ਬਿਹਾਰ ਨੂੰ ਮਿਲਿਆ ਦਸਤਾਰਧਾਰੀ DGP

By  Pardeep Singh December 18th 2022 03:42 PM -- Updated: December 18th 2022 03:44 PM

ਬਿਹਾਰ : ਆਈਪੀਐਸ ਰਾਜਵਿੰਦਰ ਸਿੰਘ ਭੱਟੀ ਨੂੰ ਬਿਹਾਰ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਹ ਸੀਮਾ ਸੁਰੱਖਿਆ ਬਲ (ਬੀਐਸਐਫ) ਪੂਰਬੀ ਕਮਾਂਡ ਦੇ ਏਡੀਜੀ ਵਜੋਂ ਸੇਵਾ ਨਿਭਾ ਰਿਹਾ ਸੀ।  ਉਹ ਭਾਰਤੀ ਪੁਲਿਸ ਸੇਵਾ ਦੇ 1990 ਬੈਚ ਦੇ ਆਈਪੀਐਸ ਅਧਿਕਾਰੀ ਹਨ। ਐਤਵਾਰ ਨੂੰ ਬਿਹਾਰ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਨਵੇਂ ਡੀਜੀਪੀ ਦੇ ਨਾਮ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 


ਸਾਬਕਾ ਡੀਜੀਪੀ ਐਸ ਕੇ ਸਿੰਘਲ ਦਾ ਕਾਰਜਕਾਲ ਕੱਲ ਯਾਨੀ 19 ਦਸੰਬਰ ਨੂੰ ਖ਼ਤਮ ਹੋ ਰਿਹਾ ਹੈ, ਜਿਸ ਤੋਂ ਬਾਅਦ ਰਾਜਵਿੰਦਰ ਸਿੰਘ ਭੱਟੀ ਨੂੰ ਸੂਬੇ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ। 

ਰਿਪੋਰਟ-ਗਗਨਦੀਪ ਅਹੂਜਾ

Related Post