Blast in Chandigarh : ਚੰਡੀਗੜ੍ਹ ’ਚ ਸੈਕਟਰ 26 ਦੇ ਥਾਣੇ ਦੇ ਪਿੱਛੇ ਸੁੱਟੇ ਗਏ ਦੇਸੀ ਬੰਬ, ਲੋਕਾਂ ’ਚ ਫੈਲੀ ਦਹਿਸ਼ਤ

ਇਸ ਸਬੰਧ ’ਚ ਪੁਲਿਸ ਨੇ ਦੱਸਿਆ ਕਿ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਇਹ ਬੰਬ ਸੁੱਟੇ ਗਏ ਹਨ। ਪੁਲਿਸ ਦੀਆਂ ਤਮਾਮ ਟੀਮਾਂ ਸੀਸੀਟੀਵੀ ਫੁਟੇਜ ਖੰਗਾਲ ਰਹੀਆਂ ਹਨ। ਪੁਲਿਸ ਦੀਆਂ ਫੋਰੇਂਸਿਕ ਟੀਮਾਂ ਨੇ ਜਾਂਚ ਪੜਤਾਲ ਪੂਰੀ ਕੀਤੀ ਹੈ।

By  Aarti November 26th 2024 09:28 AM -- Updated: November 26th 2024 11:44 AM

Blast in Chandigarh :  ਚੰਡੀਗੜ ਦੇ ਸੈਕਟਰ 26 ਥਾਣੇ ਦੇ ਪਿਛਲੇ ਪਾਸੇ ਸੁੱਟੇ ਦੇਸੀ ਬੰਬ ਬਣਾ ਕੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਦੇਸੀ ਬੰਬ ਤੜਕੇ ਤਿੰਨ ਵਜੇ ਸੁੱਟਿਆ ਗਿਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਤੜਕਸਾਰ ਕਿਸੇ ਅਣਪਛਾਤਿਆਂ ਵਲੋਂ ਸੈਕਟਰ 26 ਥਾਣੇ ਦੇ ਪਿਛਲੇ ਪਾਸੇ ਦੇਸੀ ਬੰਬ ਬਣਾ ਕੇ ਸੁੱਟਿਆ ਗਿਆ ਹੈ।  

ਇਸ ਸਬੰਧ ’ਚ ਪੁਲਿਸ ਨੇ ਦੱਸਿਆ ਕਿ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਇਹ ਬੰਬ ਸੁੱਟੇ ਗਏ ਹਨ। ਪੁਲਿਸ ਦੀਆਂ ਤਮਾਮ ਟੀਮਾਂ ਸੀਸੀਟੀਵੀ ਫੁਟੇਜ ਖੰਗਾਲ ਰਹੀਆਂ ਹਨ। ਪੁਲਿਸ ਦੀਆਂ ਫੋਰੇਂਸਿਕ ਟੀਮਾਂ ਨੇ ਜਾਂਚ ਪੜਤਾਲ ਪੂਰੀ ਕੀਤੀ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਅਜਿਹਾ ਕਰਨ ਪਿੱਛੇ ਕਿਸਦੀ ਕੀ ਮੰਸ਼ਾ ਸੀ। ਇਹ ਸਭ ਕੁਝ ਜਾਂਚ ਦਾ ਵਿਸ਼ਾ ਹੈ। 

ਕਾਬਿਲੇਗੌਰ ਹੈ ਕਿ 3 ਦਸੰਬਰ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਆਉਣ ਦਾ ਪ੍ਰੋਗਰਾਮ ਹੈ। ਇਸ ਕਾਰਨ ਪੁਲਿਸ ਚੌਕਸ ਹੈ। ਹਾਲਾਂਕਿ ਇਸ ਘਟਨਾ ਨੇ ਪੁਲਿਸ ਦਾ ਤਣਾਅ ਹੋਰ ਵਧਾ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਟੀਮ ਵੀ ਇੱਕ-ਦੋ ਦਿਨਾਂ ਵਿੱਚ ਚੰਡੀਗੜ੍ਹ ਆਉਣ ਵਾਲੀ ਹੈ।

ਇਹ ਵੀ ਪੜ੍ਹੋ : Jagjit Dallewal Detain : ਭੁੱਖ ਹੜਤਾਲ ’ਤੇ ਬੈਠਣ ਤੋਂ ਪਹਿਲਾਂ ਹੀ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ’ਚ ਲਿਆ

Related Post