Bhavishya Portal: ਹੁਣ ਪੈਨਸ਼ਨ ਬਾਰੇ ਘਰ ਬੈਠਿਆਂ ਲੱਗੇਗਾ ਪਤਾ, ਜਾਣੋ ਕੀ ਹੈ ਭਵਿਸ਼ਿਆ ਪੋਰਟਲ ਦਾ ਉਦੇਸ਼?

Bhavishya Portal: ਪੈਨਸ਼ਨਰ, ਭਵਿਸ਼ਿਆ ਪੋਰਟਲ 'ਤੇ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਆਨਲਾਈਨ ਜਮ੍ਹਾ ਕਰ ਸਕਦੇ ਹਨ। ਸੇਵਾਮੁਕਤ ਕਰਮਚਾਰੀ ਵੀ ਮੋਬਾਈਲ ਜਾਂ ਈਮੇਲ ਰਾਹੀਂ ਆਪਣੀ ਪੈਨਸ਼ਨ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ।

By  KRISHAN KUMAR SHARMA May 8th 2024 11:40 AM

Bhavishya Portal: ਪੈਨਸ਼ਨਰਾਂ ਨੂੰ ਅਕਸਰ ਆਪਣੀ ਪੈਨਸ਼ਨ ਦੇ ਖਾਤੇ ਨੂੰ ਸੰਭਾਲਣ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਕਿਸੇ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਦੀ ਪੈਨਸ਼ਨ ਬੰਦ ਹੋ ਜਾਂਦੀ ਹੈ। ਅਜਿਹੇ 'ਚ ਕੇਂਦਰ ਸਰਕਾਰ ਦਾ ਭਵਿਸ਼ਿਆ ਪੋਰਟਲ ਉਨ੍ਹਾਂ ਦੀਆਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਦਾ ਹੈ। ਤਾਂ ਆਓ ਜਾਣਦੇ ਹਾਂ ਭਵਿਸ਼ਿਆ ਪੋਰਟਲ ਦਾ ਉਦੇਸ਼ ਕੀ ਹੈ ਅਤੇ ਇਸ ਦੇ ਕੀ ਫਾਇਦੇ ਹਨ...

ਕੇਂਦਰ ਸਰਕਾਰ ਦੇ ਪੈਨਸ਼ਨ ਅਤੇ ਪੈਨਸ਼ਨਰਜ਼ ਕਲਿਆਣ ਵਿਭਾਗ ਨੇ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਭਵਿਸ਼ਿਆ ਪੋਰਟਲ ਲਾਂਚ ਕੀਤਾ ਹੈ। ਇਸ ਤੋਂ ਇਲਾਵਾ, ਪੈਨਸ਼ਨਰਜ਼ ਬੈਂਕ ਆਫ਼ ਇੰਡੀਆ, ਐਸਬੀਆਈ, ਬੈਂਕ ਆਫ਼ ਬੜੌਦਾ, ਪੰਜਾਬ ਨੈਸ਼ਨਲ ਬੈਂਕ ਅਤੇ ਕੇਨਰਾ ਬੈਂਕ ਦੇ ਬੈਂਕ ਖਾਤਿਆਂ 'ਚ ਪੈਨਸ਼ਨ ਰੱਖਣ ਵਾਲੇ ਲੋਕ ਭਵਿਸ਼ਿਆ ਪੋਰਟਲ ਦੀ ਵਰਤੋਂ ਕਰ ਸਕਦੇ ਹਨ। ਸਰਕਾਰ ਭਵਿੱਖ 'ਚ ਸਾਰੇ ਬੈਂਕਾਂ ਨੂੰ ਭਵਿਸ਼ਿਆ ਪੋਰਟਲ ਨਾਲ ਜੋੜਨ ਦੀ ਯੋਜਨਾ ਬਣਾ ਰਹੀ ਹੈ।

ਲੋੜੀਂਦੇ ਦਸਤਾਵੇਜ਼: ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਤੁਹਾਨੂੰ ਕਈ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਜਿਵੇਂ ਕਿ - ਆਧਾਰ ਕਾਰਡ, ਜਨਮ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਬੈਂਕ ਖਾਤੇ ਦੇ ਵੇਰਵੇ, ਪਾਸਪੋਰਟ ਸਾਈਜ਼ ਫੋਟੋ, ਈਮੇਲ ਆਈਡੀ ਅਤੇ ਪੈਨ ਕਾਰਡ।

ਭਵਿਸ਼ਿਆ ਪੋਰਟਲ ਦਾ ਉਦੇਸ਼ ਕੀ ਹੈ?

ਇਸ ਦਾ ਉਦੇਸ਼ ਪੈਨਸ਼ਨ ਨਾਲ ਸਬੰਧਤ ਸਾਰੇ ਕੰਮਾਂ ਨੂੰ ਡਿਜੀਟਲ ਕਰਨਾ ਹੈ। ਇਸ ਨਾਲ ਪੈਨਸ਼ਨ ਸ਼ੁਰੂ ਕਰਨ ਤੋਂ ਲੈ ਕੇ ਭੁਗਤਾਨ ਤੱਕ ਦੀ ਪੂਰੀ ਪ੍ਰਕਿਰਿਆ ਡਿਜੀਟਲ ਹੋ ਜਾਵੇਗੀ। ਪੈਨਸ਼ਨਰ, ਭਵਿਸ਼ਿਆ ਪੋਰਟਲ 'ਤੇ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਆਨਲਾਈਨ ਜਮ੍ਹਾ ਕਰ ਸਕਦੇ ਹਨ। ਸੇਵਾਮੁਕਤ ਕਰਮਚਾਰੀ ਵੀ ਮੋਬਾਈਲ ਜਾਂ ਈਮੇਲ ਰਾਹੀਂ ਆਪਣੀ ਪੈਨਸ਼ਨ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ।

ਭਵਿਸ਼ਿਆ ਪੋਰਟਲ ਦੇ ਫਾਇਦੇ

  • ਸਭ ਤੋਂ ਪਹਿਲਾ ਸੇਵਾਮੁਕਤ ਕਰਮਚਾਰੀਆਂ ਬਾਰੇ ਸਾਰੀ ਜਾਣਕਾਰੀ ਪੋਰਟਲ 'ਤੇ ਉਪਲਬਧ ਹੋਵੇਗੀ।
  • ਨਾਲ ਹੀ ਪੋਰਟਲ 'ਤੇ ਪੈਨਸ਼ਨ ਫੰਡ ਦੀ ਬਕਾਇਆ ਰਕਮ ਬਾਰੇ ਜਾਣਕਾਰੀ ਤੁਰੰਤ ਉਪਲਬਧ ਹੋਵੇਗੀ।
  • ਇਸ ਤੋਂ ਇਲਾਵਾ ਪੈਨਸ਼ਨ ਸਲਿੱਪ, ਫਾਰਮ-16, ਜੀਵਨ ਸਰਟੀਫਿਕੇਟ ਦੀ ਸਥਿਤੀ ਦੀ ਜਾਂਚ ਕਰ ਸਕਣਗੇ।
  • ਤੁਸੀਂ ਪੋਰਟਲ ਰਾਹੀਂ ਪੈਨਸ਼ਨ ਭੁਗਤਾਨ ਕਰਨ ਵਾਲੇ ਬੈਂਕ ਨੂੰ ਵੀ ਬਦਲ ਸਕਦੇ ਹੋ।

ਭਵਿਸ਼ਿਆ ਪੋਰਟਲ 'ਤੇ ਰਜਿਸਟਰ ਕਰਨ ਦਾ ਤਰੀਕਾ

  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਅਧਿਕਾਰਤ ਸਾਈਟ (https://bhavishya.nic.in/) 'ਤੇ ਜਾਣਾ ਹੋਵੇਗਾ।
  • ਫਿਰ ਤੁਹਾਡੇ ਸਾਹਮਣੇ ਇੱਕ ਹੋਮਪੇਜ ਖੁਲ੍ਹੇਗਾ, ਜਿਸ 'ਚ ਤੁਹਾਨੂੰ ਰਜਿਸਟ੍ਰੇਸ਼ਨ ਵਿਕਲਪ ਮਿਲਗੇ।
  • ਰਜਿਸਟ੍ਰੇਸ਼ਨ ਵਿਕਲਪ ਨੂੰ ਚੁਣਨ ਤੋਂ ਬਾਅਦ ਤੁਹਾਡੇ ਸਾਹਮਣੇ ਰਜਿਸਟ੍ਰੇਸ਼ਨ ਫਾਰਮ ਖੁੱਲ੍ਹ ਜਾਵੇਗਾ।
  • ਤੁਹਾਨੂੰ ਨਾਮ, ਜਨਮ ਮਿਤੀ, ਸੇਵਾਮੁਕਤੀ ਦੀ ਮਿਤੀ, ਮੰਤਰਾਲੇ ਅਤੇ ਵਿਭਾਗ ਵਰਗੀ ਜਾਣਕਾਰੀ ਭਰਨੀ ਹੋਵੇਗੀ।
  • ਫਿਰ ਅੰਤ 'ਚ ਤੁਹਾਨੂੰ ਸੁਰੱਖਿਆ ਕਾਰਡ ਦਾਖਲ ਕਰਕੇ ਸਬਮਿਟ ਦੇ ਵਿਕਲਪ ਨੂੰ ਚੁਣਨਾ ਹੋਵੇਗਾ।

Related Post