ਗੰਗਾ 'ਚ ਪਲਟੀ 12 ਕਿਸਾਨਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ, 2 ਲਾਪਤਾ

Boat carrying 12 farmers capsizes in Ganga River: ਦਰਅਸਲ ਐਤਵਾਰ ਨੂੰ ਪਟਨਾ ਦੇ ਮਨੇਰ ਇਲਾਕੇ 'ਚ ਇਕ ਕਿਸ਼ਤੀ 'ਚ ਕਰੀਬ 12 ਕਿਸਾਨ ਮਹਾਵੀਰ ਟੋਲਾ ਘਾਟ 'ਤੇ ਜਾ ਰਹੇ ਸਨ। ਇਸ ਦੌਰਾਨ ਕਿਸ਼ਤੀ ਪਲਟ ਗਈ। ਹਾਦਸੇ ਵਿੱਚ ਦੋ ਲੋਕ ਲਾਪਤਾ ਦੱਸੇ ਜਾ ਰਹੇ ਹਨ।

By  KRISHAN KUMAR SHARMA May 19th 2024 03:43 PM

Boat carrying 12 farmers capsizes in Ganga River: ਬਿਹਾਰ ਦੀ ਰਾਜਧਾਨੀ ਪਟਨਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਇਥੇ ਗੰਗਾ ਨਦੀ ਵਿੱਚ ਇੱਕ ਕਿਸ਼ਤੀ ਡੁੱਬ ਗਈ ਹੈ। ਦਰਅਸਲ ਐਤਵਾਰ ਨੂੰ ਪਟਨਾ ਦੇ ਮਨੇਰ ਇਲਾਕੇ 'ਚ ਇਕ ਕਿਸ਼ਤੀ 'ਚ ਕਰੀਬ 12 ਕਿਸਾਨ ਮਹਾਵੀਰ ਟੋਲਾ ਘਾਟ 'ਤੇ ਜਾ ਰਹੇ ਸਨ। ਇਸ ਦੌਰਾਨ ਕਿਸ਼ਤੀ ਪਲਟ ਗਈ। ਹਾਦਸੇ ਵਿੱਚ ਦੋ ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਦਕਿ ਦੂਜੇ ਕਿਸੇ ਤਰ੍ਹਾਂ ਤੈਰ ਕੇ ਬਾਹਰ ਆ ਗਏ ਹਨ।

ਸਥਾਨਕ ਪੁਲਿਸ ਅਨੁਸਾਰ ਸਵੇਰੇ ਮਨੇਰ ਗੰਗਾ ਡਾਇਰਾ ਇਲਾਕੇ ਦੇ ਕੁਝ ਕਿਸਾਨ ਕਿਸ਼ਤੀ 'ਤੇ ਸਬਜ਼ੀਆਂ ਅਤੇ ਘਾਹ ਲੱਦ ਕੇ ਮਹਾਂਵੀਰ ਟੋਲਾ ਘਾਟ ਵੱਲ ਪਰਤ ਰਹੇ ਸਨ। ਇਸ ਦੌਰਾਨ ਮਹਾਵੀਰ ਤੋਲਾ ਘਾਟ ਤੋਂ ਕਰੀਬ 20 ਮੀਟਰ ਪਹਿਲਾਂ ਗੰਗਾ ਨਦੀ ਵਿੱਚ ਕਿਸ਼ਤੀ ਡੁੱਬ ਗਈ। ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਡੀਆਰਐੱਫ ਦੀ ਟੀਮ ਮੌਕੇ 'ਤੇ ਪਹੁੰਚ ਗਈ। ਕਿਸੇ ਤਰ੍ਹਾਂ 8 ਵਿਅਕਤੀ ਬਾਹਰ ਆ ਗਏ। ਹਾਲਾਂਕਿ 2 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਫਿਲਹਾਲ SDRF ਦੀ ਟੀਮ ਮੌਕੇ 'ਤੇ ਮੌਜੂਦ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਐਸਡੀਆਰਐਫ ਦੀ ਟੀਮ ਵੱਲੋਂ ਗੰਗਾ ਨਦੀ ਵਿੱਚ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਘਟਨਾ 'ਚ ਨਾਗਾ ਟੋਲਾ ਦੇ ਵਾਰਡ ਨੰਬਰ 4 ਦੇ ਰਹਿਣ ਵਾਲੇ ਬਿਜੇਂਦਰ ਕੁਮਾਰ ਰਾਏ ਅਤੇ ਨਾਗਾ ਟੋਲਾ ਅਤੇ ਵਾਰਡ ਨੰਬਰ 4 ਦੇ ਰਹਿਣ ਵਾਲੇ ਰਣਵੀਰ ਕੁਮਾਰ ਦੇ ਲਾਪਤਾ ਦੱਸੇ ਜਾ ਰਹੇ ਹਨ।

Related Post