Amritsar News : ਅੰਮ੍ਰਿਤਸਰ 'ਚ ਮੁੜ ਹੋਇਆ ਧਮਾਕਾ ? ਪੁਲਿਸ ਨੇ ਘਟਨਾ ਪਿੱਛੇ ਦੱਸੀ 'ਕੱਚ ਦੀ ਬੋਤਲ', ਜਾਣੋ ਪੂਰੀ ਸੱਚਾਈ

Jujhar Singh Nagar : ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਕਿਹਾ ਕਿ ਅੱਜ ਸਰਦਾਰ ਜੁਝਾਰ ਸਿੰਘ ਐਵਨਿਊ ਤੋਂ ਇੱਕ ਘਰ ਤੋਂ ਉਹਨਾਂ ਨੂੰ 112 'ਤੇ ਕਾਲ ਆਈ ਸੀ ਕਿ ਧਮਾਕਾ ਹੋਇਆ ਹੈ। ਉਪਰੰਤ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਇੱਕ ਕੱਚ ਦੀ ਬੋਤਲ ਟੁੱਟੀ ਸੀ, ਜਿਸ ਕਰਕੇ ਧਮਾਕੇ ਹੋਣ ਦੀ ਆਵਾਜ਼ ਸੁਣਾਈ ਦਿੱਤੀ ਸੀ।

By  KRISHAN KUMAR SHARMA January 14th 2025 12:03 PM -- Updated: January 14th 2025 12:06 PM

Amritsar Blast in Jujhar Singh Nagar : ਅੰਮ੍ਰਿਤਸਰ ਦੇ ਜੁਝਾਰ ਸਿੰਘ ਨਗਰ ਵਿੱਚ ਮੰਗਲਵਾਰ ਸਵੇਰੇ ਇੱਕ ਧਮਾਕੇ ਦੀ ਗੂੰਜ ਸੁਣਾਈ ਦਿੱਤੀ, ਜਿਸ ਕਾਰਨ ਆਸ-ਪਾਸ ਦੇ ਲੋਕਾਂ 'ਚ ਵੀ ਇੱਕ ਵਾਰ ਸਹਿਮ ਪਾਇਆ ਗਿਆ। ਸੂਤਰਾਂ ਅਨੁਸਾਰ ਜੁਝਾਰ ਸਿੰਘ ਨਗਰ ਦੇ ਇੱਕ ਘਰ 'ਚ ਇਹ ਪੈਟਰੋਲ ਬੰਬ ਸੁੱਟਿਆ ਗਿਆ ਸੀ, ਪਰੰਤੂ ਪੁਲਿਸ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਕੱਚ ਦੀ ਬੋਤਲ ਫਟੀ ਹੈ, ਜਿਸ ਕਾਰਨ ਧਮਾਕੇ ਵਰਗੀ ਆਵਾਜ਼ ਆਈ।

ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਰਦਾਰ ਜੁਝਾਰ ਸਿੰਘ ਐਵਨਿਊ ਤੋਂ ਇੱਕ ਘਰ ਤੋਂ ਉਹਨਾਂ ਨੂੰ 112 'ਤੇ ਕਾਲ ਆਈ ਸੀ ਕਿ ਧਮਾਕਾ ਹੋਇਆ ਹੈ। ਇਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਉਸ ਘਰ ਵਿੱਚ ਪਹੁੰਚੇ। ਉਪਰੰਤ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਇੱਕ ਕੱਚ ਦੀ ਬੋਤਲ ਟੁੱਟੀ ਸੀ, ਜਿਸ ਕਰਕੇ ਧਮਾਕੇ ਹੋਣ ਦੀ ਆਵਾਜ਼ ਸੁਣਾਈ ਦਿੱਤੀ ਸੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਸਰ ਦੇ ਵਿੱਚ ਜੁਝਾਰ ਐਵਨਿਊ 'ਚ ਬਲਾਸਟ ਹੋਣ ਦੀ ਖਬਰ ਚੱਲ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਇਸਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ 112 ਤੇ ਪੁਲਿਸ ਨੂੰ ਕੰਪਲੇਂਟ ਆਈ ਸੀ ਕਿ ਇੱਕ ਘਰ ਦੇ ਵਿੱਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਬੋਤਲ ਸੁੱਟੀ ਗਈ ਹੈ। 

ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਸਪਸ਼ਟ ਕੀਤਾ ਹੈ ਕਿ ਜੁਝਾਰ ਸਿੰਘ ਐਵਨਿਊ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਧਮਾਕਾ ਨਹੀਂ ਹੋਇਆ।

ਜਾਣਕਾਰੀ ਅਨੁਸਾਰ ਇਹ ਘਰ ਇੱਕ ਟਰਾਂਸਪੋਰਟਰ ਦਾ ਹੈ ਅਤੇ ਮਕਾਨ ਮਾਲਕ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ 112 'ਤੇ ਕੋਲ ਕੀਤੀ ਗਈ ਸੀ ਅਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਧਮਾਕਾ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਇੱਕ ਪੁਲਿਸ ਥਾਣੇ ਦੇ ਬਾਹਰ ਵੀ ਧਮਾਕਾ ਹੋਇਆ ਸੀ, ਜਿਸ ਪਿੱਛੇ ਕਾਰ ਦਾ ਰੇਡੀਏਟਰ ਫਟਣ ਬਾਰੇ ਗੱਲ ਸਾਹਮਣੇ ਆਈ ਸੀ। ਉਧਰ, ਕਥਿਤ ਤੌਰ 'ਤੇ ਇਸ ਹਮਲੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਆਪਣੀ ਜ਼ਿੰਮੇਵਾਰੀ ਲਈ ਸੀ।

Related Post