Chandigarh Crime News : ਸੈਕਟਰ-25 'ਚ ਪ੍ਰੇਮੀ ਨੇ ਪ੍ਰੇਮਿਕਾ 'ਤੇ ਚਾਕੂ ਨਾਲ ਕੀਤਾ ਹਮਲਾ, ਘਟਨਾ ਸੀਸੀਟੀਵੀ 'ਚ ਕੈਦ
ਦੋਸ਼ੀ ਨੇ ਔਰਤ ਦੇ ਪੇਟ ਅਤੇ ਸਿਰ 'ਤੇ 8 ਤੋਂ 10 ਵਾਰ ਕੀਤੇ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਔਰਤ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
Chandigarh Crime News : ਮੰਗਲਵਾਰ ਸ਼ਾਮ ਸੈਕਟਰ-25 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤਕਰਾਰ ਤੋਂ ਬਾਅਦ ਪ੍ਰੇਮੀ ਨੇ ਆਪਣੀ ਪ੍ਰੇਮਿਕਾ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਸ਼ੀ ਨੇ ਔਰਤ ਦੇ ਪੇਟ ਅਤੇ ਸਿਰ 'ਤੇ 8 ਤੋਂ 10 ਵਾਰ ਕੀਤੇ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਔਰਤ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਸੀਸੀਟੀਵੀ ਵਿੱਚ ਕੈਦ
ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਔਰਤ ਅਤੇ ਦੋਸ਼ੀ ਵਿਚਾਲੇ ਝਗੜਾ ਹੋਇਆ। ਇਸ ਤੋਂ ਬਾਅਦ ਨੌਜਵਾਨ ਨੇ ਅਚਾਨਕ ਚਾਕੂ ਕੱਢ ਲਿਆ ਅਤੇ ਔਰਤ 'ਤੇ ਹਮਲਾ ਕਰ ਦਿੱਤਾ। ਔਰਤ ਜ਼ਮੀਨ 'ਤੇ ਡਿੱਗ ਗਈ ਪਰ ਦੋਸ਼ੀ ਹਮਲਾ ਕਰਦਾ ਰਿਹਾ। ਘਟਨਾ ਦੌਰਾਨ ਨੇੜੇ ਖੜ੍ਹੇ ਲੋਕ ਮੂਕ ਦਰਸ਼ਕ ਬਣੇ ਰਹੇ ਅਤੇ ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਢਾਈ ਸਾਲ ਤੱਕ ਅਫੇਅਰ ਚੱਲ ਰਿਹਾ ਸੀ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਜ਼ਖ਼ਮੀ ਔਰਤ ਸੰਜਨਾ (22) ਸੈਕਟਰ-25 ਦੀ ਵਸਨੀਕ ਹੈ। ਉਸ ਦੇ ਪਤੀ ਦੀ ਇਕ ਮਹੀਨਾ ਪਹਿਲਾਂ ਮੌਤ ਹੋ ਗਈ ਸੀ, ਹਾਲਾਂਕਿ ਉਹ ਪਹਿਲਾਂ ਹੀ ਉਸ ਤੋਂ ਵੱਖ ਰਹਿ ਰਹੀ ਸੀ। ਸੰਜਨਾ ਦੇ ਦੋ ਬੱਚੇ ਹਨ। ਮੁਲਜ਼ਮ ਗੋਲੂ ਉਰਫ਼ ਗਾਂਧੀ ਵੀ ਸੈਕਟਰ-25 ਦਾ ਰਹਿਣ ਵਾਲਾ ਹੈ ਅਤੇ ਵਿਆਹਿਆ ਹੋਇਆ ਹੈ। ਦੋਵਾਂ ਦਾ ਪਿਛਲੇ ਢਾਈ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ ਅਤੇ ਦੋ ਮਹੀਨਿਆਂ ਤੋਂ ਇਕੱਠੇ ਰਹਿ ਰਹੇ ਸਨ।