Singh Sahib Giani Harpreet Singh: MP ਅੰਮ੍ਰਿਤਪਾਲ ਸਿੰਘ ਦੀ ਰਿਹਾਈ ’ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਨੂੰ ਦੂਜੇ ਤੀਜੇ ਨੰਬਰ ਦੇ ਸ਼ਹਿਰੀ ਹੋਣ ਦਾ ਅਹਿਸਾਲ ਕਰਵਾਇਆ ਜਾ ਰਿਹਾ ਹੈ। ਬਿਨਾਂ ਕਾਰਨ ਸੁਰੱਖਿਆ ਦੇ ਨਾਂ ’ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।

By  Aarti July 7th 2024 01:30 PM

Singh Sahib Giani Harpreet Singh: ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿੱਖਾਂ ਨਾਲ ਵਿਤਕਰਾ ਕਰਨ ਬੰਦ ਕਰਨ ਦੇਣ। ਦੂਜੇ ਸੂਬਿਆਂ ’ਚ ਐਨਐਸਏ ਇੱਕ ਸਾਲ ਦੀ ਤੇ ਪੰਜਾਬ ’ਚ ਦੋ ਸਾਲ ਦੀ ਐਨਐਸਏ ਹੈ। ਬਿਨਾਂ ਕਾਰਨ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ’ਚ ਰੱਖਿਆ ਜਾ ਰਿਹਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਨੂੰ ਦੂਜੇ ਤੀਜੇ ਨੰਬਰ ਦੇ ਸ਼ਹਿਰੀ ਹੋਣ ਦਾ ਅਹਿਸਾਲ ਕਰਵਾਇਆ ਜਾ ਰਿਹਾ ਹੈ। ਬਿਨਾਂ ਕਾਰਨ ਸੁਰੱਖਿਆ ਦੇ ਨਾਂ ’ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਸ਼ਰਤਾਂ ਤਹਿਤ ਸਹੁੰ ਚੁਕਾਉਣ ਦੇ ਲਈ ਲਿਆਉਣ ਦਾ ਵਿਰੋਧ ਕੀਤਾ ਹੈ। 


ਉਨ੍ਹਾਂ ਇਹ ਵੀ ਕਿਹਾ ਕਿ ਲੱਖਾਂ ਵੋਟਰਾਂ ਦੀਆਂ ਭਾਵਨਾਵਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਡੈਮੋਕਰੇਸੀ ਦਾ ਸਤਿਕਾਰ ਕਰਦਿਆਂ ਸਿੱਖ ਨੌਜਵਾਨ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾ ਰਿਹਾਅ ਹੈ। ਪਾਰਲੀਮੈਂਟ ’ਚ ਹਿੰਦੂ ਰਾਸ਼ਟਰ ਨਾਅਰਾ ਲਾਉਣ ਵਾਲਿਆਂ ਦਾ ਸਨਮਾਨ ਕੀਤਾ ਜਾਂਦਾ ਹੈ। ਪਰ ਸਿੱਖ ਰਾਸ਼ਟਰ ਦੀ ਗੱਲ ਕਰਨ ਵਾਲਿਆਂ ’ਤੇ ਐਨਐਸਏ ਲਗਾਈ ਜਾਂਦੀ ਹੈ। 

ਇਸ ਤੋਂ ਇਲਾਵਾ ਉਨ੍ਹਾਂ ਨੇ ਬ੍ਰਿਟੇਨ ਦੀ ਪਾਰਲੀਮੈਂਟ ਚੋਣਾਂ ’ਚ ਸਿੱਖ ਨੌਜਵਾਨਾਂ ਅਤੇ ਬੀਬੀਆਂ ਦਾ ਜਿੱਤਣਾ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਪਰ ਭਾਰਤ ਵਿੱਚ ਲੋਕਤੰਤਰਿਕ ਢੰਗ ਨਾਲ ਜਿੱਤ ਹਾਸਲ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ। ਸਰਕਾਰ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਦੇ ਤੌਰ ’ਤੇ ਦੁਨੀਆ ’ਚ ਪੇਸ਼ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੁਧਿਆਣਾ ’ਚ ਵਾਪਰੀ ਘਟਨਾ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕਰਨ ਵਾਲੀ ਵਰਤੀ ਗਈ ਭਾਸ਼ਾ ਦਾ ਨਤੀਜਾ ਹੈ। 

ਇਹ ਵੀ ਪੜ੍ਹੋ: MP Amritpal Singh Mother: ਮਾਂ ਦੇ 'ਖਾਲਿਸਤਾਨ' ਵਾਲੇ ਬਿਆਨ ਤੋਂ ਅੰਮ੍ਰਿਤਪਾਲ ਸਿੰਘ ਨੇ ਝਾੜਿਆ ਪੱਲਾ, ਕਿਹਾ- ਮਾਂ ਦੇ ਬਿਆਨ ਤੋਂ ਮੇਰਾ ਮਨ ਹੋਇਆ ਦੁਖੀ

Related Post