Hathras Stampede Accident: ਹਾਥਰਸ ਹਾਦਸੇ ਤੋਂ ਬਾਅਦ ਭੋਲੇ ਬਾਬਾ ਦਾ ਪਹਿਲਾ ਬਿਆਨ ਆਇਆ ਸਾਹਮਣੇ, ਕਿਹਾ- ਨਹੀਂ ਬਖ਼ਸ਼ੇ...

ਹਾਥਰਸ ਹਾਦਸੇ ਤੋਂ ਬਾਅਦ ਸੂਰਜਪਾਲ ਉਰਫ ਭੋਲੇ ਬਾਬਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਹੈ ਕਿ ਉਹ ਘਟਨਾ ਤੋਂ ਬਾਅਦ ਦੁਖੀ ਹਨ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

By  Dhalwinder Sandhu July 6th 2024 09:15 AM

Hathras Stampede Accidentਹਾਥਰਸ ਹਾਦਸੇ ਤੋਂ ਬਾਅਦ ਸੂਰਜਪਾਲ ਉਰਫ ਭੋਲੇ ਬਾਬਾ ਪਹਿਲੀ ਵਾਰ ਮੀਡੀਆ ਸਾਹਮਣੇ ਆਇਆ ਹੈ। ਬਾਬੇ ਸੂਰਜਪਾਲ ਨੇ ਕਿਹਾ ਕਿ ਉਹ ਘਟਨਾ ਤੋਂ ਬਾਅਦ ਦੁਖੀ ਹਨ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਬਾਬਾ ਸੂਰਜਪਾਲ ਨੇ ਕਿਹਾ ਕਿ 2 ਜੁਲਾਈ ਦੀ ਘਟਨਾ ਤੋਂ ਬਾਅਦ ਮੈਂ ਬਹੁਤ ਦੁਖੀ ਹਾਂ। ਪ੍ਰਮਾਤਮਾ ਸਾਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ। ਕਿਰਪਾ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਵਿੱਚ ਵਿਸ਼ਵਾਸ ਰੱਖੋ।

ਬਾਬਾ ਸੂਰਜਪਾਲ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਅਰਾਜਕਤਾ ਫੈਲਾਉਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਮੈਂ ਆਪਣੇ ਵਕੀਲ ਏ.ਪੀ ਸਿੰਘ ਰਾਹੀਂ ਕਮੇਟੀ ਮੈਂਬਰਾਂ ਨੂੰ ਦੁਖੀ ਪਰਿਵਾਰਾਂ ਅਤੇ ਜ਼ਖਮੀਆਂ ਦੇ ਨਾਲ ਖੜ੍ਹਨ ਅਤੇ ਉਮਰ ਭਰ ਉਨ੍ਹਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ ਹੈ। ਭੋਲੇ ਬਾਬਾ ਦੇ ਸਤਿਸੰਗ ਦੌਰਾਨ ਮਚੀ ਭਗਦੜ ਵਿੱਚ 121 ਲੋਕ ਮਾਰੇ ਗਏ ਸਨ।

ਹਾਦਸੇ ਤੋਂ 4 ਦਿਨ ਬਾਅਦ ਬਾਬਾ ਸੂਰਜਪਾਲ ਆਇਆ ਸਾਹਮਣੇ

ਬਾਬਾ ਸੂਰਜਪਾਲ ਹਾਥਰਸ ਹਾਦਸੇ ਤੋਂ ਬਾਅਦ ਲਾਪਤਾ ਸੀ। ਇਸ ਦਰਦਨਾਕ ਘਟਨਾ ਦੇ ਚਾਰ ਦਿਨ ਬਾਅਦ ਉਹ ਪਹਿਲੀ ਵਾਰ ਸਾਹਮਣੇ ਆਇਆ ਹੈ। ਹਾਲਾਂਕਿ ਹਾਦਸੇ ਦੇ ਕਰੀਬ 30 ਘੰਟੇ ਬਾਅਦ ਬਾਬਾ ਦਾ ਲਿਖਤੀ ਬਿਆਨ ਸਾਹਮਣੇ ਆਇਆ, ਜਿਸ 'ਚ ਉਨ੍ਹਾਂ ਨੇ ਮ੍ਰਿਤਕਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਵੀਰਵਾਰ ਨੂੰ ਜਾਰੀ ਆਪਣੇ ਲਿਖਤੀ ਸੰਦੇਸ਼ 'ਚ ਬਾਬਾ ਸੂਰਜਪਾਲ ਨੇ ਕਿਹਾ ਸੀ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਇਹ ਭਾਜੜ ਮਚਾਈ, ਜਿਸ ਕਾਰਨ ਇੰਨਾ ਵੱਡਾ ਹਾਦਸਾ ਵਾਪਰਿਆ।

ਬਾਬੇ ਦਾ ਕਰੋੜਾਂ ਦਾ ਹੈ ਸਾਮਰਾਜ 

ਨਰਾਇਣ ਸਾਕਰ ਹਰੀ ਉਰਫ ਭੋਲੇ ਬਾਬਾ ਦਾ ਕਰੋੜਾਂ ਦਾ ਸਾਮਰਾਜ ਹੈ। ਬਾਬਾ ਸੂਰਜਪਾਲ ਦੇ ਕਈ ਰਾਜਾਂ ਵਿੱਚ ਆਸ਼ਰਮ ਹਨ। ਸੂਰਜ ਪਾਲ ਆਪਣੇ ਆਪ ਨੂੰ ਰੱਬ ਦਾ ਸੇਵਕ ਦੱਸਦਾ ਹੈ। ਸ਼ਰਧਾਲੂ ਉਸ ਨੂੰ ਭਗਵਾਨ ਦਾ ਅਵਤਾਰ ਮੰਨਦੇ ਹਨ। ਭੋਲੇ ਬਾਬਾ ਜਾਟਵ ਭਾਈਚਾਰੇ ਨਾਲ ਸਬੰਧਤ ਹਨ। ਗ਼ਰੀਬ ਵਰਗ ਵਿੱਚ ਉਨ੍ਹਾਂ ਦੇ ਸ਼ਰਧਾਲੂ ਜ਼ਿਆਦਾ ਹਨ। ਐਸਟੀ-ਐਸਟੀ ਅਤੇ ਓਬੀਸੀ ਭਾਈਚਾਰੇ ਵਿੱਚ ਇਸ ਦੀ ਡੂੰਘੀ ਪਕੜ ਹੈ।

ਹਾਥਰਸ , ਏਟਾ , ਆਗਰਾ , ਮੈਨਪੁਰੀ ਅਤੇ ਸ਼ਾਹਜਹਾਂਪੁਰ ਵਿੱਚ ਉਸਦਾ ਬਹੁਤ ਪ੍ਰਭਾਵ ਹੈ । ਯੂਪੀ, ਐਮਪੀ, ਰਾਜਸਥਾਨ ਵਿੱਚ ਉਸਦੇ ਬਹੁਤ ਸਾਰੇ ਫਾਲੋਅਰ ਹਨ। ਦਿੱਲੀ, ਹਰਿਆਣਾ ਅਤੇ ਉੱਤਰਾਖੰਡ ਵਿੱਚ ਵੀ ਇਸ ਦੀ ਮੌਜੂਦਗੀ ਹੈ। ਹਰ ਸਤਿਸੰਗ ਵਿੱਚ ਲੱਖਾਂ ਦੀ ਭੀੜ ਹੁੰਦੀ ਹੈ। ਬਾਬਾ ਦੇ ਉੱਤਰ ਪ੍ਰਦੇਸ਼ ਵਿੱਚ ਕਰੀਬ 25 ਆਸ਼ਰਮ ਹਨ।

ਇਹ ਵੀ ਪੜ੍ਹੋ: Hathras Accident Update: STF ਨੇ ਹਾਥਰਸ ਹਾਦਸੇ ਦੇ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

Related Post