Batala News : ਛੋਟੇ ਭਰਾ ਨੇ ਵੱਡੇ ਦਾ ਕੀਤਾ ਕਤਲ, ਇੱਕ ਬੱਚੇ ਦਾ ਪਿਓ ਸੀ ਅਜੈ ਕੁਮਾਰ, ਜਾਣੋ ਪੂਰਾ ਮਾਮਲਾ

Murder in Batala : ਜਾਣਕਾਰੀ ਅਨੁਸਾਰ ਬਟਾਲਾ ਦੇ ਗਾਂਧੀ ਕੈਂਪ ਦੀ ਸ਼ਿਵ ਮੰਦਿਰ ਗਲੀ ਵਿੱਚ ਦੇਰ ਸ਼ਾਮ ਉਸ ਵੇਲੇ ਸਨਸਨੀ ਫੈਲ ਗਈ। ਜਦੋਂ ਛੋਟੇ ਸਕੇ ਭਰਾ ਨਾਮ ਹੀਰਾ ਨੇ ਆਪਣੇ ਵੱਡੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਵੱਡੇ ਭਰਾ ਅਜੈ ਕੁਮਾਰ ਦਾ ਕਤਲ ਕਰ ਦਿੱਤਾ।

By  KRISHAN KUMAR SHARMA September 21st 2024 08:11 PM

ਬਟਾਲਾ 'ਚ ਭਰਾ ਵੱਲੋਂ ਭਰਾ ਨੂੰ ਕਤਲ ਕਰਨ ਦੀ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਵੱਡੇ ਭਰਾ ਨੂੰ ਕਤਲ ਕਰਨ ਤੋਂ ਬਾਅਦ ਛੋਟਾ ਭਰਾ ਹੀਰਾ ਫਰਾਰ ਦੱਸਿਆ ਜਾ ਰਿਹਾ ਹੈ। ਮੁਹੱਲਾ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕਰਨ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੋਈ ਸੀ ਅਤੇ ਜਾਂਚ ਕੀਤੀ ਜਾ ਰਹੀ ਸੀ। ਮ੍ਰਿਤਕ ਦੀ ਪਹਿਚਾਣ ਅਜੈ ਕੁਮਾਰ ਉਮਰ 35 ਸਾਲ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਬਟਾਲਾ ਦੇ ਗਾਂਧੀ ਕੈਂਪ ਦੀ ਸ਼ਿਵ ਮੰਦਿਰ ਗਲੀ ਵਿੱਚ ਦੇਰ ਸ਼ਾਮ ਉਸ ਵੇਲੇ ਸਨਸਨੀ ਫੈਲ ਗਈ। ਜਦੋਂ ਛੋਟੇ ਸਕੇ ਭਰਾ ਨਾਮ ਹੀਰਾ ਨੇ ਆਪਣੇ ਵੱਡੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਵੱਡੇ ਭਰਾ ਅਜੈ ਕੁਮਾਰ ਦਾ ਕਤਲ ਕਰ ਦਿੱਤਾ।

ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅਜੈ ਕੁਮਾਰ ਅਤੇ ਉਸਦਾ ਛੋਟਾ ਭਰਾ ਹੀਰਾ ਇਕੋ ਘਰ ਵਿੱਚ ਹੀ ਰਹਿੰਦੇ ਸਨ। ਵੱਡੇ ਭਰਾ ਅਜੈ ਕੁਮਾਰ ਦਾ ਤਲਾਕ ਹੋ ਚੁੱਕਿਆ ਸੀ ਅਤੇ ਉਸਦਾ ਇੱਕ ਬੱਚਾ ਸੀ। ਛੋਟਾ ਭਰਾ ਵੀ ਵਿਆਹਿਆ ਹੋਇਆ ਸੀ, ਲੇਕਿਨ ਛੋਟਾ ਭਰਾ ਵੱਡੇ ਭਰਾ ਉੱਤੇ ਕਿਸੇ ਦੂਸਰੀ ਮਹਿਲਾ ਨਾਲ ਨਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ ਅਤੇ ਵੱਡੇ ਭਰਾ ਨੂੰ ਇਸ ਕੰਮ ਤੋਂ ਰੋਕਦਾ ਸੀ। ਇਸੇ ਵਜ੍ਹਾ ਨੂੰ ਲੈ ਕੇ ਦੋਵਾਂ ਦਰਮਿਆਨ ਝਗੜਾ ਹੋਇਆ ਅਤੇ ਹੀਰਾ ਨੇ ਤੇਜ਼ਧਾਰ ਦਾਤਰ ਨਾਲ ਹਮਲਾ ਕਰਕੇ ਅਜੈ ਕੁਮਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖੁਦ ਫਰਾਰ ਹੋ ਗਿਆ।

ਉਥੇ ਹੀ ਮੌਕਾ ਏ ਵਾਰਦਾਤ 'ਤੇ ਪੁਲਿਸ ਟੀਮ ਨਾਲ ਪਹੁੰਚੇ ਸਿਟੀ ਡੀਐਸਪੀ ਸੰਜੀਵ ਕੁਮਾਰ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

Related Post