Salman Khan New Look: ਇਸ ਨਵੇਂ ਲੁੱਕ ’ਚ ਨਜ਼ਰ ਆਏ ਸਲਮਾਨ ਖ਼ਾਨ; ਫੈਨਜ਼ ਦੇਖ ਹੋਏ ਹੈਰਾਨ, ਤੁਸੀਂ ਵੀ ਦੇਖੋ
ਸਲਮਾਨ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਨਵੇਂ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਨਵੇਂ ਲੁੱਕ ’ਚ ਸਲਮਾਨ ਖਾਨ ਗੰਜੇ ਨਜਰ ਆ ਰਹੇ ਹਨ।
Salman Khan New Look: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਪਿਛਲੇ ਦਿਨੀਂ ਆਪਣੇ ਮਸ਼ਹੂਰ ਸ਼ੋਅ ਬਿੱਗ-ਬੌਸ ਓਟੀਟੀ 2 ਨੂੰ ਲੈ ਕੇ ਚਰਚਾ ਵਿੱਚ ਸੀ। ਹੁਣ ਭਾਈਜਾਨ ਨੇ ਆਪਣੀ ਅਗਲੀ ਫਿਲਮ ਟਾਈਗਰ 3 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸਲਮਾਨ ਖਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਨਵੇਂ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਨਵੇਂ ਲੁੱਕ ’ਚ ਸਲਮਾਨ ਖਾਨ ਗੰਜੇ ਨਜਰ ਆ ਰਹੇ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੇਰ ਰਾਤ ਸਲਮਾਨ ਖਾਨ ਨੂੰ ਇੱਕ ਪਾਰਟੀ ਵਿੱਚ ਸਪਾਟ ਕੀਤਾ ਗਿਆ ਸੀ। ਜਿਸ 'ਚ ਉਹ ਗੰਜੇ ਲੁੱਕ 'ਚ ਨਜ਼ਰ ਆਏ।
ਅਦਾਕਾਰ ਦੇ ਇਸ ਲੁੱਕ 'ਚ ਤਸਵੀਰਾਂ ਅਤੇ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਜਿੱਥੇ ਇਕ ਪਾਸੇ ਫੈਨਜ਼ ਉਸ ਨੂੰ ਇਸ ਲੁੱਕ 'ਚ ਦੇਖ ਕੇ ਦੰਗ ਰਹਿ ਗਏ। ਜਦਕਿ ਕੁਝ ਫੈਨਜ਼ ਇਹ ਅੰਦਾਜਾ ਲਗਾ ਰਹੇ ਹਨ ਕਿ ਉਨ੍ਹਾਂ ਦਾ ਇਹ ਨਵਾਂ ਲੁੱਕ ਟਾਈਗਰ 3 ਤੋਂ ਬਾਅਦ 'ਤੇਰੇ ਨਾਮ' ਦੇ ਸੀਕਵਲ 'ਚ ਨਜ਼ਰ ਆਉਣ ਦੇ ਲਈ ਹੈ।
ਉੱਥੇ ਹੀ ਜੇਕਰ ਸਲਮਾਨ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਫਿਲਮ 'ਕਿਸ ਕਾ ਭਾਈ ਕਿਸੀ ਕੀ ਜਾਨ' ਤੋਂ ਬਾਅਦ ਉਹ ਆਪਣੀ ਆਉਣ ਵਾਲੀ ਫਿਲਮ 'ਟਾਈਗਰ 3' ਦੀ ਤਿਆਰੀ 'ਚ ਰੁੱਝੇ ਹੋਏ ਹਨ। ਅਦਾਕਾਰ ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਕੈਟਰੀਨਾ ਕੈਫ ਇਕ ਵਾਰ ਫਿਰ ਸਲਮਾਨ ਖਾਨ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਸ ਵਾਰ ਟਾਈਗਰ 3 ਵਿੱਚ ਇਮਰਾਨ ਹਾਸ਼ਮੀ ਦੀ ਐਂਟਰੀ ਵੀ ਹੋਣ ਵਾਲੀ ਹੈ।
ਇਹ ਵੀ ਪੜ੍ਹੋ: ਸਿਆਸਤਦਾਨ ਅਤੇ ਬਾਲੀਵੁੱਡ ਐਕਟਰ ਸੰਨੀ ਦਿਓਲ ਨੂੰ ਬੈਂਕ ਤੋਂ ਮਿਲੀ ਵੱਡੀ ਰਾਹਤ; ਬੰਗਲੇ ਦੀ ਨਿਲਾਮੀ 'ਤੇ ਲਾਈ ਰੋਕ