Hathras Accident : ਹਾਥਰਸ 'ਚ ਵੱਡਾ ਬੱਸ ਹਾਦਸਾ, 12 ਲੋਕਾਂ ਦੀ ਮੌਤ, ਤੇਰ੍ਹਵਾਂ ਖਾ ਕੇ ਪਰਤ ਰਹੇ ਸੀ ਪਿੰਡ

ਯੂਪੀ ਦੇ ਹਾਥਰਸ ਵਿੱਚ ਇੱਕ ਬੱਸ ਅਤੇ ਇੱਕ ਲੋਡਿੰਗ ਵਾਹਨ ਵਿਚਾਲੇ ਟੱਕਰ ਹੋ ਗਈ ਹੈ, ਜਿਸ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

By  Dhalwinder Sandhu September 6th 2024 08:20 PM

Hathras Accident : ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਸ਼ਾਮ ਨੂੰ ਮੈਕਸ ਲੋਡਰ ਅਤੇ ਰੋਡਵੇਜ਼ ਦੀ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਮੈਕਸ 'ਚ 30 ਦੇ ਕਰੀਬ ਲੋਕ ਸਵਾਰ ਸਨ ਅਤੇ ਇਹ ਸਾਰੇ ਮੁਕੰਦ ਖੇੜਾ ਵਿਖੇ ਤੇਰ੍ਹਵੀਂ ਦਾ ਤਿਉਹਾਰ ਮਨਾ ਕੇ ਖੰਡੌਲੀ ਨੇੜੇ ਪਿੰਡ ਸੇਵਲਾ ਪਰਤ ਰਹੇ ਸਨ। ਇਹ ਦਰਦਨਾਕ ਘਟਨਾ ਆਗਰਾ-ਅਲੀਗੜ੍ਹ ਬਾਈਪਾਸ 'ਤੇ ਪਿੰਡ ਮੀਤਾਈ ਨੇੜੇ ਵਾਪਰੀ। ਮਰਨ ਵਾਲਿਆਂ ਵਿੱਚ ਮਰਦ-ਔਰਤਾਂ ਅਤੇ ਬੱਚੇ ਸ਼ਾਮਲ ਹਨ।

ਮੈਕਸ ਲੋਡਰ ਅਤੇ ਰੋਡਵੇਜ਼ ਦੀ ਬੱਸ ਵਿਚਾਲੇ ਜ਼ਬਰਦਸਤ ਟੱਕਰ

ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ ਚਾਰ ਦੀ ਹਾਲਤ ਨਾਜ਼ੁਕ ਹੋਣ 'ਤੇ ਉਨ੍ਹਾਂ ਨੂੰ ਅਲੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਨਾਲ ਹੀ ਜ਼ਖਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : Murder in Canada : ਕੈਨੇਡਾ 'ਚ ਸਿੱਖ ਨੌਜਵਾਨ ਦਾ ਕਤਲ, ਕਤਲ ਕਰਕੇ ਲਾਸ਼ ਕੋਲ ਖੜ੍ਹਾ ਰਿਹਾ ਮੁਲਜ਼ਮ

Related Post