MP Kangana Ranaut On Three Farm Laws : ਹੁਣ BJP ਸਾਂਸਦ ਕੰਗਣਾ ਰਣੌਤ ਨੇ ਖੇਤੀ ਕਾਨੂੰਨਾਂ ਦੀ ਕੀਤੀ ਵਕਾਲਤ, ਕਿਹਾ- ਮੁੜ ਲਾਗੂ ਕਰੇ ਕੇਂਦਰ ਸਰਕਾਰ

ਮੰਡੀ ਦੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਕੇਂਦਰ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਕਿਸਾਨ ਹਿਤੈਸ਼ੀ ਹਨ ਅਤੇ ਮੈਂ ਕੇਂਦਰ ਸਰਕਾਰ ਤੋਂ ਇਹ ਤਿੰਨੇ ਕਾਨੂੰਨ ਵਾਪਸ ਲਿਆਉਣ ਦੀ ਮੰਗ ਕਰਦੀ ਹਾਂ।

By  Aarti September 24th 2024 01:40 PM -- Updated: September 24th 2024 03:22 PM

MP Kangana Ranaut On Three Farm Laws : ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਇਨ੍ਹੀਂ ਦਿਨੀਂ ਕੰਗਨਾ ਫਿਰ ਤੋਂ ਚਰਚਾ 'ਚ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਮੰਡੀ ਦੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਕੇਂਦਰ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਕਿਸਾਨ ਹਿਤੈਸ਼ੀ ਹਨ ਅਤੇ ਮੈਂ ਕੇਂਦਰ ਸਰਕਾਰ ਤੋਂ ਇਹ ਤਿੰਨੇ ਕਾਨੂੰਨ ਵਾਪਸ ਲਿਆਉਣ ਦੀ ਮੰਗ ਕਰਦੀ ਹਾਂ।


ਮੀਡੀਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ਇਸ ਬਿਆਨ ਨਾਲ ਵਿਵਾਦ ਵੀ ਹੋ ਸਕਦਾ ਹੈ। ਪਰ ਕਿਸਾਨਾਂ ਨੂੰ ਖੁਦ ਆਪਣੇ ਹੱਕਾਂ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਆਪਣਾ ਬਣਦਾ ਹੱਕ ਲੈਣਾ ਚਾਹੀਦਾ ਹੈ। ਮੈਂ ਖੁਦ ਕਿਸਾਨ ਪਰਿਵਾਰ ਨਾਲ ਸਬੰਧਤ ਹਾਂ, ਕਿਸਾਨਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਪਰ ਕਿਸਾਨਾਂ ਨੂੰ ਉਨ੍ਹਾਂ (ਕੰਗਨਾ) ਦੇ ਖਿਲਾਫ ਗਲਤ ਖਬਰਾਂ ਦਿਖਾ ਕੇ ਉਨ੍ਹਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। 

ਅਕਾਲੀ ਦਲ ਨੇ ਬੀਜੇਪੀ ਨੂੰ ਘੇਰਿਆ 

ਉੱਥੇ ਹੀ ਦੂਜੇ ਪਾਸੇ ਸਾਂਸਦ ਕੰਗਨਾ ਰਣੌਤ ਦੇ ਬਿਆਨ ਤੋਂ ਬਾਅਦ ਸਿਆਸਤ ਵੀ ਭਖ ਗਈ ਹੈ। ਇਸ ਸਬੰਧੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਬੀਜੇਪੀ ਅਤੇ ਕੰਗਨਾ ਰਣੌਤ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਭਾਜਪਾ ਸਾਂਸਦ ਕੰਗਨਾ ਰਣੌਤ ’ਤੇ ਐਨਐਸਏ ਲੱਗਣੀ ਚਾਹੀਦੀ ਹੈ। ਬੀਜੇਪੀ ਦੀ ਸਟੇਟ ਲੀਡਰਸ਼ਿਪ ਨੂੰ ਇਸ ਸਬੰਧੀ ਜਵਾਬ ਦੇਣਾ ਚਾਹੀਦਾ ਹੈ। ਬੀਜੇਪੀ ’ਚ ਕਿਉਂ ਨਹੀਂ ਅਜਿਹੇ ਸਾਂਸਦਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ। ਇਸ ਤੋਂ ਇਲਾਵਾ ਕਈ ਹੋਰ ਅਜਿਹੇ ਵੀ ਬੀਜੇਪੀ ਦੇ ਆਗੂ ਹਨ ਜੋ ਆਏ ਦਿਨ ਕਿਸੇ ਨਾਲ ਕਿਸੇ ਤਰ੍ਹਾਂ ਦਾ ਬਿਆਨ ਦਿੰਦੇ ਹਨ। ਬੀਜੇਪੀ ਨੂੰ ਅਜਿਹੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ : Fake Certificate Busted : ਹਰਿਆਣਾ ਦੇ ਦੋ ਨੌਜਵਾਨਾਂ ਨੇ ਫਰਜ਼ੀ ਸਰਟੀਫਿਕੇਟਾਂ ’ਤੇ ਪੰਜਾਬ ’ਚ ਲਈ ਸਰਕਾਰੀ ਨੌਕਰੀ, ਮਾਮਲਾ ਦਰਜ

Related Post