MP Kiran Kher: ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਦਾ ਵਿਵਾਦਿਤ ਬਿਆਨ
ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਦਾ ਇਤਰਾਜ਼ਯੋਗ ਬਿਆਨ ਸਾਹਮਣੇ ਆਇਆ ਹੈ। ਇਹ ਬਿਆਨ ਰਾਮਦਰਬਾਰ ਸਥਿਤ ਨਵੇਂ ਬਣੇ ਕੰਮਿਊਨਿਟੀ ਸੈਂਟਰ ਦੇ ਉਦਘਾਟਨ ਸਮਾਰੋਹ ਦੇ ਦੌਰਾਨ ਦਿੱਤਾ।ਇਥੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੱਲੋਮਾਜਰਾ ਦੇ ਦੀਪ ਕੰਪਲੈਕਸ ਨੂੰ ਜਾਣ ਵਾਲੀ ਪੂਰੀ ਸੜਕ ਬਣਵਾਈ, ਜਿੱਥੇ ਪਾਣੀ ਭਰ ਜਾਂਦਾ ਸੀ।
ਚੰਡੀਗੜ੍ਹ: ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਦਾ ਇਤਰਾਜ਼ਯੋਗ ਬਿਆਨ ਸਾਹਮਣੇ ਆਇਆ ਹੈ। ਇਹ ਬਿਆਨ ਰਾਮਦਰਬਾਰ ਸਥਿਤ ਨਵੇਂ ਬਣੇ ਕੰਮਿਊਨਿਟੀ ਸੈਂਟਰ ਦੇ ਉਦਘਾਟਨ ਸਮਾਰੋਹ ਦੇ ਦੌਰਾਨ ਦਿੱਤਾ।ਇਥੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੱਲੋਮਾਜਰਾ ਦੇ ਦੀਪ ਕੰਪਲੈਕਸ ਨੂੰ ਜਾਣ ਵਾਲੀ ਪੂਰੀ ਸੜਕ ਬਣਵਾਈ, ਜਿੱਥੇ ਪਾਣੀ ਭਰ ਜਾਂਦਾ ਸੀ।
ਹੁਣ ਜੇਕਰ ਦੀਪ ਕੰਪਲੈਕਸ ਦਾ ਇੱਕ ਵੀ ਬੰਦਾ ਮੈਨੂੰ ਵੋਟ ਨਾ ਪਾਵੇ ਤਾਂ ਇਹ ਬਹੁਤ ਵੱਡੀ ਲਾਹਨਤ ਦੀ ਗੱਲ ਹੈ। ਉਨ੍ਹਾਂ ਨੂੰ ਜਾ ਕੇ ਛਿੱਤਰ ਫੇਰਨੇ ਚਾਹੀਦੇ ਹਨ। ਮੈਂ ਇੰਨੇ ਪੈਸੇ ਦੇ ਕੇ ਉਨ੍ਹਾਂ ਦਾ ਕੰਮ ਕੀਤਾ।
ਸੰਸਦ ਮੈਂਬਰ ਕਿਰਨ ਖੇਰ ਨੂੰ ਚੰਡੀਗੜ੍ਹ ਦੇ ਨਾਗਰਿਕਾਂ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ 'ਤੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੁਬੇ ਨੇ ਸੰਸਦ ਮੈਂਬਰ ਕਿਰਨ ਖੇਰ ਨੂੰ ਸ਼ਹਿਰ ਵਾਸੀਆਂ ਤੋਂ ਮਾਫੀ ਮੰਗਣ ਲਈ ਕਿਹਾ ਹੈ।
ਇਹ ਵੀ ਪੜ੍ਹੋ: Earthquake Hits New Zealand: ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ 'ਚ ਆਇਆ ਭੂਚਾਲ, ਰਿਕਟਰ ਪੈਮਾਨੇ 'ਤੇ ਮਾਪੀ ਗਈ 7.1 ਤੀਬਰਤਾ