Ravneet Bittu and Raja Warring Hug: ਲੁਧਿਆਣਾ ਵਿੱਚ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਨੇ ਪਾਈ ਜੱਫੀ, ਦੇਖੋ ਵੀਡੀਓ

ਲੁਧਿਆਣਾ 'ਚ ਲੋਕ ਸਭਾ ਚੋਣਾਂ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਇੱਕ ਦੂਜੇ ਨੂੰ ਜੱਫੀ ਪਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।

By  Aarti May 5th 2024 12:38 PM

Ravneet Bittu and Raja Warring Hug: ਲੁਧਿਆਣਾ ਦੇ ਦਰੇਸੀ ਮੈਦਾਨ ਦੇ ਵਿੱਚ ਸਥਿਤ ਇੱਕ ਸਕੂਲ ਦੇ ਵਿੱਚ ਇੱਕ ਬਾਬਾ ਖਾਟੂ ਸ਼ਾਮ ਜੀ ਦਾ ਜਾਗਰਨ ਕਰਵਾਇਆ ਗਿਆ ਜਿੱਥੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ, ਦੋਵੇਂ ਇੱਕੋ ਹੀ ਧਾਰਮਿਕ ਸਟੇਜ ਦੇ ਉੱਤੇ ਇਕੱਠੇ ਨਜ਼ਰ ਆਏ। ਇਸ ਦੌਰਾਨ ਜਿੱਥੇ ਰਾਜਾ ਵੜਿੰਗ ਦੇ ਨਾਅਰੇ ਲੱਗੇ ਅਤੇ ਰਵਨੀਤ ਸਿੰਘ ਬਿੱਟੂ ਦੇ ਨਾਅਰੇ ਲੱਗਣ ਲੱਗੇ। 

ਦੂਜੇ ਪਾਸੇ ਧਾਰਮਿਕ ਗਾਇਕ ਘਨਈਆ ਮਿੱਤਲ ਨੇ ਧਾਰਮਿਕ ਭਜਨ ਗਾ ਕੇ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਅਰੇ ਲੱਗਣ ਲੱਗੇ। ਇਸ ਦੌਰਾਨ ਪੂਰੀ ਧਾਰਮਿਕ ਸਟੇਜ ਰਾਜਨੀਤੀ ਸਿਆਸੀ ਅਖਾੜੇ ਦੇ ਵਿੱਚ ਨਜ਼ਰ ਆਈ। 


ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਹਮਣੇ ਰਵਨੀਤ ਸਿੰਘ ਬਿੱਟੂ ਭੰਗੜਾ ਪਾਉਂਦੇ ਨਜ਼ਰ ਆਏ। ਇਨ੍ਹਾਂ ਹੀ ਨਹੀਂ ਰਵਨੀਤ ਸਿੰਘ ਬਿੱਟੂ ਅਤੇ ਰਾਜਾ ਵੜਿੰਗ ਦੋਹਾਂ ਨੇ ਇੱਕ ਦੂਜੇ ਨੂੰ ਗਲ੍ਹੇ ਵੀ ਲਗਾਇਆ। 

ਇਹ ਵੀ ਪੜ੍ਹੋ: 'ਭਾਰਤ 'ਤੇ ਦੋਸ਼ ਲਗਾਉਣਾ ਉਨ੍ਹਾਂ ਦੀ ਸਿਆਸੀ ਮਜ਼ਬੂਰੀ' ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨਿੱਝਰ ਕਤਲ ਕੇਸ 'ਚ ਕੈਨੇਡਾ ਦੇ PM ਟਰੂਡੋ ਨੂੰ ਸੁਣਾਈਆਂ ਖਰੀਆਂ-ਖਰੀਆਂ

Related Post