BJP Released Manifesto: ਲੋਕ ਸਭਾ ਚੋਣ ਲਈ BJP ਵੱਲੋਂ ਚੋਣ ਮਨੋਰਥ ਪੱਤਰ ਜਾਰੀ, ਇੱਥੇ ਪੜ੍ਹੋ ਭਾਜਪਾ ਦੇ ਚੋਣ ਮਨੋਰਥ ਪੱਤਰ ਦੇ ਵੱਡੇ ਐਲਾਨ

ਪੀਐਮ ਮੋਦੀ ਨੇ ਕਿਹਾ ਕਿ ਭਾਜਪਾ ਨੇ ਚੋਣ ਮਨੋਰਥ ਪੱਤਰ ਦੀ ਪਵਿੱਤਰਤਾ ਨੂੰ ਮੁੜ ਸਥਾਪਿਤ ਕੀਤਾ ਹੈ। ਇਹ ਸੰਕਲਪ ਪੱਤਰ ਵਿਕਸਤ ਭਾਰਤ ਦੇ ਚਾਰ ਮਜ਼ਬੂਤ ​​ਥੰਮ੍ਹਾਂ - ਯੁਵਾ ਸ਼ਕਤੀ, ਮਹਿਲਾ ਸ਼ਕਤੀ, ਗਰੀਬ ਅਤੇ ਕਿਸਾਨ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ।

By  Aarti April 14th 2024 10:48 AM

BJP Released Manifesto: ਭਾਜਪਾ ਨੇ ਅੱਜ ਸਵੇਰੇ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ। ਭਾਜਪਾ ਦਾ ਚੋਣ  ਪਾਰਟੀ ਦਾ ਚੋਣ ਮੈਨੀਫੈਸਟੋ (ਸੰਕਲਪ ਪੱਤਰ - ਲੋਕ ਸਭਾ 2024) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਨਵੀਂ ਦਿੱਲੀ ਵਿੱਚ ਜਾਰੀ ਕੀਤਾ ਗਿਆ। ਦੱਸ ਦਈਏ ਕਿ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ 27 ਸੀਨੀਅਰ ਨੇਤਾਵਾਂ ਦੀ ਕਮੇਟੀ ਨੇ ਚੋਣ ਮਨੋਰਥ ਪੱਤਰ ਤਿਆਰ ਕੀਤਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਕਮੇਟੀ ਦੀ ਕਨਵੀਨਰ ਹਨ।

ਮੈਨੀਫੈਸਟੋ ਨੂੰ ਜਾਰੀ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਭਾਜਪਾ ਨੇ ਚੋਣ ਮਨੋਰਥ ਪੱਤਰ ਦੀ ਪਵਿੱਤਰਤਾ ਨੂੰ ਮੁੜ ਸਥਾਪਿਤ ਕੀਤਾ ਹੈ। ਇਹ ਸੰਕਲਪ ਪੱਤਰ ਵਿਕਸਤ ਭਾਰਤ ਦੇ ਚਾਰ ਮਜ਼ਬੂਤ ​​ਥੰਮ੍ਹਾਂ - ਯੁਵਾ ਸ਼ਕਤੀ, ਮਹਿਲਾ ਸ਼ਕਤੀ, ਗਰੀਬ ਅਤੇ ਕਿਸਾਨ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਸਾਡਾ ਫੋਕਸ ਕੰਮ 'ਤੇ ਹੈ।

ਚੋਣ ਮਨੋਰਥ ਪੱਤਰ ਦੀਆਂ ਇਹ ਰਹੀਆਂ ਖ਼ਾਸ ਗੱਲ੍ਹਾਂ 

  • ਇਸ ਮਨੋਰਥ ਪੱਤਰ  ਦਾ ਸਿਰਲੇਖ 'ਮੋਦੀ ਦੀ ਗਾਰੰਟੀ' ਹੈ ਅਤੇ ਇਹ ਗਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ 'ਤੇ ਕੇਂਦਰਿਤ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕੇਂਦਰ ਦੀਆਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਸੰਕਲਪ ਪੱਤਰ ਵੀ ਸੌਂਪੇ।
  • ਵਨ ਨੇਸ਼ਨ ਵਨ ਇਲੈਕਸ਼ਨ ਨੂੰ ਸਾਕਾਰ ਕਰਨ ਦਾ ਵਾਅਦਾ 'ਸੰਕਲਪ ਪੱਤਰ' 'ਚ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਭਾਰਤ ਨੂੰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਇਆ ਜਾਵੇਗਾ। ਵਿਸ਼ਵ ਪੱਧਰੀ ਸਟੇਸ਼ਨਾਂ ਅਤੇ ਵੇਟਿੰਗ ਲਿਸਟ ਦੀ ਸਮੱਸਿਆ ਖਤਮ ਹੋਵੇਗੀ।
  • 'ਸੰਕਲਪ ਪੱਤਰ' ਵਿਚ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਵਾਂਝੇ ਵਰਗਾਂ ਨੂੰ ਪਹਿਲ ਦੇਵਾਂਗੇ ਅਤੇ 2025 ਨੂੰ ਆਦਿਵਾਸੀਆਂ ਦੇ ਮਾਣ ਵਜੋਂ ਘੋਸ਼ਿਤ ਕਰਾਂਗੇ।
  • ਮੁਦਰਾ ਯੋਜਨਾ ਤਹਿਤ ਲੋਨ ਦੀ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਹੈ।
  • ਭਾਜਪਾ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਸੱਤਾ 'ਚ ਆਈ ਤਾਂ ਪਾਈਪਾਂ ਰਾਹੀਂ ਸਸਤੀ ਰਸੋਈ ਗੈਸ ਘਰ-ਘਰ ਪਹੁੰਚਾਈ ਜਾਵੇਗੀ ਅਤੇ ਗਰੀਬਾਂ ਦਾ ਭੋਜਨ ਪੌਸ਼ਟਿਕ ਅਤੇ ਸਸਤੀ ਬਣਾਇਆ ਜਾਵੇਗਾ।
  • ਗਰੀਬਾਂ ਲਈ 3 ਕਰੋੜ ਹੋਰ ਘਰ ਬਣਾਏ ਜਾਣਗੇ, ਜਨ ਔਸ਼ਧੀ ਕੇਂਦਰ ਦਾ ਹੋਰ ਵਿਸਤਾਰ ਕੀਤਾ ਜਾਵੇਗਾ।
  • ਬਿਜਲੀ ਤੋਂ ਕਮਾਈ ਦੇ ਮੌਕੇ ਪੈਦਾ ਕਰਨਗੇ ਅਤੇ ਕਰੋੜਾਂ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ 'ਤੇ ਆ ਜਾਵੇਗਾ।
  • 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗ ਆਯੁਸ਼ਮਾਨ ਯੋਜਨਾ ਦੇ ਤਹਿਤ ਕਵਰ ਕੀਤੇ ਜਾਣਗੇ ਅਤੇ ਟਰਾਂਸਜੈਂਡਰਾਂ ਨੂੰ ਹੁਣ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਲਿਆਂਦਾ ਜਾਵੇਗਾ।
  • ਸੰਕਲਪ ਪੱਤਰ ਵਿੱਚ 2036 ਵਿੱਚ ਓਲੰਪਿਕ ਦੇ ਆਯੋਜਨ ਦਾ ਵੀ ਜ਼ਿਕਰ ਹੈ।
  • 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ ਜਾਵੇਗਾ।
ਕਾਬਿਲੇਗੌਰ ਹੈ ਕਿ ਲੋਕ ਸਭਾ ਚੋਣਾਂ 2024 ਲਈ ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ। ਲੋਕ ਸਭਾ ਚੋਣਾਂ ਲਈ ਦੇਸ਼ ਵਿੱਚ ਸੱਤ ਪੜਾਵਾਂ ਵਿੱਚ 19 ਅਤੇ 26 ਅਪ੍ਰੈਲ, 7, 13, 20 ਅਤੇ 25 ਮਈ ਅਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਦੇਸ਼ ਦੇ ਵੱਖ-ਵੱਖ ਵਰਗਾਂ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਹੈ। 

Related Post