Boycott Maldives EaseMyTrip ਨੇ ਸਸਤੇ ਲਕਸ਼ਦੀਪ ਟੂਰ ਪੈਕੇਜ ਦੀ ਕੀਤੀ ਸ਼ੁਰੂਆਤ

By  Amritpal Singh January 9th 2024 02:20 PM

ਭਾਰਤ ਅਤੇ ਮਾਲਦੀਵ (Maldives) ਵਿਚਾਲੇ ਤਣਾਅ ਦਾ ਅਸਰ ਹੁਣ ਟੂਰਿਸਟ ਅਤੇ ਟਰੈਵਲ ਪੋਰਟਲ 'ਤੇ ਦਿਖਾਈ ਦੇ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ 'ਤੇ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਭਾਰਤ 'ਚ ਮਾਲਦੀਵ ਦੇ ਬਾਈਕਾਟ (Boycott Maldives) ਦਾ ਰੁਝਾਨ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਜਿਸ ਤੋਂ ਬਾਅਦ ਕਈ ਭਾਰਤੀਆਂ ਨੇ ਮਾਲਦੀਵ ਜਾਣ ਦੀ ਯੋਜਨਾ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੇ ਮਾਲਦੀਵ ਲਈ ਟਿਕਟਾਂ ਬੁੱਕ ਕੀਤੀਆਂ ਸਨ, ਉਨ੍ਹਾਂ ਨੇ ਆਪਣੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ। ਇਸ ਦੌਰਾਨ, ਔਨਲਾਈਨ ਟਰੈਵਲ ਪੋਰਟਲ EaseMyTrip ਨੇ ਹੁਣ ਮਾਲਦੀਵ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਲਕਸ਼ਦੀਪ ਲਈ ਸਸਤੇ ਟੂਰ ਪੈਕੇਜ ਦੀ ਸ਼ੁਰੂਆਤ ਕੀਤੀ ਹੈ। ਆਓ ਅਸੀਂ ਤੁਹਾਨੂੰ ਇਸ ਪੈਕੇਜ ਦੇ ਵੇਰਵੇ ਵੀ ਦੱਸਦੇ ਹਾਂ…

 

Related Post