Vinesh Phogat : ਖੂਨ ਕਢਵਾਇਆ ਤੋਂ ਲੈ ਕੇ ਵਾਲ ਕਟਵਾਉਣ ਤੱਕ, ਵਜ਼ਨ ਘਟਾਉਣ ਲਈ ਵਿਨੇਸ਼ ਫੋਗਾਟ ਨੇ ਹੈਰਾਨ ਕਰਨ ਵਾਲੇ ਕੰਮ

ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਉਸ ਦਾ ਭਾਰ 50 ਕਿਲੋ ਤੋਂ ਵੱਧ ਪਾਇਆ ਗਿਆ ਅਤੇ ਇਸ ਕਾਰਨ ਉਸ ਨੂੰ ਮੈਡਲ ਨਹੀਂ ਮਿਲੇਗਾ। ਉਹ ਫਾਈਨਲ ਮੈਚ ਵੀ ਨਹੀਂ ਖੇਡ ਸਕੇਗੀ। ਵੱਡੀ ਖ਼ਬਰ ਇਹ ਹੈ ਕਿ ਉਨ੍ਹਾਂ ਨੇ ਭਾਰ ਘਟਾਉਣ ਲਈ ਉਹ ਸਭ ਕੁਝ ਕੀਤਾ ਜਿਸ ਬਾਰੇ ਆਮ ਆਦਮੀ ਸੋਚ ਵੀ ਨਹੀਂ ਸਕਦਾ।

By  Dhalwinder Sandhu August 7th 2024 01:07 PM

Vinesh Phogat Disqualified : ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਮੰਗਲਵਾਰ ਰਾਤ 50 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ ਦਾ ਭਾਰ ਤੈਅ ਵਜ਼ਨ ਸੀਮਾ ਤੋਂ ਜ਼ਿਆਦਾ ਪਾਇਆ ਗਿਆ ਅਤੇ ਇਸ ਤੋਂ ਬਾਅਦ ਉਸ ਨੂੰ ਮੁਕਾਬਲੇ ਤੋਂ ਅਯੋਗ ਕਰਾਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਵਿਨੇਸ਼ ਫੋਗਾਟ ਦਾ ਭਾਰ 2 ਕਿਲੋ ਵੱਧ ਸੀ ਅਤੇ ਉਸ ਨੇ ਇਸ ਨੂੰ ਘੱਟ ਕਰਨ ਲਈ ਕਾਫੀ ਮਿਹਨਤ ਕੀਤੀ। ਰਿਪੋਰਟਾਂ ਦੇ ਅਨੁਸਾਰ, ਜਦੋਂ ਉਸਨੇ ਸੈਮੀਫਾਈਨਲ ਮੈਚ ਜਿੱਤਿਆ ਤਾਂ ਉਸਦਾ ਭਾਰ ਲਗਭਗ 52 ਕਿਲੋ ਸੀ ਅਤੇ ਫਿਰ ਆਪਣਾ ਭਾਰ 2 ਕਿਲੋ ਘਟਾਉਣ ਲਈ ਉਸਨੇ ਆਪਣਾ ਖੂਨ ਵੀ ਖਿੱਚਿਆ।

ਵਿਨੇਸ਼ ਫੋਗਾਟ ਨੇ ਕਢਵਾਇਆ ਖੂਨ

ਮੀਡੀਆ ਰਿਪੋਰਟਾਂ ਮੁਤਾਬਕ ਵਿਨੇਸ਼ ਫੋਗਾਟ ਨੇ ਸੈਮੀਫਾਈਨਲ 'ਚ ਜਿੱਤ ਤੋਂ ਬਾਅਦ ਆਰਾਮ ਨਹੀਂ ਕੀਤਾ। ਉਹ ਸਾਰੀ ਰਾਤ ਜਾਗਦੀ ਰਹੀ ਅਤੇ ਆਪਣਾ ਵਾਧੂ ਭਾਰ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਸਪੋਰਟਸ ਸਟਾਰ ਦੀ ਰਿਪੋਰਟ ਮੁਤਾਬਕ ਵਿਨੇਸ਼ ਫੋਗਾਟ ਨੇ ਭਾਰ ਘਟਾਉਣ ਲਈ ਸਾਈਕਲ ਚਲਾਇਆ, ਉਸ ਨੇ ਸਕਿੱਪਿੰਗ ਕੀਤੀ। ਇੰਨਾ ਹੀ ਨਹੀਂ ਇਸ ਖਿਡਾਰੀ ਨੇ ਆਪਣੇ ਵਾਲ ਅਤੇ ਨਹੁੰ ਵੀ ਕੱਟ ਲਏ। ਵੱਡੀ ਗੱਲ ਇਹ ਹੈ ਕਿ ਇਸ ਖਿਡਾਰੀ ਨੇ ਆਪਣਾ ਖੂਨ ਵੀ ਕੱਢ ਲਿਆ, ਪਰ ਇਸ ਦੇ ਬਾਵਜੂਦ ਇਹ ਖਿਡਾਰੀ ਸਿਰਫ 50 ਕਿਲੋ, 150 ਗ੍ਰਾਮ ਤੱਕ ਹੀ ਪਹੁੰਚ ਸਕਿਆ।

ਇਹ ਵੀ ਪੜ੍ਹੋ : Vinesh Phogat Disqualified : ਪੈਰਿਸ ਓਲੰਪਿਕ ਤੋਂ ਬਾਹਰ ਹੋਈ ਵਿਨੇਸ਼ ਫੋਗਾਟ; ਫਾਈਨਲ ਤੋਂ ਪਹਿਲਾਂ ਲੱਗਾ ਵੱਡਾ ਝਟਕਾ, ਕਾਰਨ ਜਾਣ ਤੁਸੀਂ ਰਹਿ ਜਾਓਗੇ ਹੈਰਾਨ 

Related Post