ਗਰਮੀਆਂ 'ਚ ਫਾਇਦੇਮੰਦ ਹੈ ਟਮਾਟਰ, ਇਮਊਨਿਟੀ ਵਧਾਉਣ ਤੋਂ ਲੈ ਕੇ ਅੱਖਾਂ ਦੀਆਂ ਬਿਮਾਰੀਆਂ ਦੂਰ ਕਰਨ 'ਚ ਹੈ ਮਦਦਗਾਰ

Benefits Of Consuming Tomatoes In Summers: ਇੱਕ ਰਿਪੋਰਟ 'ਤੋਂ ਪਤਾ ਲੱਗਿਆ ਹੈ ਕਿ ਟਮਾਟਰ 'ਚ ਇੱਕ ਨਾਰਿੰਗਿਨ ਮਿਸ਼ਰਣ ਹੁੰਦਾ ਹੈ, ਜੋ ਕਿ ਐਂਟੀਡਾਇਬੀਟਿਕ ਹੋਣ ਕਾਰਨ ਖੂਨ 'ਚ ਗਲੂਕੋਜ਼ ਦੇ ਪੱਧਰ ਨੂੰ ਘਟਾਉਂਦਾ ਹੈ।

By  KRISHAN KUMAR SHARMA May 3rd 2024 02:58 PM

Benefits Of Consuming Tomatoes In Summers: ਟਮਾਟਰ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਕ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਲਾਈਕੋਪੀਨ, ਪੋਟਾਸ਼ੀਅਮ, ਬੀ ਕੰਪਲੈਕਸ ਅਤੇ ਹੋਰ ਬਹੁਤ ਸਾਰੇ ਤੱਤ ਹੁੰਦੇ ਹਨ। ਇੱਕ ਰਿਪੋਰਟ 'ਤੋਂ ਪਤਾ ਲੱਗਿਆ ਹੈ ਕਿ ਟਮਾਟਰ 'ਚ ਇੱਕ ਨਾਰਿੰਗਿਨ ਮਿਸ਼ਰਣ ਹੁੰਦਾ ਹੈ, ਜੋ ਕਿ ਐਂਟੀਡਾਇਬੀਟਿਕ ਹੋਣ ਕਾਰਨ ਖੂਨ 'ਚ ਗਲੂਕੋਜ਼ ਦੇ ਪੱਧਰ ਨੂੰ ਘਟਾਉਂਦਾ ਹੈ। ਟਮਾਟਰ ਦੇ ਜੂਸ ਦਾ ਸੇਵਨ ਵੀ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਲਾਈਕੋਪੀਨ, ਬੀਟਾ-ਕੈਰੋਟੀਨ, ਪੋਟਾਸ਼ੀਅਮ, ਵਿਟਾਮਿਨ ਸੀ, ਫਲੇਵੋਨੋਇਡਸ, ਫੋਲੇਟ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੇ ਹਨ। ਤਾਂ ਆਉ ਜਾਣਦੇ ਹਾਂ ਗਰਮੀਆਂ ਦੇ ਮੌਸਮ 'ਚ ਟਮਾਟਰ ਖਾਨ ਦੇ ਕੀ ਫਾਇਦੇ ਹੁੰਦੇ ਹਨ।

ਲੀਵਰ ਅਤੇ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ : ਤੁਸੀਂ ਆਪਣੇ ਲੀਵਰ ਅਤੇ ਦਿਮਾਗ ਨੂੰ ਸਿਹਤਮੰਦ ਰੱਖਣ ਲਈ ਟਮਾਟਰ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਲਾਈਕੋਪੀਨ ਪਾਇਆ ਜਾਂਦਾ ਹੈ, ਜੋ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ ਦੇ ਨਾਲ-ਨਾਲ ਅਲਜ਼ਾਈਮਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਰੋਕਣ 'ਚ ਮਦਦ ਕਰਦਾ ਹੈ।

ਭਾਰ ਘਟਾਉਣ ਲਈ ਫਾਇਦੇਮੰਦ: ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਗਰਮੀਆਂ ਦੇ ਮੌਸਮ 'ਚ ਟਮਾਟਰ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਕਰਨ ਦੇ ਨਾਲ-ਨਾਲ ਪੇਟ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ।

ਸ਼ੁਕਰਾਣੂ ਵਧਾਓ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦਗਾਰ: ਵੈਸੇ ਤਾਂ ਟਮਾਟਰ ਦੇ ਬਹੁਤੇ ਫਾਇਦਿਆਂ 'ਚੋਂ ਇੱਕ ਲਾਈਕੋਪੀਨ ਹੁੰਦਾ ਹੈ, ਜੋ ਇੱਕ ਗੈਰ-ਪ੍ਰੋਵਿਟਾਮਿਨ ਏ ਕੈਰੋਟੀਨੋਇਡ ਹੈ, ਜਿਸ ਕਾਰਨ ਇਸ ਦਾ ਰੰਗ ਵੀ ਲਾਲ ਹੁੰਦਾ ਹੈ। ਦਸ ਦਈਏ ਕਿ ਲਾਈਕੋਪੀਨ ਪੁਰਸ਼ਾਂ ਦੀ ਬਾਂਝਪਨ ਨੂੰ ਦੂਰ ਕਰਕੇ ਸ਼ੁਕਰਾਣੂਆਂ ਦੀ ਗਿਣਤੀ ਵਧਾਉਣ 'ਚ ਮਦਦਗਾਰ ਹੁੰਦਾ ਹੈ। ਨਾਲ ਹੀ ਟਮਾਟਰ ਸਰੀਰ 'ਚ ਇਮਿਊਨਿਟੀ ਨੂੰ ਵਧਾਉਂਦਾ ਹੈ ਜੋ ਸਰੀਰ ਨੂੰ ਲੜਨ 'ਚ ਮਦਦ ਕਰਦਾ ਹੈ।

ਅੱਖਾਂ ਦੀ ਰੋਸ਼ਨੀ ਵਧਾਉਣ ਲਈ ਫਾਇਦੇਮੰਦ: ਜੇਕਰ ਤੁਹਾਨੂੰ ਅੱਖਾਂ ਨਾਲ ਜੁੜੀਆਂ ਸਮਸਿਆਵਾਂ ਰਹਿੰਦੀ ਹਨ ਤਾਂ ਤੁਹਾਨੂੰ ਗਰਮੀਆਂ ਦੇ ਮੌਸਮ 'ਚ ਟਮਾਟਰ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਸੈੱਲਾਂ ਨੂੰ ਸਿਹਤਮੰਦ ਰੱਖ ਕੇ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ 'ਚ ਮਦਦ ਕਰਦੇ ਹਨ।

ਚਮੜੀ ਅਤੇ ਵਾਲਾਂ ਦੀ ਸਮੱਸਿਆ 'ਚ ਮਦਦਗਾਰ: ਟਮਾਟਰ 'ਚ ਮੌਜੂਦ ਲਾਈਕੋਪੀਨ ਤੁਹਾਡੀ ਚਮੜੀ ਨੂੰ ਸੂਰਜ ਦੀਆਂ ਯੂ.ਵੀ. ਕਿਰਨਾਂ ਤੋਂ ਬਚਾਉਂਦਾ ਹੈ। ਨਾਲ ਹੀ ਸਨਬਰਨ ਵਾਲੀ ਥਾਂ 'ਤੇ ਟਮਾਟਰ ਦੇ ਟੁਕੜਿਆਂ ਨੂੰ ਲਗਾਉਣ ਨਾਲ ਵੀ ਫਾਇਦਾ ਹੁੰਦਾ ਹੈ। ਇਸ ਦੀ ਵਰਤੋਂ ਚਮੜੀ ਨੂੰ ਸਾਫ਼ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਟਮਾਟਰ 'ਚ ਪਾਏ ਜਾਣ ਵਾਲੇ ਫਲੇਵੋਨੋਇਡ ਵਾਲਾਂ ਨੂੰ ਝੜਨ ਤੋਂ ਰੋਕਦੇ ਹਨ ਅਤੇ ਉਨ੍ਹਾਂ ਨੂੰ ਚਮਕਦਾਰ ਅਤੇ ਮਜ਼ਬੂਤ ​​ਬਣਾਉਂਦੇ ਹਨ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post