ਸਿਕਸਰ ਕਿੰਗ Yuvraj Singh 'ਤੇ ਵੀ ਬਣੇਗੀ ਬਾਇਉਪਿਕ, ਜਾਣੋ ਕੌਣ ਕਰੇਗਾ ਉਨ੍ਹਾਂ ਦੇ ਕਿਰਦਾਰ ਨੂੰ ਸਾਰਥਕ
Biopic on Yuvraj Singh : ਯੁਵਰਾਜ ਸਿੰਘ ਨੇ ਖੁਦ ਆਪਣੀ ਬਾਇਓਪਿਕ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਫਿਲਮ ਸਮੀਖਿਅਕ ਤਰਨ ਆਦਰਸ਼ ਨੇ ਵੀ ਇਕ ਪੋਸਟ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
Yuvraj Singh Biopic : ਭਾਰਤੀ ਕ੍ਰਿਕਟ ਦੇ ਮਹਾਨ ਆਲਰਾਊਂਡਰ ਯੁਵਰਾਜ ਸਿੰਘ ਦੇ ਜੀਵਨ 'ਤੇ ਫਿਲਮ ਬਣਨ ਜਾ ਰਹੀ ਹੈ। ਯੁਵਰਾਜ ਸਿੰਘ ਨੇ ਖੁਦ ਆਪਣੀ ਬਾਇਓਪਿਕ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਫਿਲਮ ਸਮੀਖਿਅਕ ਤਰਨ ਆਦਰਸ਼ ਨੇ ਵੀ ਇਕ ਪੋਸਟ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਭਾਰਤ ਦੀ ਟੀ-20 ਵਿਸ਼ਵ ਕੱਪ ਅਤੇ ਵਨਡੇ ਵਿਸ਼ਵ ਕੱਪ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਦਾ ਸਫਰ ਬਹੁਤ ਸ਼ਾਨਦਾਰ ਰਿਹਾ ਸੀ। ਉਹ ਕੈਂਸਰ ਨਾਲ ਲੜਨ ਤੋਂ ਬਾਅਦ ਮੈਦਾਨ 'ਤੇ ਪਰਤਿਆ, ਜੋ ਹਰ ਕਿਸੇ ਨੂੰ ਪ੍ਰੇਰਿਤ ਕਰਦਾ ਹੈ।
ਭਾਵੇਂ ਉਹ 2007 ਦੇ ਟੀ-20 ਵਿਸ਼ਵ ਕੱਪ ਵਿੱਚ ਇੰਗਲੈਂਡ ਖ਼ਿਲਾਫ਼ 6 ਛੱਕੇ ਮਾਰਨ ਦਾ ਕਾਰਨਾਮਾ ਹੋਵੇ ਜਾਂ 2011 ਦੇ ਆਈਸੀਸੀ ਵਨਡੇ ਵਿਸ਼ਵ ਕੱਪ ਵਿੱਚ ਮੈਚ ਨੂੰ ਭਾਰਤ ਵੱਲ ਮੋੜਨ ਦਾ ਕਾਰਨਾਮਾ ਹੋਵੇ। ਬੱਲੇ ਅਤੇ ਗੇਂਦ ਤੋਂ ਇਲਾਵਾ ਫੀਲਡਿੰਗ 'ਚ ਵੀ ਯੁਵਰਾਜ ਸਿੰਘ ਨੇ ਅਜਿਹੀ ਛਾਪ ਛੱਡੀ, ਜਿਸ ਨੂੰ ਨੌਜਵਾਨ ਅੱਜ ਵੀ ਫਾਲੋ ਕਰਦੇ ਹਨ। ਇਸ ਮਹਾਨ ਕ੍ਰਿਕਟਰ ਦੀ ਜ਼ਿੰਦਗੀ 'ਤੇ ਫਿਲਮ ਬਣਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੰਦੇ ਹੋਏ ਯੁਵਰਾਜ ਸਿੰਘ ਨੇ ਫਿਲਮ ਮੇਕਰ ਦਾ ਧੰਨਵਾਦ ਕੀਤਾ ਹੈ।
ਸੁਸ਼ਾਂਤ ਸਿੰਘ ਰਾਜਪੂਤ ਬਣੇ ਸਨ ਪਹਿਲਾਂ ਧੋਨੀ
ਸੁਸ਼ਾਂਤ ਸਿੰਘ ਰਾਜਪੂਤ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਆਧਾਰਿਤ ਫਿਲਮ ਐਮਐਸ ਧੋਨੀ - ਦ ਅਨਟੋਲਡ ਸਟੋਰੀ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਰਹੀ ਸੀ। ਸੁਸ਼ਾਂਤ ਨੇ ਪਰਦੇ 'ਤੇ ਧੋਨੀ ਦਾ ਕਿਰਦਾਰ ਇਸ ਤਰ੍ਹਾਂ ਨਿਭਾਇਆ ਕਿ ਲੋਕ ਉਨ੍ਹਾਂ ਨੂੰ ਅਸਲ ਜ਼ਿੰਦਗੀ 'ਚ ਵੀ ਧੋਨੀ ਵਾਂਗ ਸਮਝਣ ਲੱਗੇ।