BMW Hit and Run : ਕੇਕ ਦੀ ਕਾਹਲੀ 'ਚ BMW ਨੇ ਸਕੂਟਰੀ ਨੂੰ ਮਾਰੀ ਟੱਕਰ, 15 ਫੁੱਟ ਹਵਾ 'ਚ ਉਛਲੀਆਂ ਕੁੜੀਆਂ, ਦੋਵਾਂ ਦੀ ਮੌਕੇ 'ਤੇ ਮੌਤ

indore Hit and Run : ਮੁਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਡਰਾਈਵਰ ਆਪਣੇ ਦੋਸਤ ਨੂੰ ਜਨਮ ਦਿਨ ਦਾ ਕੇਕ ਡਿਲੀਵਰ ਕਰਨ ਦੀ ਕਾਹਲੀ ਵਿੱਚ ਸੀ, ਇਸ ਲਈ ਉਹ ਗਲਤ ਸਾਈਡ 'ਤੇ ਗੱਡੀ ਚਲਾ ਰਿਹਾ ਸੀ। ਪੁਲਿਸ ਨੇ ਮੁਲਜ਼ਮ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

By  KRISHAN KUMAR SHARMA September 16th 2024 08:47 AM -- Updated: September 16th 2024 09:02 AM

Hit and Run : Madhya Pardesh ਦੇ ਇੰਦੌਰ ਸ਼ਹਿਰ ਵਿੱਚ ਇੱਕ ਤੇਜ਼ ਰਫ਼ਤਾਰ BMW ਕਾਰ ਨੇ ਇੱਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਹੈ, ਜਿਸ ਕਾਰਨ ਦੋ ਕੁੜੀਆਂ ਦੀ ਮੌਤ ਹੋ ਗਈ। ਮੁਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਡਰਾਈਵਰ ਆਪਣੇ ਦੋਸਤ ਨੂੰ ਜਨਮ ਦਿਨ ਦਾ ਕੇਕ ਡਿਲੀਵਰ ਕਰਨ ਦੀ ਕਾਹਲੀ ਵਿੱਚ ਸੀ, ਇਸ ਲਈ ਉਹ ਗਲਤ ਸਾਈਡ 'ਤੇ ਗੱਡੀ ਚਲਾ ਰਿਹਾ ਸੀ। ਪੁਲਿਸ ਨੇ ਮੁਲਜ਼ਮ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ਇੰਦੌਰ ਦੇ ਖਜਰਾਨਾ 'ਚ ਐਤਵਾਰ ਨੂੰ ਵਾਪਰੀ ਸੀ, ਉਦੋਂ ਮੁਲਜ਼ਮ ਡਰਾਈਵਰ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਸੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਲੜਕੀਆਂ 15 ਫੁੱਟ ਛਾਲ ਮਾਰ ਕੇ 30 ਫੁੱਟ ਦੂਰ ਜਾ ਡਿੱਗੀਆਂ। ਸਿਰ 'ਤੇ ਡਿੱਗਣ ਨਾਲ ਦੋਵਾਂ ਦੀ ਮੌਤ ਹੋ ਗਈ।ਪੁਲਿਸ ਨੇ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਗ਼ੈਰ-ਇਰਾਦਾ ਕਤਲ ਦਾ ਮਾਮਲਾ ਵੀ ਦਰਜ ਕਰ ਲਿਆ ਹੈ। BMW ਕਾਰ ਦਾ ਮਾਡਲ 320d ਹੈ ਅਤੇ ਨੰਬਰ CH 01 AU 1061 ਹੈ। ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇੰਦੌਰ ਦੇ ਖਜਰਾਨਾ ਥਾਣਾ ਖੇਤਰ 'ਚ ਐਤਵਾਰ ਨੂੰ ਕਾਰ ਅਤੇ ਸਕੂਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਸਕੂਟਰ 'ਤੇ ਸਵਾਰ ਦੋਵੇਂ ਕੁੜੀਆਂ ਮੇਲਾ ਦੇਖ ਕੇ ਸ਼ਿਵਪੁਰੀ ਸਥਿਤ ਆਪਣੇ ਘਰ ਪਰਤ ਰਹੀਆਂ ਸਨ। ਪਿੱਛੇ ਤੋਂ ਆ ਰਹੀ BMW ਕਾਰ ਨੇ ਉਨ੍ਹਾਂ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਦੋਵੇਂ ਕਾਫੀ ਦੂਰ ਜਾ ਡਿੱਗੇ। ਕਾਰ ਦਾ ਅਗਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਆਂਢ-ਗੁਆਂਢ ਦੇ ਲੋਕਾਂ ਨੇ ਦੋਵਾਂ ਕੁੜੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਪਰ ਇਲਾਜ ਦੌਰਾਨ ਦੋਹਾਂ ਦੀ ਮੌਤ ਹੋ ਗਈ। ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਕਾਰ ਚਾਲਕ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ।

ਪੁਲਿਸ ਨੇ ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ

ਘਟਨਾ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ ਸੀ ਪਰ ਪੁਲਿਸ ਨੇ ਸੀਸੀਟੀਵੀ ਫੁਟੇਜ ਰਾਹੀਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਗਜੇਂਦਰ ਸਿੰਘ ਮੂਲ ਰੂਪ ਵਿੱਚ ਗਵਾਲੀਅਰ ਦਾ ਰਹਿਣ ਵਾਲਾ ਹੈ ਅਤੇ ਇਨ੍ਹੀਂ ਦਿਨੀਂ ਇੰਦੌਰ ਵਿੱਚ ਰਹਿ ਰਿਹਾ ਸੀ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਲਈ ਕੇਕ ਲੈ ਕੇ ਜਾ ਰਿਹਾ ਸੀ ਅਤੇ ਕਾਹਲੀ 'ਚ ਹੋਣ ਕਾਰਨ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਰ ਛੱਤੀਸਗੜ੍ਹ ਦੇ ਇੱਕ ਪਤੇ 'ਤੇ ਰਜਿਸਟਰਡ ਕੀਤੀ ਗਈ ਹੈ। ਫਿਲਹਾਲ ਹਾਦਸੇ 'ਚ ਸ਼ਾਮਲ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ।

Related Post