ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ; ਸਾਥੀ ਪ੍ਰਦਰਸ਼ਨਕਾਰੀ ਨੇ ਹੀ ਮਾਰੀ ਸੀ ਗੋਲੀ!

By  Jasmeet Singh September 16th 2023 03:50 PM -- Updated: September 16th 2023 04:59 PM

ਫ਼ਰੀਦਕੋਟ: ਸਾਲ 2015 ਦੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਦਰਜ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਦੀ ਨਵੀਂ ਚਾਰਜਸ਼ੀਟ ਵਿੱਚ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। ਰਿਪੋਰਟ 'ਚ ਖ਼ਦਸ਼ਾ ਜਤਾਇਆ ਗਿਆ ਕਿ ਗੋਲੀਕਾਂਡ ਮਾਮਲੇ ਦਾ ਸ਼ਿਕਾਇਤਕਰਤਾ, ਇਸ ਘਟਨਾ 'ਚ ਜ਼ਖਮੀ ਹੋਇਆ ਅਜੀਤ ਸਿੰਘ ਪੁਲਿਸ ਦੀ ਗੋਲੀ ਲੱਗਣ ਕਾਰਨ ਨਹੀਂ ਸਗੋਂ ਸਾਥੀ ਪ੍ਰਦਰਸ਼ਨਕਾਰੀ ਵੱਲੋਂ ਚਲਾਈ ਗੋਲੀ ਕਰਕੇ ਜ਼ਖਮੀ ਹੋਇਆ ਜਾਪਦਾ ਹੈ।

ਇਹ ਸਨਸਨੀਖੇਜ਼ ਖ਼ੁਲਾਸਾ ਉਦੋਂ ਹੋਇਆ ਹੈ ਜਦੋਂ ਅੱਜ ਇਸ ਮਾਮਲੇ ਨੂੰ ਲੈ ਕੇ ਫਰੀਦਕੋਟ ਕੋਰਟ ਵਿੱਚ ਇੱਕ ਵੀਡੀਓ ਦਾਖ਼ਲ ਕਰਵਾਈ ਗਈ ਹੈ। ਮਾਮਲੇ 'ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ SLR ਪੁਲਿਸ ਮੁਲਾਜ਼ਮ ਤੋਂ ਖੋਹ ਲੈ ਗਈ ਸੀ, ਉਸੀ ਤੋਂ ਚੱਲੀ ਗੋਲੀ ਕਾਰਨ ਅਜੀਤ ਸਿੰਘ ਨੂੰ ਗੋਲੀ ਲੱਗੀ ਹੋ ਸਕਦੀ ਹੈ, ਜੋ ਉਸਦੇ ਸਾਥੀ ਪ੍ਰਦਰਸ਼ਨਕਾਰੀ ਕੋਲ ਸੀ। 

ਇਸ ਦਾ ਖ਼ੁਲਾਸਾ ਸਾਹਮਣੇ ਆਈ ਇੱਕ ਨਵੀਂ ਵੀਡੀਓ ਫੁਟੇਜ ਤੋਂ ਹੋਇਆ ਹੈ। ਇਸ ਫੁਟੇਜ ਨੂੰ ਵੀ ਮਾਮਲੇ ਦੀ 22 ਪਨਿਆਂ ਦੀ ਚਾਰਜਸ਼ੀਟ ਨਾਲ CD ਦੇ ਕੇ ਅਟੈਚ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਦੋ ਪੁਲਿਸ ਮੁਲਾਮਾਂ ਵੱਲੋਂ SLR ਖੋਹਣ ਦਾ ਜ਼ਿਕਰ ਵੀ ਇਸ ਚਾਰਜਸ਼ੀਟ ਵਿੱਚ ਕੀਤਾ ਗਿਆ ਹੈ। 

ADGP ਐੱਲ.ਕੇ ਯਾਦਵ ਦੀ ਅਗਵਾਈ ਵਾਲੀ SIT ਨੇ ਕੱਲ੍ਹ ਕੋਰਟ ਵਿੱਚ ਇਸ ਮਾਮਲੇ ਸਬੰਧੀ ਚੌਥੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਅੱਜ ਇਸ ਗੱਲ ਦਾ ਵੱਡਾ ਖ਼ੁਲਾਸਾ ਹੋਇਆ ਹੈ। 


- ਮਾਮਲੇ ਸਬੰਧੀ ਹੋਰ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ.....

Related Post