Attack On Actor Saif Ali Khan : ਹਮਲੇ ’ਚ ਜ਼ਖਮੀ ਹੋਏ ਅਦਾਕਾਰ ਸੈਫ ਅਲੀ ਖਾਨ ਦੀ ਹੋਈ ਸਰਜਰੀ , ਹਮਲਾਵਰਾਂ ਨੇ ਅਦਾਕਾਰ ’ਤੇ ਕੀਤਾ ਸੀ ਚਾਕੂ ਨਾਲ ਹਮਲਾ

ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਚੋਰੀ ਦੀ ਨੀਅਤ ਨਾਲ ਘਰ ਵਿੱਚ ਦਾਖ਼ਲ ਹੋਏ ਸਨ। ਇਸ ਦੌਰਾਨ ਉਨ੍ਹਾਂ ਦਾ ਸਾਹਮਣਾ ਸੈਫ ਅਲੀ ਖਾਨ ਨਾਲ ਹੋਇਆ। ਇਸ ਹਮਲੇ 'ਚ ਬਾਲੀਵੁੱਡ ਸਟਾਰ ਸੈਫ ਅਲੀ ਖਾਨ ਜ਼ਖਮੀ ਹੋ ਗਏ ਹਨ।

By  Aarti January 16th 2025 08:47 AM -- Updated: January 16th 2025 12:18 PM

Attack On Actor Saif Ali Khan :  ਬਾਲੀਵੁੱਡ ਸਟਾਰ ਸੈਫ ਅਲੀ ਖਾਨ 'ਤੇ ਤੇਜ਼ਧਾਰ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਦੋਸ਼ੀ ਸੈਫ ਅਲੀ ਖਾਨ ਦੇ ਘਰ 'ਚ ਦਾਖਲ ਹੋਏ ਅਤੇ ਉਨ੍ਹਾਂ 'ਤੇ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਹਮਲੇ 'ਚ ਸੈਫ ਅਲੀ ਖਾਨ ਜ਼ਖਮੀ ਹੋ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਚੋਰੀ ਦੀ ਨੀਅਤ ਨਾਲ ਘਰ ਵਿੱਚ ਦਾਖ਼ਲ ਹੋਏ ਸਨ। ਇਸ ਦੌਰਾਨ ਉਨ੍ਹਾਂ ਦਾ ਸਾਹਮਣਾ ਸੈਫ ਅਲੀ ਖਾਨ ਨਾਲ ਹੋਇਆ। ਇਸ ਹਮਲੇ 'ਚ ਬਾਲੀਵੁੱਡ ਸਟਾਰ ਸੈਫ ਅਲੀ ਖਾਨ ਜ਼ਖਮੀ ਹੋ ਗਏ ਹਨ। ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਸਪਤਾਲ ਦੇ ਬਿਆਨ ਮੁਤਾਬਕ ਫਿਲਹਾਲ ਉਹ ਖਤਰੇ ਤੋਂ ਬਾਹਰ ਹੈ। ਵੀਰਵਾਰ ਦੁਪਹਿਰ ਕਰੀਬ 2 ਵਜੇ ਇਕ ਅਣਪਛਾਤੇ ਹਮਲਾਵਰ ਨੇ ਲੁੱਟ ਦੀ ਨੀਅਤ ਨਾਲ ਮੁੰਬਈ ਦੇ ਬਾਂਦਰਾ ਸਥਿਤ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ 'ਚ ਲੀਲਾਵਤੀ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਸਰਜਰੀ ਕੀਤੀ ਜਾ ਰਹੀ ਹੈ।

ਬਾਂਦਰਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਸ ਦੀ ਇਮਾਰਤ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਸੈਫ 'ਤੇ ਹਮਲਾ ਕਰਕੇ ਉਥੋਂ ਭੱਜ ਗਿਆ ਅਤੇ ਉਹ ਕਿਸੇ ਦੇ ਹੱਥ ਨਹੀਂ ਲੱਗਾ।

ਪੁਲਿਸ ਦੇ ਬਿਆਨ ਮੁਤਾਬਕ ਜਦੋਂ ਚੋਰ ਘਰ 'ਚ ਦਾਖਲ ਹੋਇਆ ਤਾਂ ਘਰ 'ਚ ਕੰਮ ਕਰਨ ਵਾਲੇ ਇਕ ਕੇਅਰਟੇਕਰ ਨੇ ਉਸ ਨੂੰ ਦੇਖ ਲਿਆ, ਜਿਸ ਤੋਂ ਬਾਅਦ ਦੋਹਾਂ ਵਿਚਾਲੇ ਬਹਿਸ ਹੋ ਗਈ। ਜਦੋਂ ਸੈਫ ਅਲੀ ਖਾਨ ਨੇ ਦਖਲ ਦਿੱਤਾ ਤਾਂ ਲੁਟੇਰੇ ਨੇ ਐਕਟਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : Yograj Singh : 'ਹਿੰਦੀ ਭਾਸ਼ਾ ਇੰਝ ਲੱਗਦੀ ਹੈ ਜਿਵੇਂ ਕੋਈ 'ਔਰਤ ਬੋਲ ਰਹੀ ਹੋਵੇ', Yuvraj Singh ਦੇ ਪਿਤਾ ਯੋਗਰਾਜ ਦਾ ਵਿਵਾਦਤ ਬਿਆਨ

Related Post