ਮੁੰਡੇ ਵਾਲਿਆਂ ਨੇ ਭੇਜਿਆ ਸਸਤਾ ਲਹਿੰਗਾ ਤਾਂ ਲਾੜੀ ਨੂੰ ਆਇਆ ਗੁੱਸਾ, ਤੋੜਿਆ ਵਿਆਹ
ਹਲਦਵਾਨੀ (ਉੱਤਰਾਖੰਡ), 17 ਨਵੰਬਰ: ਭਾਰਤ ਵਿੱਚ ਵਿਆਹਾਂ ਦਾ ਸੀਜ਼ਨ ਚਲ ਰਿਹਾ ਹੈ ਅਜਿਹੇ 'ਚ ਵਿਆਹਾਂ ਨਾਲ ਜੁੜੀਆਂ ਕੁੱਝ ਹੈਰਾਨ ਕਰਨ ਵਾਲੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਨ੍ਹੀਂ ਦਿਨੀਂ ਉੱਤਰਾਖੰਡ ਦਾ ਇੱਕ ਮਾਮਲਾ ਚਰਚਾ ਵਿੱਚ ਹੈ, ਜਿੱਥੇ ਇੱਕ ਦੁਲਹਨ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮੁੰਡੇ ਵਾਲਿਆਂ ਨੇ ਉਸਨੂੰ ਬਹੁਤ ਹੀ ਸਸਤਾ ਲਹਿੰਗਾ ਭੇਜਿਆ ਸੀ।
ਸਥਾਨਕ ਰਿਪੋਰਟਾਂ ਮੁਤਾਬਕ ਹਲਦਵਾਨੀ ਦੇ ਰਾਜਪੁਰਾ ਇਲਾਕੇ ਦੀ ਰਹਿਣ ਵਾਲੀ ਇਕ ਲੜਕੀ ਦੀ ਮੰਗਣੀ ਹੋਈ ਸੀ। ਹਾਲਾਂਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਲਾੜੇ ਦੁਆਰਾ ਉਸ ਲਈ ਖਰੀਦੇ ਗਏ ਲਹਿੰਗੇ ਦੀ ਕੀਮਤ ਸਿਰਫ 10,000 ਰੁਪਏ ਹੈ ਤਾਂ ਉਸਨੇ ਗੁੱਸੇ 'ਚ ਇਸਨੂੰ ਸੁੱਟ ਦਿੱਤਾ। ਲਾੜੇ ਨੇ ਦੱਸਿਆ ਕਿ ਉਸ ਨੇ ਖਾਸ ਤੌਰ 'ਤੇ ਇਹ ਲਹਿੰਗਾ ਲਖਨਊ ਤੋਂ ਮੰਗਵਾਇਆ ਪਰ ਗੱਲ ਇੰਨੀ ਵੱਧ ਗਈ ਕਿ ਮਾਮਲਾ ਕੋਤਵਾਲੀ ਪੁਲਿਸ ਕੋਲ ਪਹੁੰਚ ਗਿਆ।
ਇਹ ਵੀ ਪੜ੍ਹੋ: ਵਿਸਕੀ 'ਚ ਠੰਢਾ ਪਾਣੀ ਪਾਉਣ ਤੋਂ ਕਿਉਂ ਰੋਕਦੇ ਨੇ ਮਾਹਿਰ, ਜਾਣੋ ਇਸ ਦੇ ਪਿੱਛੇ ਦਾ ਵਿਗਿਆਨ
ਥਾਣੇ ਵਿੱਚ ਘੰਟਿਆਂਬੱਧੀ ਗਰਮਾ-ਗਰਮੀ ਤੋਂ ਬਾਅਦ ਦੋਵੇਂ ਧਿਰਾਂ ਸਮਝੌਤੇ 'ਤੇ ਪਹੁੰਚੀਆਂ ਤੇ ਵਿਆਹ ਨੂੰ ਰੱਦ ਕਰ ਦਿੱਤਾ ਗਿਆ। ਹਲਦਵਾਨੀ ਪੁਲਿਸ ਨੇ ਕਾਫੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਧਿਰਾਂ ਵਿਚ ਸੁਲ੍ਹਾ ਕਰਵਾਉਣ ਵਿਚ ਕਾਮਯਾਬ ਨਾ ਹੋ ਸਕੀ। ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਬਹਿਸ ਤੋਂ ਬਾਅਦ ਦੋਵੇਂ ਧਿਰਾਂ ਨੇ ਸਹਿਮਤੀ ਪ੍ਰਗਟਾਈ ਕਿ ਆਪਣੇ ਵੱਖੋ-ਵੱਖਰੇ ਰਸਤੇ ਜਾਣਾ ਹੀ ਬਿਹਤਰ ਹੈ।
ਨਿਊ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਲੜਕੀ ਦਾ ਵਿਆਹ ਰਾਣੀਖੇਤ ਦੇ ਰਹਿਣ ਵਾਲੇ ਇੱਕ ਲੜਕੇ ਨਾਲ ਤੈਅ ਕੀਤਾ ਗਿਆ ਸੀ, ਜੋ ਡਾਕਟਰੀ ਪੇਸ਼ੇ ਨਾਲ ਜੁੜਿਆ ਹੋਇਆ ਸੀ। ਦੋਵਾਂ ਦੀ ਜੂਨ ਮਹੀਨੇ 'ਚ ਮੰਗਣੀ ਹੋਈ ਸੀ ਅਤੇ 5 ਨਵੰਬਰ ਨੂੰ ਵਿਆਹ ਹੋਣਾ ਸੀ, ਜਿਸ ਲਈ ਵਿਆਹ ਦੇ ਕਾਰਡ ਵੀ ਛਪਵਾਏ ਗਏ ਸਨ। ਇੰਨਾ ਹੀ ਨਹੀਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਸਸਤੀ ਹੋਣ ਜਾ ਰਹੀ ਸ਼ਰਾਬ! ਜਲਦ ਜਾਰੀ ਹੋਣਗੀਆਂ ਨਵੀਂਆਂ ਦਰਾਂ
ਹਾਲਾਂਕਿ ਜਦੋਂ ਲਾੜੀ ਨੇ ਲਾੜੇ ਵੱਲੋਂ ਖਰੀਦਿਆ ਲਹਿੰਗਾ ਦੇਖਿਆ ਤਾਂ ਉਹ ਗੁੱਸੇ ਹੋ ਗਈ ਅਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲਾੜੇ ਦੇ ਪਿਤਾ ਨੇ ਲੜਕੀ ਨੂੰ ਆਪਣੀ ਪਸੰਦ ਦਾ ਲਹਿੰਗਾ ਖਰੀਦਣ ਲਈ ਆਪਣਾ ਏਟੀਐਮ ਕਾਰਡ ਵੀ ਦਿੱਤਾ ਸੀ ਪਰ ਇਸ ਸਭ ਦਾ ਕੋਈ ਫਾਇਦਾ ਨਹੀਂ ਹੋਇਆ।