Doctor Strike Time Update : ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਵੱਡਾ ਅਪਡੇਟ, ਹੜਤਾਲ ਦਾ ਬਦਲਿਆ ਸਮਾਂ; ਹੁਣ ਇਸ ਸਮੇਂ ਹਸਪਤਾਲ ’ਚ ਮਿਲਣਗੇ ਡਾਕਟਰ

ਮਿਲੀ ਜਾਣਕਾਰੀ ਮੁਤਾਬਿਕ ਡਾਕਟਰਾਂ ਵੱਲੋਂ ਸਵੇਰ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਕੀਤੀ ਜਾਵੇਗੀ ਇਸ ਤੋਂ ਬਾਅਦ ਡਾਕਟਰ ਓਪੀਡੀ ’ਚ ਮੌਜੂਦ ਰਹਿਣਗੇ।

By  Aarti September 14th 2024 12:57 PM

Doctor Strike Update : ਪੰਜਾਬ ’ਚ ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਅੱਜ ਡਾਕਟਰਾਂ ਦੀ ਸਿਹਤ ਮੰਤਰੀ ਤੇ ਸਿਹਤ ਸਕੱਤਰ ਨਾਲ ਮੀਟਿੰਗ ਹੈ ਜਿਸ ਦੇ ਚੱਲਦੇ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਡਾਕਟਰਾਂ ਦੀ ਹੜਤਾਲ ਖਤਮ ਹੋ ਸਕਦੀ ਹੈ। ਜਿਸ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਫਿਲਹਾਲ ਡਾਕਟਰਾਂ ਨੇ ਆਪਣੀ ਹੜਤਾਲ ਦੇ ਸਮੇਂ ’ਚ ਬਦਲਾਅ ਕੀਤਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਡਾਕਟਰਾਂ ਵੱਲੋਂ ਸਵੇਰ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਕੀਤੀ ਜਾਵੇਗੀ ਇਸ ਤੋਂ ਬਾਅਦ ਡਾਕਟਰ ਓਪੀਡੀ ’ਚ ਮੌਜੂਦ ਰਹਿਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਸਰਕਾਰ ਨਾਲ ਉਨ੍ਹਾਂ ਦੀ ਮੀਟਿੰਗ ਹੋਵੇਗੀ ਇਸ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ। 

ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਜਲਦੀ ਹੀ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਕਿਉਂਕਿ ਮੰਗਾਂ ਸਿਰਫ ਡਾਕਟਰਾਂ ਨਾਲ ਹੀ ਨਹੀਂ ਜੁੜੀਆਂ ਸਗੋਂ ਆਮ ਲੋਕਾਂ ਨਾਲ ਵੀ ਜੁੜੀਆਂ ਹੋਈਆਂ ਹਨ। 

ਪੀਸੀਐਮਐਸ ਅਧਿਕਾਰੀਆਂ ਦੀ ਹੜਤਾਲ ਸਬੰਧੀ ਤਾਜਾ ਅਪਡੇਟ 

  • ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰਾਂ ਦੀ ਹੜਤਾਲ ਦਾ ਮੁੱਦਾ ਲਿਆ ਆਪਣੇ ਹੱਥ
  • ਹਰੇਕ ਜ਼ਿਲ੍ਹੇ ਦੇ ਡੀ ਸੀ ਵਲੋਂ ਐਸੋਸੀਏਸ਼ਨ ਦੀ ਹਰੇਕ ਜਿਲ੍ਹਾ ਇਕਾਈ ਨੂੰ ਮਿਲ ਕੇ ਮੁੱਖ ਮੰਤਰੀ ਵੱਲੋਂ ਮੰਗਾ ਮੰਨੀਆ ਜਾ ਚੁੱਕੀਆ ਹੋਣ ਦਾ ਭਰੋਸਾ ਦਿਵਾਇਆ ਗਿਆ।  
  • ਇਸ ਮੁੱਦੇ 'ਤੇ ਕਾਡਰ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਅੱਜ ਇਸ ਮਾਮਲੇ ਵਿੱਚ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ, ਜ਼ਿਲ੍ਹਾ ਪੱਧਰ 'ਤੇ ਸਥਾਪਤ ਕੀਤੇ ਜਾ ਰਹੇ ਇੱਕ ਤੋਂ ਇੱਕ ਸੰਚਾਰ ਚੈਨਲ ਦਾ ਤਹਿ ਦਿਲੋਂ ਸੁਆਗਤ ਕਰਦੇ ਹਾਂ। 
  • ਕੱਲ ਦੁਪਹਿਰ 2 ਵਜੇ ਚੰਡੀਗੜ੍ਹ ਪੰਜਾਬ ਭਵਨ ਵਿੱਚ ਐਸੋਸੀਏਸ਼ਨ ਨੂੰ ਇਕ ਵਾਰ ਫੇਰ ਸਿਹਤ ਮੰਤਰੀ, ਵਿਭਾਗੀ ਸਕੱਤਰ ਤੇ ਵਿਤ ਸਕੱਤਰ ਨਾਲ ਮੀਟਿੰਗ ਲਈ ਸੱਦਿਆ, ਲੱਗਦਾ ਹੈ ਕਿ ਸਰਕਾਰ ਇਸ ਵਾਰ ਹੱਲ ਲੇ ਕੇ ਆਵੇਗੀ।  
  • ਕੱਲ ਪੰਜਾਬ ਦੇ ਸਾਰੇ 23 ਜਿਲ੍ਹਿਆਂ ਤੋਂ ਡਾਕਟਰ ਮੀਟਿੰਗ ਵਿੱਚ ਭਾਗ ਲੈਣਗੇ। ਅਗਲਾ ਫੈਸਲਾ ਕੱਲ ਮੀਟਿੰਗ ਤੋਂ ਬਾਅਦ ਕਰਨਗੇ।
  • ਡਾਕਟਰ ਵੀ ਆਪਣੇ ਵਲੋਂ ਖਿੱਚੋ ਤਾਨ ਛੱਡਦਿਆਂ, ਸਵੇਰੇ 3 ਘੰਟੇ ਦੇ ਮੁਜਾਹਰੇ ਤੋਂ ਬਾਅਦ ਕੱਲ ਦੇ ਦਿਨ ਮਰੀਜਾਂ ਨੂੰ ਓ ਪੀ ਡੀ ਵਿੱਚ ਦੇਖਣ ਲਈ ਹੋਏ ਤਿਆਰ। 
  • ਇਸ ਤੋਂ ਇਲਾਵਾ, ਪੀਸੀਐਮਐਸਏ ਨੇ ਸਾਰੇ ਜ਼ਿਲ੍ਹਿਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਸਾਰੀਆਂ ਪੁਰਾਣੀਆਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਘੱਟੋ-ਘੱਟ ਦੋ ਹਫ਼ਤਿਆਂ ਦੀ ਦਵਾਈ ਦੀ ਵੰਡ ਨੂੰ ਯਕੀਨੀ ਬਣਾਉਣ।
  • ਕੱਲ ਕਿਸੇ ਸਿੱਟੇ ’ਤੇ ਨਾ ਪਹੁੰਚਣ ਤੇ ਚੰਡੀਗੜ੍ਹ ਵਿਖੇ ਹੀ ਸਾਂਝੇ ਤੌਰ ਤੇ ਰਣਨੀਤੀ ਘੜੀ ਜਾਏਗੀ। ਇਸ ਤੋਂ ਬਾਅਦ ਫੇਰ ਜਥੇਬੰਦੀ ਇਸ ਮੁੱਦੇ ਤੇ ਸਿੱਧੀ ਮੁੱਖ ਮੰਤਰੀ ਨਾਲ ਹੀ ਗੱਲ ਕਰਨੀ ਚਾਹੇਗੀ।

ਇਹ ਵੀ ਪੜ੍ਹੋ : Data Entry Clerk ਦੇ ਪੇਪਰ ’ਚ ਦੇਰੀ ਨਾਲ ਪਹੁੰਚਣ ਵਾਲੇ ਵਿਦਿਆਰਥੀਆਂ ਨੇ ਕੀਤਾ ਹੰਗਾਮਾ, ਰੱਖੀ ਇਹ ਮੰਗ

Related Post