਸ਼ਨ ਕਲੋਨੀ ’ਚ ਇਕ ਭਰਾ ਵੱਲੋਂ ਆਪਣੀ ਭੈਣ ਸੰਦੀਪ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲੇ ਸਾਹਮਣੇ ਆਇਆ ਹੈ।

By  Aarti August 6th 2023 09:52 PM -- Updated: August 6th 2023 09:54 PM

ਨਵੀਨ ਸ਼ਰਮਾ (ਲੁਧਿਆਣਾ, 6 ਅਗਸਤ): ਲੁਧਿਆਣਾ ਦੇ ਥਾਣਾ ਪੀ ਏ ਯੂ ਅਧੀਨ ਆਉਂਦੇ ਪੰਜਪੀਰ ਰੋਡ ਕਾਰਪੋਰੇਸ਼ਨ ਕਲੋਨੀ ’ਚ ਇਕ ਭਰਾ ਵੱਲੋਂ ਆਪਣੀ ਭੈਣ ਸੰਦੀਪ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲੇ ਸਾਹਮਣੇ ਆਇਆ ਹੈ। ਉਸ ਵਾਰਦਾਤ ਨੂੰ ਅੰਜਾਮ ਸੂਰਜ ਨਾਂ ਦੇ ਸਖ਼ਸ਼ ਨੇ ਦਿੱਤਾ ਹੈ ਜੋਕਿ ਸੰਦੀਪ ਦਾ ਭਰਾ ਹੈ। 

ਦੱਸ ਦਈਏ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕੇ ਸੰਦੀਪ ਦਾ ਪਤੀ ਰਵੀ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ’ਚ ਅਪਣਾ ਇਲਾਜ ਕਰਵਾ ਰਿਹਾ ਹੈ। ਉਸ ਨੂੰ ਵੀ ਗੋਲੀਆਂ ਲੱਗੀਆਂ ਹਨ।  

ਮਾਮਲੇ ਸਬੰਧੀ ਏ.ਡੀ.ਸੀ.ਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕਤਲ ਕਰਨ ਦਾ ਕਾਰਨ ਰਵੀ ਵੱਲੋਂ ਸੂਰਜ ਦੀ ਭੈਣ ਨਾਲ ਕੋਰਟ ਮੈਰਿਜ ਕਰਵਾਉਣਾ ਹੈ। ਉਨ੍ਹਾ ਕਿਹਾ ਕਿ ਰਵੀ ਸੂਰਜ ਦਾ ਦੋਸਤ ਸੀ। ਰਵੀ ਦੀ ਨੇੜਤਾ ਸੂਰਜ ਦੀ ਭੈਣ ਨਾਲ ਵੱਧ ਗਈ ਪਰ ਪਰਿਵਾਰ ਦੋਵਾਂ ਦੇ ਵਿਆਹ ਲਈ ਤਿਆਰ ਨਹੀਂ ਸੀ ਜਿਸ ਕਰਕੇ ਦੋਵਾਂ ਨੇ ਬਾਹਰ ਜਾ ਕੇ ਕੋਰਟ ਮੈਰਿਜ ਕਰਵਾ ਲਈ।

ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਸੂਰਜ ਨੂੰ ਪਤਾ ਲੱਗਾ ਕਿ ਦੋਵੇਂ ਲੁਧਿਆਣਾ ਆ ਗਏ ਹਨ ਤਾਂ ਉਸ ਨੇ ਦੋਵਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਅਤੇ ਦੋਵਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਚ ਸੂਰਜ ਦੀ ਭੈਣ ਸੰਦੀਪ ਦੀ ਮੌਤ ਹੋ ਗਈ ਜਦੋਂ ਕੇ ਰਵੀ ਦੀ ਹਾਲਤ ਗੰਭੀਰ ਹੈ।

ਇਹ ਵੀ ਪੜ੍ਹੋ: ਚੋਰੀ ਦੇ ਸ਼ੱਕ 'ਚ ਨਾਬਾਲਗਾਂ ਨੂੰ ਕਥਿਤ ਤੌਰ 'ਤੇ ਲਗਾਇਆ ਪੈਟਰੋਲ ਦਾ ਟੀਕਾ; ਮਨੁੱਖੀ ਨਿਕਾਸ ਪੀਣ ਨੂੰ ਕੀਤਾ ਮਜਬੂਰ

Related Post