ਬੱਬੂ ਮਾਨ ਦੀ ਸੁਰੱਖਿਆ ਵਧਾਉਣ ਮਗਰੋਂ ਹੋਇਆ ਵੱਡਾ ਖੁਲਾਸਾ

By  Pardeep Singh November 18th 2022 09:45 AM

ਚੰਡੀਗੜ੍ਹ : ਪੰਜਾਬ 'ਚ ਵੀਆਈਪੀ ਲੋਕਾਂ ਤੇ ਪੰਜਾਬੀ ਗਾਇਕਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ ਹੈ। ਪੰਜਾਬੀ ਗਾਇਕ ਬੱਬੂ ਮਾਨ  ਦੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ। ਧਮਕੀ ਭਰੀ ਕਾਲ ਆਉਣ ਤੋਂ ਬਾਅਦ ਬੱਬੂ ਮਾਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਨ ਦੀ ਸੁਰੱਖਿਆ ਵਧਾ ਦਿੱਤੀ ਸੀ ਪਰ ਸੁਰੱਖਿਆ ਵਧਾਉਣ ਮਗਰੋਂ ਵੱਡੇ ਖੁਲਾਸੇ ਹੋਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਬੱਬੂ ਮਾਨ ਨੂੰ ਇਹ ਧਮਕੀ ਭਰਿਆ ਫੋਨ ਕਰਨ ਵਾਲਾ ਗੈਂਗਸਟਰ ਬੰਬੀਹਾ ਗਰੁੱਪ ਦਾ ਦੱਸਿਆ ਜਾ ਰਿਹਾ ਹੈ। ਧਮਕੀ ਬਾਰੇ ਜਾਣਕਾਰੀ ਮਿਲਣ ਮਗਰੋਂ ਮੁਹਾਲੀ ਪੁਲਿਸ ਨੇ ਬੱਬੂ ਮਾਨ ਦੀ ਸੁਰੱਖਿਆ ਹੋਰ ਸਖ਼ਤ ਕਰਦਿਆਂ ਸਥਾਨਕ ਸੈਕਟਰ-71 ਸਥਿਤ ਗਾਇਕ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਬੂ ਮਾਨ ਦਾ ਪ੍ਰਸ਼ੰਸਕ ਬਣ ਕੇ ਕੋਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਮੁਹਾਲੀ ਪੁਲਿਸ ਦੇ ਅਧਿਕਾਰੀ ਜਾਇਜ਼ਾ ਲੈਣ ਉਨ੍ਹਾਂ ਦੇ ਘਰ ਪੁੱਜੇ ਸਨ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਗਾਇਕਾਂ ਜਾਂ ਕਲਲਾਕਾਰ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ।

Related Post