ਬਿਹਾਰ ਸ਼ਰਾਬ ਕਾਂਡ: ਛਪਰਾ 'ਚ ਹੁਣ ਤੱਕ 75 ਲੋਕਾਂ ਦੀ ਮੌਤ

By  Pardeep Singh December 18th 2022 09:17 AM

ਬਿਹਾਰ: ਬਿਹਾਰ ਦੇ ਛਪਰਾ  ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 75 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਉਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  67 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਮੌਤਾਂ ਸਾਰਨ ਦੇ ਮਸ਼ਰਕ ਥਾਣਾ ਖੇਤਰ, ਮਧੌਰਾ, ਈਸੂਪੁਰ ਅਤੇ ਅਮਨੌਰ ਬਲਾਕਾਂ ਵਿੱਚ ਹੋਈਆਂ ਹਨ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਇਹ ਟੀਮ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। 

ਇਸ ਮਾਮਲੇ ਵਿੱਚ ਐਸਪੀ ਨੇ 72 ਘੰਟਿਆਂ ਵਿੱਚ 213 ਲੋਕਾਂ ਦੀ ਗ੍ਰਿਫ਼ਤਾਰੀ ਦੀ ਗੱਲ ਕਹੀ ਹੈ। ਇਨ੍ਹਾਂ 'ਚੋਂ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਿਸ ਮੁਲਜ਼ਮ ਗੁੱਡੂ ਪਾਂਡੇ ਅਤੇ ਅਨਿਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕਰ ਰਹੀ ਹੈ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ, ਕਿਉਂਕਿ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਿਮਾਰ ਲੋਕਾਂ ਦਾ ਇਲਾਜ ਛਪਰਾ ਸਦਰ ਹਸਪਤਾਲ, ਪੀਐਮਸੀਐਚ ਅਤੇ ਐਨਐਮਸੀਐਚ ਵਿੱਚ ਚੱਲ ਰਿਹਾ ਹੈ।

ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 25 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਹੈ।  ਇਸ ਦੇ ਨਾਲ ਹੀ ਇਸ ਮਾਮਲੇ 'ਚ ਥਾਣੇਦਾਰ ਅਤੇ ਚੌਕੀਦਾਰ ਆਹਮੋ-ਸਾਹਮਣੇ ਹੋ ਗਏ ਹਨ। ਐਸਪੀ ਸੰਤੋਸ਼ ਕੁਮਾਰ ਨੇ ਦੋਵਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਹੈ। ਐਸਡੀਪੀਓ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਮਰਹੌਰਾ ਡੀਐਸਪੀ ’ਤੇ ਵੀ ਤਬਾਦਲੇ ਦੀ ਤਲਵਾਰ ਲਟਕ ਰਹੀ ਹੈ।

Related Post