Patiala Blast Video : ਪਾਤੜਾਂ ’ਚ ਪੁਲਿਸ ਚੌਂਕੀ ਅੰਦਰ ਹੋਇਆ ਧਮਾਕਾ, ਧਮਾਕੇ ਨਾਲ ਬਾਰੀਆਂ ਦੇ ਟੁੱਟੇ ਸ਼ੀਸ਼ੇ
Badshahpur police post Blast : ਇਹ ਧਮਾਕਾ ਬਾਦਸ਼ਾਹਪੁਰ ਥਾਣੇ ਦੇ ਦਫ਼ਤਰ ਵਿੱਚ ਹੋਇਆ। ਧਮਾਕੇ ਕਾਰਨ ਆਸ-ਪਾਸ ਦੇ ਘਰਾਂ 'ਚ ਰਹਿਣ ਵਾਲੇ ਲੋਕ ਡਰ ਗਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Blast in Samana : ਪੰਜਾਬ 'ਚ ਪਟਿਆਲਾ ਦੇ ਬਾਦਸ਼ਾਹਪੁਰ ਥਾਣੇ 'ਚ ਧਮਾਕਾ ਹੋਣ ਕਾਰਨ ਹੜਕੰਪ ਮਚ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਟਿਆਲਾ ਰੇਂਜ ਦੇ ਡੀਆਈਜੀ ਅਤੇ ਐਸਐਸਪੀ ਮੌਕੇ ’ਤੇ ਪੁੱਜੇ। ਇਹ ਪਹਿਲਾ ਹਮਲਾ ਹੈ, ਜੋ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੋਇਆ ਹੈ। ਇਸ ਤੋਂ ਪਹਿਲਾਂ ਸਾਰੇ ਹਮਲੇ ਮਾਝਾ ਖੇਤਰ ਵਿੱਚ ਕੀਤੇ ਗਏ ਸਨ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕਈ ਥਾਣਿਆਂ ਵਿੱਚ ਧਮਾਕੇ ਹੋ ਚੁੱਕੇ ਹਨ।
ਇਹ ਧਮਾਕਾ ਬਾਦਸ਼ਾਹਪੁਰ ਥਾਣੇ (Badshahpur police post) ਦੇ ਦਫ਼ਤਰ ਵਿੱਚ ਹੋਇਆ। ਧਮਾਕੇ ਕਾਰਨ ਆਸ-ਪਾਸ ਦੇ ਘਰਾਂ 'ਚ ਰਹਿਣ ਵਾਲੇ ਲੋਕ ਡਰ ਗਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗ੍ਰੇਨੇਡ ਹਮਲਾ ਜਾਂ ਅੱਤਵਾਦੀ ਹਮਲਾ ? ਕੀ ਕਹਿਣਾ ਹੈ ਪੁਲਿਸ ਦਾ
ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਇਹ ਧਮਾਕਾ ਦੇਰ ਰਾਤ ਹੋਇਆ, ਜਿਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ 'ਚ ਸੂਚਨਾ ਦਿੱਤੀ ਗਈ। ਪਟਿਆਲਾ ਪੁਲਿਸ ਦੀਆਂ ਜਾਂਚ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਦੇਰ ਰਾਤ ਜਦੋਂ ਧਮਾਕੇ ਦੀ ਆਵਾਜ਼ ਸੁਣੀ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਆਲੇ-ਦੁਆਲੇ ਦੇ ਇਲਾਕੇ ਦੀ ਜਾਂਚ ਕੀਤੀ ਗਈ, ਪਰ ਕੁਝ ਨਹੀਂ ਮਿਲਿਆ। ਆਸਪਾਸ ਦੇ ਲੋਕਾਂ ਮੁਤਾਬਕ ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਡੇਢ ਕਿਲੋਮੀਟਰ ਤੱਕ ਸੁਣਾਈ ਦਿੱਤੀ।
ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਜਾਂਚ ਦੌਰਾਨ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਫਿਲਹਾਲ ਅਸੀਂ ਆਪਣੇ ਤੌਰ 'ਤੇ ਜਾਂਚ ਕਰ ਰਹੇ ਹਾਂ। ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਆਖਿਰ ਉਸ ਸਥਾਨ 'ਤੇ ਕੀ ਹੋਇਆ ਸੀ। ਐਸਐਸਪੀ ਨਾਨਕ ਸਿੰਘ ਨੇ ਇਸ ਧਮਾਕੇ ਪਿੱਛੇ ਕਿਸੇ ਵੀ ਗ੍ਰੇਨੇਡ ਹਮਲੇ ਜਾਂ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਇਸ ਐਂਗਲ ਦੀ ਜਾਂਚ ਕਰ ਰਹੇ ਹਾਂ।