Breakfast Recipes: 5 ਮਿੰਟਾਂ ਤੋਂ ਵੀ ਘੱਟ ਸਮੇਂ 'ਚ ਬਣਾਓ ਇਹ 5 ਨਾਸ਼ਤੇ, ਬੱਚਿਆਂ ਨੂੰ ਆਉਣਗੇ ਬੇਹੱਦ ਪਸੰਦ

5 breakfasts in 5 minutes: ਜੇਕਰ ਤੁਸੀਂ ਵੀ ਨਾਸ਼ਤੇ ਨੂੰ ਲੈ ਕੇ ਉਲਝਣ 'ਚ ਹੋ ਤਾਂ ਅਜਿਹਾ ਕੀ ਬਣਾਉਣਾ ਚਾਹੀਦਾ ਹੈ, ਜੋ ਸਿਹਤਮੰਦ ਵੀ ਰਹੇ ਅਤੇ ਸਮਾਂ ਵੀ ਘੱਟ ਲੱਗੇ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨਾਂ ਬਾਰੇ ਦਸਾਂਗੇ, ਜਿਨ੍ਹਾਂ ਨੂੰ 5 ਮਿੰਟ ਤੋਂ ਵੀ ਘੱਟ ਸਮੇਂ 'ਚ ਬਣਾਇਆ ਜਾ ਸਕਦਾ ਹੈ।

By  KRISHAN KUMAR SHARMA May 12th 2024 02:21 PM

Healthy Breakfast Recipes: ਨਾਸ਼ਤੇ ਨੂੰ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਮੰਨਿਆ ਜਾਂਦਾ ਹੈ। ਪਰ ਬਹੁਤੇ ਲੋਕ ਸਮੇਂ ਦੀ ਘਾਟ ਕਾਰਨ ਇਸ ਨੂੰ ਛੱਡ ਦਿੰਦੇ ਹਨ ਦਸ ਦਈਏ ਕਿ ਮਾਹਿਰਾਂ ਮੁਤਾਬਕ ਨਾਸ਼ਤਾ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ 'ਚ ਸਿਹਤਮੰਦ ਅਤੇ ਪੌਸ਼ਟਿਕਤਾ ਨਾਲ ਭਰਪੂਰ ਚੀਜ਼ਾਂ ਹੀ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜੋ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੋਣ। ਜੇਕਰ ਤੁਸੀਂ ਵੀ ਨਾਸ਼ਤੇ ਨੂੰ ਲੈ ਕੇ ਉਲਝਣ 'ਚ ਹੋ ਤਾਂ ਅਜਿਹਾ ਕੀ ਬਣਾਉਣਾ ਚਾਹੀਦਾ ਹੈ, ਜੋ ਸਿਹਤਮੰਦ ਵੀ ਰਹੇ ਅਤੇ ਸਮਾਂ ਵੀ ਘੱਟ ਲੱਗੇ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨਾਂ ਬਾਰੇ ਦਸਾਂਗੇ, ਜਿਨ੍ਹਾਂ ਨੂੰ 5 ਮਿੰਟ ਤੋਂ ਵੀ ਘੱਟ ਸਮੇਂ 'ਚ ਬਣਾਇਆ ਜਾ ਸਕਦਾ ਹੈ। ਤਾਂ ਆਉ ਜਾਣਦੇ ਹਾਂ ਉਨ੍ਹਾਂ ਭੋਜਨਾਂ ਬਾਰੇ...

ਚਿੱਲਾ: ਜਿਵੇਂ ਤੁਸੀਂ ਜਾਣਦੇ ਹੋ ਕਿ ਚਿੱਲਾ ਇੱਕ ਪ੍ਰਸਿੱਧ ਨਾਸ਼ਤਾ ਪਕਵਾਨ ਹੈ, ਜਿਸ ਨੂੰ ਛੋਲਿਆਂ ਦੇ ਆਟੇ ਨਾਲ ਤਿਆਰ ਕੀਤਾ ਜਾਂਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਪੋਸ਼ਣ ਪਾਇਆ ਜਾਂਦਾ ਹੈ। ਦਸ ਦਈਏ ਕਿ ਇਹ ਨਾਸ਼ਤੇ ਲਈ ਸਭ ਤੋਂ ਵਧੀਆ ਵਿਕਲਪਾਂ 'ਚੋਂ ਇੱਕ ਮੰਨਿਆ ਜਾਂਦਾ ਹੈ।

ਦਹੀਂ ਪੋਹਾ: ਮਾਹਿਰਾਂ ਮੁਤਾਬਕ ਪੋਹੇ ਨੂੰ ਸਿਹਤਮੰਦ ਨਾਸ਼ਤੇ 'ਚੋਂ ਇੱਕ ਮੰਨਿਆ ਜਾਂਦਾ ਹੈ। ਦਸ ਦਈਏ ਕਿ ਇਸ 'ਚ ਦਹੀਂ ਇਸ ਨੂੰ ਹੋਰ ਸਿਹਤਮੰਦ ਬਣਾਉਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਚਾਹੋ ਤਾਂ ਪੋਹੇ ਦੀ ਬਜਾਏ ਫਟੇ ਹੋਏ ਚੌਲਾਂ ਦੀ ਵੀ ਵਰਤੋਂ ਕਰ ਸਕਦੇ ਹੋ।

ਮੇਥੀ ਪਰਾਠਾ: ਸਰਦੀਆਂ ਦੇ ਮੌਸਮ 'ਚ ਪਾਈ ਜਾਣ ਵਾਲੀ ਹਰੀ ਮੇਥੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਦਸ ਦਈਏ ਕਿ ਤੁਸੀਂ ਮੇਥੀ ਨਾਲ ਕਈ ਤਰ੍ਹਾਂ ਦੇ ਪਕਵਾਨ ਬਣਾ ਸਕਦੇ ਹੋ। ਜਿਨ੍ਹਾਂ 'ਚੋ ਮੇਥੀ ਪਰਾਠਾ ਨਾਸ਼ਤੇ ਲਈ ਸਭ ਤੋਂ ਸਿਹਤਮੰਦ ਵਿਕਲਪ ਹੈ।

ਪਾਲਕ ਪਨੀਰ ਚਿੱਲਾ: ਪਾਲਕ ਅਤੇ ਪਨੀਰ ਦੋਵੇਂ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਪਾਏ ਜਾਣਦੇ ਹਨ। ਇਸ ਲਈ ਤੁਸੀਂ ਦਿਨ ਦੀ ਸਿਹਤਮੰਦ ਸ਼ੁਰੂਆਤ ਕਰਨ ਲਈ ਪਾਲਕ ਪਨੀਰ ਚਿਲੇ ਨੂੰ ਅਜ਼ਮਾ ਸਕਦੇ ਹੋ।

ਅੱਪੇ: ਦਸ ਦਈਏ ਕਿ ਅਪੇ ਇੱਕ ਦੱਖਣੀ ਭਾਰਤੀ ਪਕਵਾਨ ਹੈ, ਜਿਸ ਨੂੰ ਤੁਸੀਂ ਆਪਣੇ ਨਾਸ਼ਤੇ 'ਚ ਸ਼ਾਮਲ ਕਰ ਸਕਦੇ ਹੋ। ਦਸ ਦਈਏ ਕਿ ਅੱਪੇ ਚਾਵਲ, ਸੂਜੀ, ਪਫਡ ਚਾਵਲ ਤੋਂ ਬਣਾਇਆ ਜਾ ਸਕਦਾ ਹੈ। ਜੇਕਰ ਤੁਸੀਂ ਸਿਹਤਮੰਦ ਨਾਸ਼ਤਾ ਚਾਹੁੰਦੇ ਹੋ ਤਾਂ ਤੁਸੀਂ ਮੁਰਮੁਰਾ ਅਪੇ ਤਿਆਰ ਕਰ ਸਕਦੇ ਹੋ।

Related Post