Canada ’ਚ ਵੱਖਵਾਦੀ ਐਕਟਿਵ, 4-5 ਦਿਨ ’ਚ ਵੱਡਾ ਹੰਗਾਮਾ ਹੋਣ ਦਾ ਖਦਸ਼ਾ, ਹਿੰਦੂ ਮੰਦਿਰਾਂ ਦੇ ਪ੍ਰੋਗਰਾਮ ਰੱਦ
ਦੱਸ ਦਈਏ ਕਿ ਇਹ ਜਾਣਕਾਰੀ ਬਰੈਂਪਟਨ ਤ੍ਰਿਵੇਣੀ ਕਮਿਊਨਿਟੀ ਸੈਂਟਰ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬਰੈਂਪਟਨ ਤ੍ਰਿਵੇਣੀ ਮੰਦਿਰ ਵਿੱਚ ਹੋਣ ਵਾਲਾ ਲਾਈਫ ਸਰਟੀਫਿਕੇਟ ਸਮਾਗਮ ਰੱਦ ਕਰ ਦਿੱਤਾ ਗਿਆ ਹੈ।
Brampton Triveni Community Centre : ਕੈਨੇਡਾ ਦੇ ਬਰੈਂਪਟਨ ਤ੍ਰਿਵੇਣੀ ਕਮਿਊਨਿਟੀ ਸੈਂਟਰ ਨੇ ਐਤਵਾਰ ਨੂੰ ਭਾਰਤੀ ਕੌਂਸਲੇਟ ਦੁਆਰਾ ਆਯੋਜਿਤ ਜੀਵਨ ਸਰਟੀਫਿਕੇਟ ਵੰਡ ਸਮਾਰੋਹ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਫੈਸਲਾ ਵੱਖਵਾਦੀਆਂ ਦੀਆਂ ਧਮਕੀਆਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਲਿਆ ਹੈ। ਭਾਰਤੀ ਮੂਲ ਦੇ ਹਿੰਦੂਆਂ ਅਤੇ ਸਿੱਖਾਂ ਲਈ ਲੋੜੀਂਦੇ ਜੀਵਨ ਸਰਟੀਫਿਕੇਟ ਨਵਿਆਉਣ ਲਈ ਕੌਂਸਲਰ ਕੈਂਪ 17 ਨਵੰਬਰ ਨੂੰ ਨਿਰਧਾਰਤ ਕੀਤਾ ਗਿਆ ਸੀ।
ਦੱਸ ਦਈਏ ਕਿ ਇਹ ਜਾਣਕਾਰੀ ਬਰੈਂਪਟਨ ਤ੍ਰਿਵੇਣੀ ਕਮਿਊਨਿਟੀ ਸੈਂਟਰ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬਰੈਂਪਟਨ ਤ੍ਰਿਵੇਣੀ ਮੰਦਿਰ ਵਿੱਚ ਹੋਣ ਵਾਲਾ ਲਾਈਫ ਸਰਟੀਫਿਕੇਟ ਸਮਾਗਮ ਰੱਦ ਕਰ ਦਿੱਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਬਹੁਤ ਹੀ ਖਤਰਨਾਕ ਪੱਧਰ ਦਾ ਹਿੰਸਕ ਪ੍ਰਦਰਸ਼ਨ ਹੋਣ ਵਾਲਾ ਹੈ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਕਾਬਿਲੇਗੌਰ ਹੈ ਕਿ 16-17 ਨਵੰਬਰ ਨੂੰ ਗ੍ਰੇਟਰ ਟੋਰਾਂਟੋ ਏਰੀਆ ਵਿਚ ਵੱਡੀ ਹਫੜਾ-ਦਫੜੀ ਹੋਣ ਦੀ ਸੰਭਾਵਨਾ ਹੈ।
ਤ੍ਰਿਵੇਣੀ ਕਮਿਊਨਿਟੀ ਸੈਂਟਰ ਨੇ ਪੀਲ ਪੁਲਿਸ ਨੂੰ ਮੰਦਰ ਦੇ ਖਿਲਾਫ ਮਿਲੀਆਂ ਧਮਕੀਆਂ 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਕਨੇਡਾ ਵਿੱਚ ਰਹਿੰਦੇ ਹਿੰਦੂਆਂ ਅਤੇ ਆਮ ਲੋਕਾਂ ਦੀ ਵੀ ਰੱਖਿਆ ਕਰੋ। ਅਸੀਂ ਸਾਰੇ ਕਮਿਊਨਿਟੀ ਮੈਂਬਰਾਂ ਤੋਂ ਮੁਆਫੀ ਮੰਗਦੇ ਹਾਂ ਜੋ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਹਿ ਕੀਤੇ ਗਏ ਸਨ। ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕੈਨੇਡੀਅਨ ਹੁਣ ਇੱਥੇ ਹਿੰਦੂ ਮੰਦਰਾਂ ਵਿੱਚ ਜਾਣਾ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਬਰੈਂਪਟਨ ਤ੍ਰਿਵੇਣੀ ਮੰਦਿਰ ਅਤੇ ਕਮਿਊਨਿਟੀ ਸੈਂਟਰ ਹਿੰਦੂਆਂ ਅਤੇ ਸਮਾਨ ਸੋਚ ਵਾਲੇ ਵਿਅਕਤੀਆਂ ਲਈ ਇੱਕ ਅਧਿਆਤਮਿਕ ਕੇਂਦਰ ਹੈ। ਇੱਥੇ ਪੂਜਾ, ਕੀਰਤਨ, ਸੇਵਾ ਅਤੇ ਪ੍ਰਵਚਨ ਆਦਿ ਹੁੰਦੇ ਹਨ।
ਇਸ ਤੋਂ ਪਹਿਲਾਂ 3 ਨਵੰਬਰ ਨੂੰ ਖਾਲਿਸਤਾਨੀ ਸਮਰਥਕਾਂ ਨੇ ਟੋਰਾਂਟੋ ਨੇੜੇ ਬਰੈਂਪਟਨ ਦੇ ਹਿੰਦੂ ਸਭਾ ਮੰਦਿਰ ਸਥਿਤ ਕੌਂਸਲੇਟ ਕੈਂਪ 'ਤੇ ਹਿੰਸਕ ਹਮਲਾ ਕੀਤਾ ਸੀ। ਕੈਨੇਡਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਹਮਲੇ ਦੀ ਵਿਆਪਕ ਨਿੰਦਾ ਕੀਤੀ ਗਈ ਸੀ।
ਦੱਸਣਯੋਗ ਹੈ ਕਿ ਪਿਛਲੇ ਸਾਲ ਕੈਨੇਡਾ ਸਰਕਾਰ ਵੱਲੋਂ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਗੰਭੀਰ ਤਣਾਅ ਵਿੱਚ ਆ ਗਏ ਸਨ। ਹਾਲਾਂਕਿ ਭਾਰਤ ਨੇ ਕੈਨੇਡੀਅਨ ਸਰਕਾਰ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Delhi Air Quality : ਦਿੱਲੀ ’ਚ ਸਾਹ ਲੈਣਾ ਹੋਇਆ ਔਖਾ, ਲਗਾਤਾਰ 14ਵੇਂ ਦਿਨ AQI 400 ਤੋਂ ਪਾਰ, ਜਾਣੋ ਮੁੰਬਈ ਦਾ ਹਾਲ