'ਵਿਭਵ ਕੁਮਾਰ ਨੇ ਮੇਰੇ 7-8 ਥੱਪੜ ਮਾਰੇ, ਮੇਰੀ ਕਮੀਜ਼ ਵੀ ਖਿੱਚੀ', ਸਵਾਤੀ ਮਾਲੀਵਾਲ ਨੇ FIR 'ਚ ਕੇਜਰੀਵਾਲ ਦੇ PS 'ਤੇ ਲਾਏ ਗੰਭੀਰ ਆਰੋਪ
Swati Maliwal allegation on CM Kejriwal PA Bibhav Kumar in FIR: ਸਵਾਤੀ ਨੇ ਐਫਆਈਆਰ ਵਿੱਚ ਆਰੋਪ ਲਾਇਆ ਹੈ ਕਿ 13 ਮਈ ਨੂੰ ਜਦੋਂ ਉਹ ਸੀਐਮ ਹਾਊਸ 'ਚ ਗਈ ਸੀ ਤਾਂ ਇਸ ਦੌਰਾਨ ਬਿਭਵ ਕੁਮਾਰ ਨੇ ਉਸਨੂੰ "ਘੱਟੋ-ਘੱਟ ਸੱਤ ਤੋਂ ਅੱਠ ਵਾਰ" ਥੱਪੜ ਮਾਰਿਆ ਅਤੇ ਉਹ "ਚੀਕਦੀ ਰਹੀ", ਪਰ ਕੋਈ ਬਚਾਉਣ ਨਹੀਂ ਆਇਆ।
Swati Maliwal allegation on CM Kejriwal PA Bibhav Kumar in FIR: ਸੀਐਮ ਕੇਜਰੀਵਾਲ ਦੀ ਰਿਹਾਇਸ਼ 'ਤੇ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਅਤੇ ਕੁੱਟਮਾਰ ਦੇ ਮਾਮਲੇ 'ਚ ਹਰ ਰੋਜ਼ ਨਵਾਂ ਮੋੜ ਆ ਰਿਹਾ ਹੈ। ਇਸ ਘਟਨਾ ਦੇ ਸਾਰੇ ਘਟਨਾਕ੍ਰਮ ਦੇ ਵਿਚਕਾਰ ਸਵਾਤੀ ਮਾਲੀਵਾਲ ਸ਼ੁੱਕਰਵਾਰ ਨੂੰ ਤੀਸ ਹਜ਼ਾਰੀ ਕੋਰਟ ਗਈ ਅਤੇ ਧਾਰਾ 164 ਤਹਿਤ ਆਪਣਾ ਬਿਆਨ ਦਰਜ ਕਰਵਾਇਆ। ਇਸਤੋਂ ਪਹਿਲਾਂ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੀ ਰਾਜਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਐਫਆਈਆਰ 'ਚ ਕੇਜਰੀਵਾਲ ਦੇ ਪੀਏ 'ਤੇ ਜੋ ਆਰੋਪ ਲਗਾਏ ਹਨ, ਉਹ ਬਹੁਤ ਹੀ ਗੰਭੀਰ ਹਨ, ਜਿਸ ਤੋਂ ਬਾਅਦ ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ 354, 506, 509 ਅਤੇ 323 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ, ਜਦਕਿ ਹੋਰ ਧਾਰਾਵਾਂ ਦੇ ਨਾਲ-ਨਾਲ ਕਿਸੇ ਔਰਤ 'ਤੇ ਹਮਲਾ ਕਰਨ ਜਾਂ ਉਸ ਦੀ ਮਰਿਆਦਾ, ਅਪਰਾਧਿਕ ਧਮਕੀ, ਸ਼ਬਦੀ ਇਸ਼ਾਰੇ ਜਾਂ ਅਪਮਾਨ ਦੇ ਇਰਾਦੇ ਨਾਲ ਉਸ 'ਤੇ ਜ਼ਬਰਦਸਤੀ ਹਮਲਾ ਕਰਨ ਸਮੇਤ ਅਪਰਾਧਾਂ ਲਈ ਦਰਜ ਕੀਤਾ ਗਿਆ ਹੈ।
ਸਵਾਤੀ ਮਾਲੀਵਾਲ ਨੇ ਦੱਸਿਆ 13 ਮਈ ਨੂੰ ਕੀ ਹੋਇਆ ਸੀ
ਸਵਾਤੀ ਨੇ ਐਫਆਈਆਰ ਵਿੱਚ ਆਰੋਪ ਲਾਇਆ ਹੈ ਕਿ 13 ਮਈ ਨੂੰ ਜਦੋਂ ਉਹ ਸੀਐਮ ਹਾਊਸ 'ਚ ਗਈ ਸੀ ਤਾਂ ਇਸ ਦੌਰਾਨ ਬਿਭਵ ਕੁਮਾਰ ਨੇ ਉਸਨੂੰ "ਘੱਟੋ-ਘੱਟ ਸੱਤ ਤੋਂ ਅੱਠ ਵਾਰ" ਥੱਪੜ ਮਾਰਿਆ ਅਤੇ ਉਹ "ਚੀਕਦੀ ਰਹੀ", ਪਰ ਕੋਈ ਬਚਾਉਣ ਨਹੀਂ ਆਇਆ।
ਉਸ ਨੇ ਦੱਸਿਆ, "ਮੈਂ ਕੈਂਪ ਆਫਿਸ ਦੇ ਅੰਦਰ ਗਈ ਅਤੇ ਮੁੱਖ ਮੰਤਰੀ ਦੇ ਪੀ.ਐਸ. ਬਿਭਵ ਕੁਮਾਰ ਨੂੰ ਫ਼ੋਨ ਕੀਤਾ ਪਰ ਮੈਂ ਅੰਦਰ ਨਹੀਂ ਜਾ ਸਕੀ। ਫਿਰ ਮੈਂ ਉਨ੍ਹਾਂ ਦੇ ਮੋਬਾਈਲ ਨੰਬਰ (ਵਟਸਐਪ ਰਾਹੀਂ) 'ਤੇ ਇੱਕ ਸੁਨੇਹਾ ਭੇਜਿਆ। ਪਰ, ਕੋਈ ਜਵਾਬ ਨਹੀਂ ਆਇਆ। ਫਿਰ ਮੈਂ ਮੁੱਖ ਦਰਵਾਜ਼ੇ ਰਾਹੀਂ ਰਿਹਾਇਸ਼ੀ ਖੇਤਰ ਦੇ ਅੰਦਰ ਗਈ, ਜਿਵੇਂ ਕਿ ਮੈਂ ਪਿਛਲੇ ਸਾਲ ਹਮੇਸ਼ਾ ਜਾਂਦੀ ਸੀ ਕਿਉਂਕਿ ਬਿਭਵ ਕੁਮਾਰ ਮੌਜੂਦ ਨਹੀਂ ਸੀ, ਮੈਂ ਰਿਹਾਇਸ਼ ਵਾਲੇ ਪਾਸੇ ਗਈ ਅਤੇ ਉੱਥੇ ਮੌਜੂਦ ਸਟਾਫ ਨੂੰ ਸੂਚਿਤ ਕੀਤਾ ਕਿ ਉਹ ਇੱਥੇ ਮੁੱਖ ਮੰਤਰੀ ਨੂੰ ਮਿਲਣ ਲਈ ਕਹਿਣ।''
'ਗਾਲ੍ਹਾਂ ਕੱਢਦਿਆਂ ਮੇਰੇ 7-8 ਥੱਪੜ ਮਾਰੇ'
ਰਾਜ ਸਭਾ ਮੈਂਬਰ ਨੇ ਕਿਹਾ, ''ਫਿਰ ਬਿਭਵ ਨੇ ਉਸ ਨੂੰ ਗਾਲ੍ਹਾਂ ਕੱਢਿਆ ਪੁੱਛਿਆ ਕਿ ਤੁਸੀਂ ਕੌਣ ਹੋ ਜੋ ਮੇਰੀ ਗੱਲ ਨਹੀਂ ਸੁਣ ਰਹੇ। ਇਹ ਸ਼ਬਦ ਬੋਲਦਿਆਂ ਉਹ ਮੇਰੇ ਸਾਹਮਣੇ ਆ ਕੇ ਖੜ੍ਹਾ ਹੋ ਗਿਆ ਅਤੇ ਬਿਨਾਂ ਕਿਸੇ ਉਕਸਾਵੇ ਤੋਂ ਮੇਰੇ ਦੋਵੇਂ ਪਾਸੇ ਮੈਨੂੰ ਪੂਰੇ ਜ਼ੋਰ ਨਾਲ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਉਸਨੇ ਮੈਨੂੰ ਘੱਟੋ-ਘੱਟ ਸੱਤ ਤੋਂ ਅੱਠ ਵਾਰ ਥੱਪੜ ਮਾਰਿਆ ਤੇ ਮੈਂ ਚੀਕਦੀ ਰਹੀ। ਮੈਂ ਹੈਰਾਨ ਮਹਿਸੂਸ ਕੀਤਾ ਅਤੇ ਵਾਰ-ਵਾਰ ਮਦਦ ਲਈ ਚੀਕ ਰਹੀ ਸੀ। ਫਿਰ ਮੈਂ ਆਪਣੇ ਆਪ ਨੂੰ ਬਚਾਉਣ ਲਈ ਮੈਂ ਉਸ ਨੂੰ ਆਪਣੀਆਂ ਲੱਤਾਂ ਨਾਲ ਦੂਰ ਧੱਕ ਦਿੱਤਾ।”
'ਬਿਭਵ ਕੁਮਾਰ ਨੇ ਮੇਰੀ ਕਮੀਜ਼ ਖਿੱਚੀ'
ਸਵਾਤੀ ਨੇ ਕਿਹਾ, ''ਇਸ ਪਿੱਛੋਂ ਬਿਭਵ ਕੁਮਾਰ ਉਸ ਉਪਰ ਝਪਟ ਪਿਆ ਅਤੇ ਬੇਰਹਿਮੀ ਨਾਲ ਮੈਨੂੰ ਘਸੀਟਿਆ ਅਤੇ ਜਾਣਬੁੱਝ ਕੇ ਮੇਰੀ ਕਮੀਜ਼ ਨੂੰ ਖਿੱਚ ਲਿਆ। ਮੇਰੀ ਕਮੀਜ਼ ਦੇ ਬਟਨ ਖੁੱਲ੍ਹ ਗਏ ਅਤੇ ਮੇਰੀ ਕਮੀਜ਼ ਉੱਡ ਗਈ। ਮੇਰਾ ਸਿਰ ਸੈਂਟਰ ਟੇਬਲ 'ਤੇ ਵੱਜਿਆ ਤੇ ਮੈਂ ਫਰਸ਼ 'ਤੇ ਡਿੱਗ ਗਈ। ਮੈਂ ਮਦਦ ਲਈ ਲਗਾਤਾਰ ਚੀਕ ਰਹੀ ਸੀ ਪਰ ਕੋਈ ਨਹੀਂ ਆਇਆ।'' ਮਾਲੀਵਾਲ ਨੇ ਆਰੋਪ ਲਾਏ, ''ਇਸਤੋਂ ਵੀ ਬਿਭਵ ਕੁਮਾਰ ਨੂੰ ਤਰਸ ਨਹੀਂ ਆਇਆ ਅਤੇ ਲੱਤਾਂ ਨਾਲ ਮੇਰੀ ਛਾਤੀ, ਪੇਟ ਅਤੇ ਪੇਡੂ ਦੇ ਹਿੱਸੇ 'ਤੇ ਲੱਤਾਂ ਮਾਰ ਕੇ ਮੇਰੇ 'ਤੇ ਹਮਲਾ ਕਰ ਦਿੱਤਾ। ਮੈਂ ਬਹੁਤ ਦਰਦ ਵਿੱਚ ਸੀ ਅਤੇ ਉਸ ਨੂੰ ਰੁਕਣ ਲਈ ਕਿਹਾ। ਮੇਰੀ ਸ਼ਰਟ ਉਪਰ ਹੋ ਗਈ ਸੀ, ਪਰ ਉਹ ਫਿਰ ਵੀ ਉਹ ਮੇਰੇ 'ਤੇ ਹਮਲਾ ਕਰਦਾ ਰਿਹਾ।''
ਆਮ ਆਦਮੀ ਪਾਰਟੀ ਦੀ ਮੈਂਬਰ ਪਾਰਲੀਮੈਂਟ ਨੇ ਕਿਹਾ, "ਮੈਂ ਬਿਭਵ ਨੂੰ ਵਾਰ-ਵਾਰ ਕਿਹਾ ਕਿ ਮੇਰੀ ਮਾਹਵਾਰੀ ਚੱਲ ਰਹੀ ਹੈ ਅਤੇ ਉਹ ਕਿਰਪਾ ਕਰਕੇ ਮੈਨੂੰ ਛੱਡ ਦੇਵੇ ਕਿਉਂਕਿ ਮੈਂ ਅਸਹਿਣਯੋਗ ਦਰਦ ਵਿੱਚ ਸੀ। ਪਰ ਉਸਨੇ ਵਾਰ-ਵਾਰ ਮੇਰੇ ਉਪਰ ਪੂਰੇ ਜ਼ੋਰ ਨਾਲ ਹਮਲਾ ਕੀਤਾ। ਮੈਂ ਕਿਸੇ ਤਰ੍ਹਾਂ ਆਪਣੇ-ਆਪ ਉਸ ਦੇ ਹਮਲੇ ਤੋਂ ਬਚਾਉਣ 'ਚ ਕਾਮਯਾਬ ਹੋਈ, ਆਪਣੀਆਂ ਐਨਕਾਂ, ਜੋ ਹਮਲੇ ਦੌਰਾਨ ਡਿੱਗ ਗਈਆਂ ਸਨ, ਇਕੱਠੀਆਂ ਕੀਤੀਆਂ ਅਤੇ ਡਰਾਇੰਗ ਰੂਮ ਦੇ ਸੋਫਾ 'ਤੇ ਬੈਠ ਗਈ। ਇਸ ਹਮਲੇ ਕਾਰਨ ਮੈਂ ਬੁਰੀ ਤਰ੍ਹਾਂ ਸਦਮੇ 'ਚ ਸੀ ਅਤੇ 112 ਨੰਬਰ 'ਤੇ ਕਾਲ ਕੀਤੀ ਅਤੇ ਮੇਰੇ ਵਿਰੁੱਧ ਹੋਏ ਅਪਰਾਧ ਦੀ ਰਿਪੋਰਟ ਕੀਤੀ।”
ਸਵਾਤੀ ਨੇ ਬੀਤੇ ਦਿਨ ਕੀਤਾ ਸੀ ਟਵੀਟ
ਸਵਾਤੀ ਮਾਲੀਵਾਲ ਨੇ ਆਪਣੇ ਨਾਲ ਹੋਈ ਘਟਨਾ ਬਾਰੇ ਵੀਰਵਾਰ ਇੱਕ ਟਵੀਟ ਵੀ ਕੀਤਾ ਸੀ, ਉਸ ਨੇ ਕਿਹਾ ਸੀ, ''ਮੇਰੇ ਨਾਲ ਜੋ ਹੋਇਆ ਉਹ ਬਹੁਤ ਮਾੜਾ ਸੀ। ਮੇਰੇ ਨਾਲ ਵਾਪਰੀ ਘਟਨਾ ਬਾਰੇ ਮੈਂ ਪੁਲਿਸ ਨੂੰ ਆਪਣਾ ਬਿਆਨ ਦੇ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ। ਪਿਛਲੇ ਦਿਨ ਮੇਰੇ ਲਈ ਬਹੁਤ ਔਖੇ ਰਹੇ। ਮੈਂ ਆਪਣੇ ਲਈ ਪ੍ਰਾਰਥਨਾ ਕਰਨ ਵਾਲਿਆਂ ਦਾ ਧੰਨਵਾਦ ਕਰਦੀ ਹਾਂ ਅਤੇ ਜਿਨ੍ਹਾਂ ਨੇ ਮੇਰੇ ਚਰਿੱਤਰ ਹੱਤਿਆ ਦੀ ਕੋਸ਼ਿਸ਼ ਕਰਨ ਵਾਲਿਆਂ ਨੇ ਕਿਹਾ ਕਿ ਉਹ ਦੂਜੀ ਧਿਰ ਦੇ ਇਸ਼ਾਰੇ 'ਤੇ ਅਜਿਹਾ ਕਰ ਰਹੇ ਹਨ, ਰੱਬ ਉਨ੍ਹਾਂ ਦਾ ਵੀ ਭਲਾ ਕਰੇ।''
ਉਸ ਨੇ ਅੱਗੇ ਕਿਹਾ, ਦੇਸ਼ 'ਚ ਅਹਿਮ ਚੋਣਾਂ ਹੋ ਰਹੀਆਂ ਹਨ, ਸਵਾਤੀ ਮਾਲੀਵਾਲ ਅਹਿਮ ਨਹੀਂ, ਦੇਸ਼ ਦੇ ਮੁੱਦੇ ਅਹਿਮ ਹਨ। ਭਾਜਪਾ ਵਾਲਿਆਂ ਨੂੰ ਇਸ ਘਟਨਾ 'ਤੇ ਰਾਜਨੀਤੀ ਨਾ ਕਰਨ ਦੀ ਵਿਸ਼ੇਸ਼ ਬੇਨਤੀ ਹੈ।