ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਤਿੰਨ ਦੀ ਮੌਤ

By  Pardeep Singh December 19th 2022 09:00 PM

ਰਾਜਪੁਰਾ : ਰਾਜਪੁਰਾ ਦੇ ਪਿੰਡ ਬਪਰੌਰ ਵਿਖੇ ਰੇਲਵੇ ਲਾਈਨ ਪਾਰ ਕਰਦੇ  ਸਮੇਂ ਤਿੰਨ ਵਿਅਕਤੀ ਰੇਲ ਗੱਡੀ ਦੀ ਲਪੇਟ ਵਿੱਚ  ਆ ਗਏ। ਲਪੇਟ ਵਿੱਚ ਆਉਣ ਕਾਰਨ ਤਿੰਨਾਂ ਦੀ ਮੌਤ ਹੋ ਗਈ।

ਰੇਲਵੇ  ਪੁਲਿਸ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ  ਰੇਲਵੇ ਪੁਲਿਸ ਸ਼ੰਭੂ ਨੂੰ ਪਿੰਡ ਬਪਰੌਰ ਦੇ ਸਰਪੰਚ ਨੇ ਸੂਚਨਾ ਦਿੱਤੀ ਕਿ ਸੁੱਚਾ ਸਿੰਘ,ਸੁੱਕਰ ਸਿੰਘ,ਬਲਵਿੰਦਰ ਸਿੰਘ ਆਦਿ ਦੀ ਨਾਮਾਲੂਮ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਜ਼ਖ਼ਮੀ ਹੋ ਗਏ ਹਨ ਅਤੇ ਜਿਨ੍ਹਾਂ ਵਿਚੋਂ ਇਕ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ।

ਉਨ੍ਹਾਂ ਨੇ ਦੱਸਿਆ ਹੈ ਕਿ ਦੋਵੇਂ ਜ਼ਖ਼ਮੀਆਂ ਨੂੰ ਰਾਜਪੁਰਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਅਤੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਇਹਨਾਂ ਦੇ ਰਿਸ਼ਤੇਦਾਰ ਦੀ ਕੱਲ ਮੌਤ ਹੋ ਗਈ ਸੀ ਅਤੇ ਅੱਜ ਫੁੱਲ ਚੁਗਣ ਦੀ ਰਸਮ ਕਰਨ ਦੇ ਲਈ ਰੇਲਵੇ ਲਾਇਨ ਪਾਰ ਕਰ ਸਨ ਅਤੇ ਸੰਘਣੀ ਧੁੰਦ ਹੋਣ ਕਾਰਨ 9 ਸਾਢੇ ਦੇ ਕਰੀਬ  ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਗਈ।

ਰਿਪੋਰਟ-ਗਗਨਦੀਪ ਅਹੂਜਾ 

Related Post