ਬੀਜੇਪੀ ਆਗੂ ਤਰੁਣ ਚੁੱਘ ਸ਼ਿਲਾਂਗ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

By  Pardeep Singh February 10th 2023 04:15 PM

ਸ਼ਿਲਾਂਗ: ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਸ਼ਿਲਾਂਗ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ।  ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।  ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਤਰੁਣ ਚੁੱਘ ਦਾ ਕਹਿਣਾ ਹੈ ਕਿ ਪੰਜਾਬੀ ਦੁਨੀਆ ਦੇ ਕੋਨੇ-ਕੋਨੇ ਉੱਤੇ ਵਸੇ ਹੋਏ ਹਨ ਅਤੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਉੱਤੇ ਚੱਲ ਕੇ ਇਹ ਸਰਬੱਤ ਦੇ ਭਲੇ ਦਾ ਸੰਦੇਸ਼ ਵਿਸ਼ਵ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਹਨ।


ਉਨ੍ਹਾਂ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਸਕੂਨ ਮਿਲਿਆ ਹੈ । ਉਨ੍ਹਾਂ ਨ ੇਕਿਹਾ ਹੈ ਕਿ ਮੁੱਖ ਮੰਤਰੀ ਸੰਗਮਾ  ਅਤੇ ਗ੍ਰਹਿ ਮੰਤਰੀ ਨਿਤਿਆ ਨੰਦ ਰਾਏ ਨਾਲ ਮੁਲਾਕਾਤ ਕੀਤੀ ਹੈ।


ਤਰੁਣ ਚੁੱਘ  ਦਾ ਕਹਿਣਾ ਹੈ ਕਿ ਸਾਨੂੰ ਗੁਰੂ ਦੀ ਬਾਣੀ 'ਤੇ ਪੂਰਨ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਜਨ-ਜਨ ਤੱਕ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ  ਗੁਰਬਾਣੀ ਮੁਤਾਬਿਕ ਸਾਰੇ ਇਕੋਂ ਜਿਹੇ ਹਨ ਇਸ ਲਈ ਕਿਸੇ ਨਾਲ ਵੀ ਨਸਲੀ ਭੇਦਭਾਵ ਨਹੀਂ ਕਰਨਾ ਚਾਹੀਦਾ ਹੈ।

Related Post