Biggest Incident In Year 2024 : ਸਾਲ 2024 ਵਿੱਚ ਦੇਸ਼ ਭਰ ਵਿੱਚ ਵਾਪਰੀਆਂ 10 ਵੱਡੀਆਂ ਘਟਨਾਵਾਂ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ

ਇਸ ਸਾਲ ’ਚ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਨੇ ਦੇਸ਼ ਨੂੰ ਅਤੇ ਇਨਸਾਨੀਅਤ ਨੂੰ ਵੀ ਸ਼ਰਮਸਾਰ ਕੀਤਾ। ਆਪਣੇ ਇਸ ਲੇਖ ਨਾਲ ਅਸੀਂ ਤੁਹਾਨੂੰ ਵੀ ਦੱਸਣ ਲੱਗੇ ਹਾਂ 10 ਵੱਡੀਆਂ ਘਟਨਾਵਾਂ, ਜੋ ਹਮੇਸ਼ਾ ਯਾਦ ਰਹਿਣਗੀਆਂ।

By  Aarti December 31st 2024 04:28 PM

Biggest Incident In Year 2024 :  ਸਾਲ 2024 ਵਿੱਚ ਭਾਰਤ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਦੇਸ਼ ਨੂੰ ਡੂੰਘਾ ਪ੍ਰਭਾਵਤ ਕੀਤਾ। ਇਨ੍ਹਾਂ ਹੀ ਨਹੀਂ ਇਸ ਸਾਲ ’ਚ ਕਈ ਘਟਨਾਵਾਂ ਨੇ ਦੇਸ਼ ਨੂੰ ਅਤੇ ਇਨਸਾਨੀਅਤ ਨੂੰ ਵੀ ਸ਼ਰਮਸਾਰ ਕੀਤਾ। ਆਪਣੇ ਇਸ ਲੇਖ ਨਾਲ ਅਸੀਂ ਤੁਹਾਨੂੰ ਵੀ ਦੱਸਣ ਲੱਗੇ ਹਾਂ 10 ਵੱਡੀਆਂ ਘਟਨਾਵਾਂ, ਜੋ ਹਮੇਸ਼ਾ ਯਾਦ ਰਹਿਣਗੀਆਂ।

ਕੋਲਕਾਤਾ ਰੇਪ ਕੇਸ

ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਦੇਸ਼ ਵਿਆਪੀ ਪ੍ਰਦਰਸ਼ਨ ਹੋਏ ਅਤੇ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਉਠਾਏ ਗਏ।

ਵਾਇਨਾਡ ਵਿੱਚ ਜ਼ਮੀਨ ਦਾ ਖਿਸਕਣਾ

ਕੇਰਲ ਦੇ ਵਾਇਨਾਡ ਜ਼ਿਲੇ 'ਚ ਜ਼ਮੀਨ ਖਿਸਕਣ ਕਾਰਨ 231 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਵਿਆਪਕ ਤਬਾਹੀ ਹੋਈ। ਇਸ ਦੁਖਾਂਤ ਵਿੱਚ ਲਗਭਗ 1200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਕਰਨਾਟਕ 'ਚ ਪ੍ਰੇਮਿਕਾ ਦਾ ਕਤਲ

ਬੈਂਗਲੁਰੂ 'ਚ ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਮਹਾਲਕਸ਼ਮੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ 59 ਟੁਕੜੇ ਕਰ ਕੇ ਫਰਿੱਜ 'ਚ ਰੱਖ ਦਿੱਤਾ। ਇਹ ਘਟਨਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਸੀ।

 ਤਿਰੂਪਤੀ ਲੱਡੂ ਵਿਵਾਦ

ਤਿਰੂਪਤੀ ਮੰਦਿਰ ਦੇ ਪ੍ਰਸਾਦ ਦੇ ਲੱਡੂਆਂ ਵਿੱਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਕਰਨ ਦੇ ਦੋਸ਼ ਸਾਹਮਣੇ ਆਏ ਹਨ, ਜਿਸ ਨਾਲ ਧਾਰਮਿਕ ਭਾਈਚਾਰਿਆਂ ਵਿੱਚ ਰੋਸ ਹੈ ਅਤੇ ਮੰਦਿਰ ਪ੍ਰਸ਼ਾਸਨ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ ਹੈ।

ਰਿਆਸੀ ਅੱਤਵਾਦੀ ਹਮਲਾ

ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਇਕ ਬੱਸ 'ਤੇ ਅੱਤਵਾਦੀਆਂ ਦੇ ਹਮਲੇ 'ਚ 9 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨੇ ਇਲਾਕੇ ਦੀ ਸੁਰੱਖਿਆ ਚਿੰਤਾ ਵਧਾ ਦਿੱਤੀ। 

ਹਾਥਰਸ ਵਿੱਚ ਭਗਦੜ ਦੀ ਘਟਨਾ

ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਧਾਰਮਿਕ ਸਤਿਸੰਗ ਦੌਰਾਨ ਮਚੀ ਭਗਦੜ 'ਚ 123 ਲੋਕਾਂ ਦੀ ਮੌਤ ਹੋ ਗਈ, ਜਿਸ ਨੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਦੀ ਤਿਆਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਸੀ। 

ਇਤਿਹਾਸ ਦਾ ਸਭ ਤੋਂ ਗਰਮ ਸਾਲ 2024

2024 ਨੂੰ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ, ਜਿਸ ਵਿੱਚ ਜਲਵਾਯੂ ਤਬਦੀਲੀ ਦੇ ਪ੍ਰਭਾਵ ਸਪੱਸ਼ਟ ਤੌਰ 'ਤੇ ਮਹਿਸੂਸ ਕੀਤੇ ਗਏ ਸਨ। ਭਾਰਤ ਵਿੱਚ ਅੱਤ ਦੀ ਗਰਮੀ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੈ।

ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਸਰਕਾਰ ਬਣਾਈ ਹੈ, ਜਿਸ ਨਾਲ ਦੇਸ਼ ਦੀ ਸਿਆਸੀ ਦਿਸ਼ਾ ਵਿੱਚ ਨਿਰੰਤਰਤਾ ਕਾਇਮ ਹੈ।

ਸੰਸਦ ਭਵਨ ਕੰਪਲੈਕਸ ’ਚ ਹੱਥੋਪਾਈ ਮਾਮਲਾ 

ਸੰਸਦ ਭਵਨ ਕੰਪਲੈਕਸ 'ਚ ਸਰਦ ਰੁੱਤ ਸੈਸ਼ਨ ਦੌਰਾਨ ਸਰਕਾਰ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਦੌਰਾਨ ਭਾਜਪਾ ਦੇ ਦੋ ਸੰਸਦ ਮੈਂਬਰ ਵੀ ਜ਼ਖਮੀ ਹੋ ਗਏ।

ਮਣੀਪੁਰ ਹਿੰਸਾ ਮਾਮਲਾ  

ਭਾਰਤ ਦਾ ਉੱਤਰ-ਪੂਰਬੀ ਰਾਜ ਮਨੀਪੁਰ ’ਚ ਕਈ ਵਾਰ ਸੁਲਗਿਆ। ਇਸ ਹਿੰਸਾ 'ਚ ਇੰਫਾਲ ਘਾਟੀ 'ਚ ਕਈ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ 'ਤੇ ਵੀ ਹਮਲਾ ਕੀਤਾ ਗਿਆ ਅਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। 


Related Post