ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ ਚੁਣੇ ਗਏ 18ਵੀਂ ਲੋਕ ਸਭਾ ਦੇ ਸਪੀਕਰ
ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ 18ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ ਹਨ। ਵਿਰੋਧੀ ਧਿਰ ਨੇ ਓਮ ਬਿਰਲਾ ਖ਼ਿਲਾਫ਼ ਕੇ. ਸੁਰੇਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। 1976 ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਵਿੱਚ ਸਪੀਕਰ ਦੀ ਚੋਣ ਹੋਈ ਹੈ।
Parliament Session 2024 Updates: 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਤੀਜੇ ਦਿਨ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਈ ਹੈ ਤੇ ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ 18ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ ਹਨ। ਦੱਸ ਦਈਏ ਕਿ ਇੰਡੀਆ ਗਠਜੋੜ ਨੇ ਕਾਂਗਰਸੀ ਸਾਂਸਦ ਕੇ, ਸੁਰੇਸ਼ ਨੂੰ ਐੱਨਡੀਏ ਦੇ ਓਮ ਬਿਰਲਾ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਾਰਿਆ ਸੀ। ਇਹ ਇੱਕ ਇਤਿਹਾਸਕ ਪਲ ਹੈ, ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਭਾਜਪਾ ਦੇ ਇੱਕ ਹੀ ਵਿਅਕਤੀ ਨੂੰ ਲਗਾਤਾਰ ਦੂਜੀ ਵਾਰ ਸਪੀਕਰ ਚੁਣਿਆ ਗਿਆ ਹੈ।
ਪੀਐਮ ਮੋਦੀ ਤੇ ਰਾਹੁਲ ਗਾਂਧੀ ਨੇ ਦਿੱਤੀ ਵਧਾਈ
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਆਵਾਜ਼ੀ ਵੋਟ ਰਾਹੀਂ ਹੀ ਪਾਸ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਓਮ ਬਿਰਲਾ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਮੋਦੀ ਦਾ ਬਿਆਨ
ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਦੂਜੀ ਵਾਰ 18ਵੀਂ ਲੋਕ ਸਭਾ ਵਿੱਚ ਸਪੀਕਰ ਦਾ ਅਹੁਦਾ ਸੰਭਾਲਿਆ ਹੈ, ਅਸੀਂ ਆਪਣੇ ਆਪ ਵਿੱਚ ਇੱਕ ਨਵਾਂ ਰਿਕਾਰਡ ਬਣਦੇ ਦੇਖ ਰਹੇ ਹਾਂ। ਸ਼੍ਰੀ ਬਲਰਾਮ ਜਾਖੜ ਜੀ ਪਹਿਲੇ ਸਪੀਕਰ ਸਨ ਜਿਨ੍ਹਾਂ ਨੂੰ 5 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਦੁਬਾਰਾ ਸਪੀਕਰ ਬਣਨ ਦਾ ਮੌਕਾ ਮਿਲਿਆ। ਉਨ੍ਹਾਂ ਤੋਂ ਬਾਅਦ ਤੁਸੀਂ ਹੋ, ਜਿਨ੍ਹਾਂ ਨੂੰ 5 ਸਾਲ ਪੂਰੇ ਕਰਨ ਤੋਂ ਬਾਅਦ ਦੁਬਾਰਾ ਇਸ ਅਹੁਦੇ 'ਤੇ ਰਹਿਣ ਦਾ ਮੌਕਾ ਮਿਲਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਪੀਕਰ ਸਾਹਿਬ, ਇਹ ਸਦਨ ਦੀ ਖੁਸ਼ਕਿਸਮਤੀ ਹੈ ਕਿ ਤੁਸੀਂ ਦੂਜੀ ਵਾਰ ਇਸ ਸੀਟ 'ਤੇ ਬਿਰਾਜਮਾਨ ਹੋ ਰਹੇ ਹੋ। ਮੈਂ ਤੁਹਾਨੂੰ ਅਤੇ ਪੂਰੇ ਸਦਨ ਨੂੰ ਵਧਾਈ ਦਿੰਦਾ ਹਾਂ। ਓਮ ਬਿਰਲਾ ਦੀ ਕਾਰਜਸ਼ੈਲੀ ਨੌਜਵਾਨ ਸੰਸਦ ਮੈਂਬਰਾਂ ਨੂੰ ਪ੍ਰੇਰਿਤ ਕਰੇਗੀ। ਸਾਨੂੰ ਭਰੋਸਾ ਹੈ ਕਿ ਤੁਸੀਂ ਅਗਲੇ ਪੰਜ ਸਾਲਾਂ ਲਈ ਸਾਡਾ ਮਾਰਗਦਰਸ਼ਨ ਕਰੋਗੇ ਅਤੇ ਸੈਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਾਡੀ ਮਦਦ ਕਰੋਗੇ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੇ ਸਮਰਥਕ ਪ੍ਰਧਾਨ ਮੰਤਰੀ ਬਾਜੇਕੇ ਲੜਣਗੇ ਚੋਣ, ਡਿਬਰੂਗੜ੍ਹ ਜੇਲ੍ਹ ’ਚ ਹਨ ਬੰਦ