Ludhiana Murder : ਆਸ਼ਿਕ ਨੇ ਚਾਕੂ ਮਾਰ ਕੇ ਪ੍ਰੇਮਿਕਾ ਨੂੰ ਉਤਾਰਿਆ ਮੌਤ ਦੇ ਘਾਟ, Live-in ਚ ਰਹਿ ਰਹੇ ਸੀ ਦੋਵੇਂ ਮੁੰਡਾ-ਕੁੜੀ
Ludhiana Murder News : ਲੁਧਿਆਣਾ ਦੇ ਦੁਗਰੀ ਵਿੱਚ ਪੈਂਦੇ ਭਾਈ ਹਿੰਮਤ ਸਿੰਘ ਨਗਰ ਦੇ ਵਿੱਚ ਇਕ ਆਸ਼ਕ ਨੇ ਆਪਣੀ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਕਾਫੀ ਸਮੇਂ ਤੋਂ ਲਿਵਿੰਗ 'ਚ ਰਹਿ ਰਹੇ ਸੀ।

Ludhiana Murder News : ਲੁਧਿਆਣਾ ਦੇ ਦੁਗਰੀ ਵਿੱਚ ਪੈਂਦੇ ਭਾਈ ਹਿੰਮਤ ਸਿੰਘ ਨਗਰ ਦੇ ਵਿੱਚ ਇਕ ਆਸ਼ਕ ਨੇ ਆਪਣੀ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਨੋਂ ਕਾਫੀ ਸਮੇਂ ਤੋਂ ਲਿਵਿੰਗ 'ਚ ਰਹਿ ਰਹੇ ਸੀ।
ਜਾਣਕਾਰੀ ਅਨੁਸਾਰ ਮੁੰਡੇ ਤੇ ਕੁੜੀ ਦਾ ਆਪਸੀ ਝਗੜਾ ਚੱਲ ਰਿਹਾ ਸੀ। ਅੱਜ ਆਸ਼ਿਕ ਆਪਣੀ ਮਸ਼ੂਕ ਨੂੰ ਮਿਲਣ ਉਸਤਾਦ ਸੈਂਟਰ ਤੇ ਪਹੁੰਚਿਆ, ਜਿੱਥੇ ਉਹ ਕੰਮ ਕਰਦੀ ਸੀ, ਉੱਥੇ ਕਿਸੇ ਕੱਲ ਦੇ ਵਿੱਚ ਦੋਨਾਂ ਦੀ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਆਸ਼ਿਕ ਨੇ ਕਈ ਵਾਰ ਕੁੜੀ ਦੇ ਚਾਕੂਆਂ ਨਾਲ ਵਾਰ ਕਰ ਦਿੱਤਾ। ਕੁੜੀ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਉਂਦੇ ਸਮੇਂ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪ੍ਰੇਮੀ ਮੌਕੇ ਤੋਂ ਫਰਾਰ ਹੋ ਗਿਆ।
ਮ੍ਰਿਤਕ ਕੁੜੀ ਦੀ ਪਛਾਣ ਅਕਵਿੰਦਰ ਕੌਰ ਵੱਜੋਂ ਹੋਈ ਹੈ, ਜਦਕਿ ਮੁੰਡੇ ਦਾ ਨਾਮ ਸਿਮਰਨਜੀਤ ਸਿੰਘ ਦੱਸਿਆ ਗਿਆ ਹੈ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਮੁੰਡਾ-ਕੁੜੀ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਇਕੱਠੇ ਰਹਿ ਰਹੇ ਸੀ। ਅੱਜ ਮੁਲਜ਼ਮ, ਕੁੜੀ ਨੂੰ ਮਿਲਣ ਲਈ ਸਪਾ ਸੈਂਟਰ 'ਤੇ ਆਇਆ ਤਾਂ ਦੋਵਾਂ ਵਿੱਚ ਕਿਸੇ ਗੱਲ 'ਤੇ ਬਹਿਸ ਹੋ ਗਈ, ਜਿਸ ਪਿੱਛੋਂ ਗੁੱਸੇ ਵਿੱਚ ਪ੍ਰੇਮੀ ਨੇ ਕੁੜੀ ਨੂੰ ਚਾਕੂ ਮਾਰ ਦਿੱਤੇ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਸ਼ਿਕ ਨੂੰ ਕਾਬੂ ਕਰ ਲਿਆ ਹੈ। ਹਾਲਾਂਕਿ ਅਜੇ ਕਤਲ ਦੇ ਕਾਰਨਾਂ ਬਾਰੇ ਸਪੱਸ਼ਟ ਨਹੀਂ ਹੋਇਆ ਹੈ ਅਤੇ ਜਾਂਚ ਜਾਰੀ ਹੈ।