ਕਿਸਾਨਾਂ ਖਿਲਾਫ਼ ਕੰਗਨਾ ਰਣੌਤ ਦੇ ਬਿਆਨ ਤੋਂ BJP ਨੇ ਝਾੜਿਆ ਪੱਲਾ, ਭਵਿੱਖ 'ਚ ਬਿਆਨਾਂ ਲਈ ਦਿੱਤੀ ਨਸੀਹਤ

Kangana Ranaut Controversy : ਭਾਰਤੀ ਜਨਤਾ ਪਾਰਟੀ ਨੇ ਕੰਗਨਾ ਦੇ ਬਿਆਨ ਤੋਂ ਪੱਲਾ ਝਾੜਦਿਆਂ ਇਸ ਨੂੰ ਉਸ ਦੇ ਨਿੱਜੀ ਵਿਚਾਰ ਦੱਸੇ ਹਨ ਅਤੇ ਕਿਹਾ ਹੈ ਕਿ ਇਹ ਪਾਰਟੀ ਦੇ ਵਿਚਾਰ ਨਹੀਂ ਹਿਨ। ਇੰਨਾ ਹੀ ਨਹੀਂ ਭਾਜਪਾ ਨੇ ਉਨ੍ਹਾਂ ਨੂੰ ਭਵਿੱਖ 'ਚ ਅਜਿਹਾ ਕੋਈ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਹੈ।

By  KRISHAN KUMAR SHARMA August 26th 2024 05:20 PM -- Updated: August 26th 2024 05:22 PM

Kangana Ranaut Statement on Kisan : ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਵੱਲੋਂ ਕਿਸਾਨਾਂ ਖਿਲਾਫ਼ ਜ਼ਹਿਰ ਉਗਲਣ ਪਿੱਛੋਂ ਭਾਰੀ ਵਿਰੋਧ ਹੋ ਰਿਹਾ ਹੈ। ਕੰਗਨਾ ਦੇ ਇਸੇ ਵਿਰੋਧ ਦੇ ਵਿਚਕਾਰ ਭਾਰਤੀ ਜਨਤਾ ਪਾਰਟੀ ਨੇ ਵੀ ਉਸ ਦੇ ਬਿਆਨ ਤੋਂ ਪੱਲਾ ਝਾੜਦਿਆਂ ਇਸ ਨੂੰ ਉਸ ਦੇ ਨਿੱਜੀ ਵਿਚਾਰ ਦੱਸੇ ਹਨ ਅਤੇ ਕਿਹਾ ਹੈ ਕਿ ਇਹ ਪਾਰਟੀ ਦੇ ਵਿਚਾਰ ਨਹੀਂ ਹਿਨ। ਇੰਨਾ ਹੀ ਨਹੀਂ ਭਾਜਪਾ ਨੇ ਉਨ੍ਹਾਂ ਨੂੰ ਭਵਿੱਖ 'ਚ ਅਜਿਹਾ ਕੋਈ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਹੈ।

ਪਾਰਟੀ ਨੇ ਇਸ ਸਬੰਧ 'ਚ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੰਗਨਾ ਰਣੌਤ ਨੂੰ ਨਾ ਤਾਂ ਨੀਤੀਗਤ ਮਾਮਲਿਆਂ 'ਤੇ ਬੋਲਣ ਦੀ ਇਜਾਜ਼ਤ ਹੈ ਅਤੇ ਨਾ ਹੀ ਉਹ ਬਿਆਨ ਦੇਣ ਲਈ ਅਧਿਕਾਰਤ ਹੈ। ਪਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, 'ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਬੀਜੇਪੀ ਸੰਸਦ ਕੰਗਨਾ ਰਣੌਤ ਵੱਲੋਂ ਦਿੱਤਾ ਗਿਆ ਬਿਆਨ ਪਾਰਟੀ ਦੀ ਰਾਏ ਨਹੀਂ ਹੈ। ਭਾਜਪਾ ਨੇ ਕੰਗਨਾ ਰਣੌਤ ਦੇ ਬਿਆਨ ਨਾਲ ਅਸਹਿਮਤੀ ਪ੍ਰਗਟਾਈ ਹੈ। ਕੰਗਨਾ ਰਣੌਤ ਨੂੰ ਪਾਰਟੀ ਦੀ ਤਰਫੋਂ ਨਾ ਤਾਂ ਭਾਜਪਾ ਦੇ ਨੀਤੀਗਤ ਮੁੱਦਿਆਂ 'ਤੇ ਬੋਲਣ ਦੀ ਇਜਾਜ਼ਤ ਹੈ ਅਤੇ ਨਾ ਹੀ ਉਸ ਨੂੰ ਬਿਆਨ ਦੇਣ ਦਾ ਅਧਿਕਾਰ ਹੈ।

ਭਾਜਪਾ ਨੇ ਕੰਗਨਾ ਰਣੌਤ ਨੂੰ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ ਲਈ ਕਿਹਾ ਹੈ। ਭਾਰਤੀ ਜਨਤਾ ਪਾਰਟੀ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਅਰਦਾਸ' ਅਤੇ ਸਮਾਜਿਕ ਸਦਭਾਵਨਾ ਦੇ ਸਿਧਾਂਤਾਂ 'ਤੇ ਚੱਲਣ ਲਈ ਦ੍ਰਿੜ੍ਹ ਹੈ। ਇਸ ਤਰ੍ਹਾਂ ਪਾਰਟੀ ਨੇ ਕੰਗਨਾ ਰਣੌਤ ਦੇ ਉਸ ਬਿਆਨ ਤੋਂ ਵੀ ਦੂਰੀ ਬਣਾ ਲਈ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਪੰਜਾਬ ਨੂੰ ਬੰਗਲਾਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਸਰਕਾਰ ਦੀ ਚੌਕਸੀ ਕਾਰਨ ਅਜਿਹਾ ਨਹੀਂ ਹੋ ਸਕਿਆ।

ਕਿਸਾਨਾਂ ਖਿਲਾਫ਼ ਦਿੱਤਾ ਸੀ ਕੰਗਨਾ ਨੇ ਇਹ ਵਿਵਾਦਤ ਬਿਆਨ

ਕੰਗਨਾ ਨੇ ਕਿਹਾ, ''ਮੈਂ ਇਨ੍ਹਾਂ ਨੂੰ 'ਉਡਦਾ ਪੰਜਾਬ' ਵਰਗੀਆਂ ਕਿੰਨੀਆਂ ਫਿਲਮਾਂ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉਥੇ ਕੀ ਚੱਲ ਰਿਹਾ ਹੈ, ਸਭ ਤੋਂ ਪਹਿਲੀ ਗੱਲ ਤਾਂ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ, ਭਾਵੇਂ ਧਰਮ ਪਰਿਵਰਤਨ ਹੋਵੇ, ਖਾਲਿਸਤਾਨੀ ਗੈਂਗ ਹੋਵੇ ਜਾਂ ਫਿਰ ਡਰੱਗ ਮਾਫੀਆ ਹੋ ਗਿਆ, ਦੇਸ਼ ਜਾਨਣਾ ਚਾਹੁੰਦਾ ਹੈ ਕਿ ਉਥੇ ਆਖਿਰ ਚੱਲ ਕੀ ਰਿਹਾ ਹੈ। ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਹੀ ਨਿਆਂ ਕਰਨਾ ਚਾਹੁੰਦੇ ਹਨ, ਜੋ ਕਿ ਸਹੀ ਨਹੀਂ ਹੈ।''


ਬੰਗਲਾਦੇਸ਼ ਬਾਰੇ ਕੰਗਨਾ ਨੇ ਕਿਹਾ, ''ਜੋ ਬੰਗਲਾਦੇਸ਼ 'ਚ ਹੋ ਰਿਹਾ ਹੈ, ਉਹ ਇਥੇ ਪੰਜਾਬ 'ਚ ਹੋਣ ਲੱਗਿਆਂ ਵੀ ਦੇਰ ਨਹੀਂ ਲੱਗਣੀ ਸੀ, ਕਿਸਾਨ ਅੰਦੋਲਨ ਜੋ ਹੋਇਆ ਹੈ, ਉਥੇ ਲਾਸ਼ਾਂ ਲਟਕੀਆਂ ਹੋਈਆਂ ਸਨ, ਜਬਰ-ਜਨਾਹ ਹੋ ਰਹੇ ਸਨ ਅਤੇ ਜਦੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲਏ ਗਏ ਤਾਂ ਦੇਸ਼ ਨੇ ਸੋਚਿਆ ਨਹੀਂ ਸੀ ਕਿ ਬਿੱਲ ਵਾਪਸ ਹੋ ਜਾਣਗੇ, ਪਰ ਉਹ ਕਿਸਾਨ ਅੱਜ ਵੀ ਉਥੇ ਬੈਠੇ ਹੋਏ ਹਨ। ਉਸ ਨੇ ਕਿਹਾ ਕਿ ਇਹ ਬਹੁਤ ਵੱਡੀ ਯੋਜਨਾ ਤਹਿਤ ਹੋਇਆ, ਜਿਵੇੇਂ ਕਿ ਬੰਗਲਾਦੇਸ਼ 'ਚ ਹੋਇਆ।''

Related Post