ਸਿੱਕਮ 'ਚ ਵਾਪਰਿਆ ਵੱਡਾ ਹਾਦਸਾ; ਖੱਡ 'ਚ ਡਿੱਗਿਆ ਫ਼ੌਜ ਦਾ ਟਰੱਕ, 16 ਜਵਾਨਾਂ ਦੀ ਗਈ ਜਾਨ
ਸਿੱਕਮ ਵਿਚ ਅੱਜ ਫ਼ੌਜ ਦੇ ਟਰੱਕ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿਸ ਕਾਰਨ 16 ਜਵਾਨਾਂ ਦੀ ਜਾਨ ਚਲੀ ਗਈ। ਸਥਾਨਕ ਪੁਲਿਸ ਤੇ ਫ਼ੌਜ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ।
ਸਿੱਕਮ : ਸਿੱਕਮ ਵਿੱਚ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਹੈ। ਇੱਥੇ ਸ਼ੁੱਕਰਵਾਰ ਨੂੰ ਇਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ 16 ਫ਼ੌਜ ਦੇ ਜਵਾਨਾਂ ਦੀ ਮੌਤ ਹੋ ਗਈ। ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤੇ ਗਏ ਹਨ।
ਇਹ ਹਾਦਸਾ ਉੱਤਰੀ ਸਿੱਕਮ ਦੇ ਲਾਚੇਨ ਤੋਂ 15 ਕਿਲੋਮੀਟਰ ਦੂਰ ਗੇਮਾ ਇਲਾਕੇ ਵਿੱਚ ਵਾਪਰਿਆ। ਜਾਣਕਾਰੀ ਮੁਤਾਬਕ ਸਵੇਰੇ ਫੌਜ ਦੀਆਂ ਤਿੰਨ ਗੱਡੀਆਂ ਜਵਾਨਾਂ ਨੂੰ ਲੈ ਕੇ ਜਾ ਰਹੀਆਂ ਸਨ। ਇਹ ਕਾਫਲਾ ਚਟਾਨ ਤੋਂ ਥੰਗੂ ਵੱਲ ਜਾ ਰਿਹਾ ਸੀ। ਗੇਮਾ ਦੇ ਰਸਤੇ ਉਪਰ ਮੋੜ ਉਤੇ ਢਲਾਣ ਕਾਰਨ ਅਚਾਨਕ ਇੱਕ ਟਰੱਕ ਦਾ ਚਾਲਕ ਕੰਟਰੋਲ ਗੁਆ ਬੈਠਾ ਅਤੇ ਗੱਡੀ ਹੇਠਾਂ ਖੱਡ ਵਿੱਚ ਜਾ ਡਿੱਗੀ। ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਅਧਿਕਾਰੀ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 4 ਜ਼ਖਮੀ ਫੌਜੀਆਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਰਾਜ ਮਹਿਲਾ ਕਮਿਸ਼ਨ ਖ਼ੁਦ ਨਹੀਂ ਜਾਗਰੂਕ, ਕੇਂਦਰ ਕੋਲੋਂ ਨਹੀਂ ਮੰਗਿਆ ਕੋਈ ਫੰਡ
ਜਦਕਿ ਤਿੰਨ ਜੂਨੀਅਰ ਕਮਿਸ਼ਨਡ ਅਫਸਰ ਅਤੇ 13 ਸਿਪਾਹੀ ਇਸ ਹਾਦਸੇ 'ਚ ਜ਼ਖਮੀ ਹੋ ਗਏ। ਭਾਰਤੀ ਫੌਜ ਨੇ ਹਾਦਸੇ 'ਤੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਇਸ ਦੁੱਖ ਦੀ ਘੜੀ 'ਚ ਦੁਖੀ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।