ਗਰਮੀਆਂ ਦੇ ਮੌਸਮ 'ਚ ਇਮਿਊਨਿਟੀ ਵਧਾਉਣ 'ਚ ਮਦਦਗਾਰ ਹੈ 'ਨਾਰੀਅਲ ਪਾਣੀ ਦਾ ਸੇਵਨ', ਜਾਣੋ ਇਸ ਦੇ ਹੋਰ ਫਾਇਦੇ

Benefits Of Coconut Water: ਮਾਹਿਰਾਂ ਮੁਤਾਬਕ ਤੁਹਾਨੂੰ ਗਰਮੀਆਂ ਦੇ ਮੌਸਮ 'ਚ ਆਪਣੀ ਖੁਰਾਕ 'ਚ ਅਜਿਹੀਆਂ ਵੀ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜੋ ਸਰੀਰ ਨੂੰ ਹਾਈਡਰੇਟ ਰੱਖਣ।

By  KRISHAN KUMAR SHARMA May 2nd 2024 08:31 AM

Benefits Of Drinking Coconut Water In Summer: ਵੈਸੇ ਤਾਂ ਗਰਮੀਆਂ ਦੇ ਮੌਸਮ 'ਚ ਅੰਬ, ਤਰਬੂਜ ਵਰਗੇ ਕਈ ਸੁਆਦੀ ਫਲ ਆਉਂਦੇ ਹਨ, ਜੋ ਨਾ ਸਿਰਫ ਖਾਣ 'ਚ ਬਹੁਤ ਸਵਾਦ ਹੁੰਦੇ ਹਨ, ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਪਰ ਮਾਹਿਰਾਂ ਮੁਤਾਬਕ ਤੁਹਾਨੂੰ ਗਰਮੀਆਂ ਦੇ ਮੌਸਮ 'ਚ ਆਪਣੀ ਖੁਰਾਕ 'ਚ ਅਜਿਹੀਆਂ ਵੀ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜੋ ਸਰੀਰ ਨੂੰ ਹਾਈਡਰੇਟ ਰੱਖਣ। ਦਸ ਦਈਏ ਕਿ ਤੁਸੀਂ ਗਰਮੀਆਂ ਦੇ ਮੌਸਮ 'ਚ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ, ਕਿਉਂਕਿ ਇਹ ਸਰੀਰ ਨੂੰ ਜ਼ਰੂਰੀ ਖਣਿਜ ਪ੍ਰਦਾਨ ਕਰ ਸਕਦਾ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਤਾਂ ਆਉ ਜਾਣਦੇ ਹਾਂ ਨਾਰੀਅਲ ਪਾਣੀ ਪੀਣ ਦੇ ਕੀ-ਕੀ ਫਾਇਦੇ ਹੁੰਦੇ ਹਨ?

ਨਾਰੀਅਲ ਪਾਣੀ ਪੀਣ ਦਾ ਸਭ ਤੋਂ ਵਧੀਆ ਸਮਾਂ ਕੀ ਹੈ?

ਨਾਰੀਅਲ ਪਾਣੀ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟਸ, ਪੋਟਾਸ਼ੀਅਮ, ਕੈਲਸ਼ੀਅਮ, ਮੈਂਗਨੀਜ਼ ਅਤੇ ਅਮੀਨੋ ਐਸਿਡ ਪਾਇਆ ਜਾਂਦਾ ਹੈ ਇਸਤੋਂ ਇਲਾਵਾ ਇਸ 'ਚ ਘਰ ਮਾਤਰਾ 'ਚ ਸ਼ੂਗਰ, ਕਾਰਬੋਹਾਈਡ੍ਰੇਟਸ ਅਤੇ ਕੈਲੋਰੀ ਹੁੰਦੀ ਹੈ, ਜੋ ਨਾ ਸਿਰਫ ਸਰੀਰ ਨੂੰ ਹਾਈਡ੍ਰੇਟ ਕਰਦੇ ਹਨ ਸਗੋਂ ਸਿਹਤ ਨੂੰ ਵੀ ਫਾਇਦੇ ਪ੍ਰਦਾਨ ਕਰਦੇ ਹਨ। ਨਾਰੀਅਲ ਨੂੰ ਪੀਣ ਦਾ ਸਹੀ ਸਮਾਂ ਸਵੇਰੇ ਹੈ, ਜੇਕਰ ਤੁਸੀਂ ਸਵੇਰੇ ਨਾਰੀਅਲ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਹੋ ਸਕਦਾ ਹੈ। ਸਵੇਰੇ ਜਲਦੀ ਨਾਰੀਅਲ ਪਾਣੀ ਪੀਣ ਨਾਲ ਤੁਹਾਨੂੰ ਚੰਗਾ ਮਹਿਸੂਸ ਹੋਵੇਗਾ।

ਗਰਮੀਆਂ ਦੇ ਮੌਸਮ 'ਚ ਨਾਰੀਅਲ ਪਾਣੀ ਪੀਣ ਦੇ ਫਾਇਦੇ

ਇਮਿਊਨਿਟੀ ਵਧਾਉਣ 'ਚ ਮਦਦਗਾਰ: ਜੇਕਰ ਤੁਸੀਂ ਗਰਮੀਆਂ ਦੇ ਮੌਸਮ 'ਚ ਆਪਣੇ ਸਰੀਰ 'ਚ ਇਮਿਊਨਿਟੀ ਬਣਾਈ ਰੱਖਣਾ ਚਾਹੁੰਦੇ ਹੋ। ਤਾਂ ਤੁਹਾਨੂੰ ਨਾਰੀਅਲ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਖਣਿਜ ਪਾਏ ਜਾਣਦੇ ਹਨ, ਜੋ ਤੁਹਾਨੂੰ ਗਰਮੀ ਦੇ ਮੌਸਮ 'ਚ ਹੋਣ ਵਾਲੀ ਇਨਫੈਕਸ਼ਨ ਤੋਂ ਬਚਾਉਣ 'ਚ ਮਦਦ ਕਰਦੇ ਹਨ।

ਸਰੀਰ ਨੂੰ ਹਾਈਡਰੇਟ ਰੱਖਣ ਲਈ ਫਾਇਦੇਮੰਦ: ਤੁਸੀਂ ਗਰਮੀਆਂ ਦੇ ਮੌਸਮ 'ਚ ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਕੁਦਰਤੀ ਤੌਰ 'ਤੇ ਭਰਪੂਰ ਮਾਤਰਾ 'ਚ ਪਾਣੀ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਹਾਈਡਰੇਟ ਰੱਖਣ ਦੇ ਨਾਲ-ਨਾਲ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

ਚਮੜੀ ਨੂੰ ਚਮਕਦਾਰ ਬਣਾਉਣ 'ਚ ਮਦਦਗਾਰ: ਗਰਮੀਆਂ ਦੇ ਮੌਸਮ 'ਚ ਆਪਣੀ ਚਮੜੀ ਨੂੰ ਸਿਹਤਮੰਦ ਰੱਖਣ ਲਈ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਚਮੜੀ ਨੂੰ ਤੇਜ਼ ਧੁੱਪ ਅਤੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ 'ਤੇ ਬਚਾਉਂਦੇ ਹਨ।

ਸਰੀਰ ਨੂੰ ਊਰਜਾਵਾਨ ਰੱਖਣ ਲਈ ਫਾਇਦੇਮੰਦ: ਜੇਕਰ ਤੁਸੀਂ ਗਰਮੀਆਂ ਦੇ ਮੌਸਮ 'ਚ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਰੋਜ਼ ਸਵੇਰੇ ਨਾਰੀਅਲ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪੋਸ਼ਟਿਕ ਤੱਤ ਪਾਏ ਜਾਣਦੇ ਹਨ, ਜੋ ਸਰੀਰ ਨੂੰ ਊਰਜਾਵਾਨ ਰੱਖਣ 'ਚ ਮਦਦ ਕਰਦੇ ਹਨ।

ਭਾਰ ਘਟਾਉਣ 'ਚ ਮਦਦਗਾਰ : ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਗਰਮੀਆਂ ਦੇ ਮੌਸਮ 'ਚ ਨਾਰੀਅਲ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਘੱਟ ਮਾਤਰਾ 'ਚ ਸ਼ੂਗਰ ਅਤੇ ਕੈਲੋਰੀ ਹੁੰਦੀ ਹੈ, ਜੋ ਭੁੱਖ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post