Chandigarh Nagar Nigam Election ਤੋਂ ਪਹਿਲਾਂ ਹਲਚਲ ਤੇਜ਼ ; ਕਾਂਗਰਸ ਤੇ AAP ਦੇ ਕੌਂਸਲਰਾਂ ਨੂੰ ਕਿਤੇ ਹੋਰ ਕੀਤਾ ਜਾ ਰਿਹਾ ਸ਼ਿਫਟ

ਮਿਲੀ ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਦੇ 10 ਕੌਂਸਲਰ ਚੰਡੀਗੜ੍ਹ ਛੱਡ ਰੋਪੜ ਸ਼ਿਫਟ ਹੋ ਗਏ ਹਨ। ਜਦਕਿ ਕਾਂਗਰਸੀ ਕੌਂਸਲਰਾਂ ਨੂੰ ਕਿਸੇ ਹੋਰ ਗੁਪਤ ਥਾਂ ’ਤੇ ਭੇਜਿਆ ਗਿਆ ਹੈ।

By  Aarti January 28th 2025 04:08 PM
Chandigarh Nagar Nigam Election ਤੋਂ ਪਹਿਲਾਂ ਹਲਚਲ ਤੇਜ਼ ; ਕਾਂਗਰਸ ਤੇ AAP ਦੇ ਕੌਂਸਲਰਾਂ ਨੂੰ ਕਿਤੇ ਹੋਰ ਕੀਤਾ ਜਾ ਰਿਹਾ ਸ਼ਿਫਟ

Chandigarh Nagar Nigam Election News : ਚੰਡੀਗੜ੍ਹ ’ਚ ਮੇਅਰ ਚੋਣ ਤੋਂ ਪਹਿਲਾਂ ਹਲਚਲ ਤੇਜ ਹੋ ਗਈ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਚੰਡੀਗੜ੍ਹ ਛੱਡ ਕਿਤੇ ਹੋਰ ਸ਼ਿਫਟ ਹੋ ਰਹੇ ਹਨ। ਦੱਸ ਦਈਏ ਕਿ 30 ਜਨਵਰੀ ਨੂੰ ਚੰਡੀਗੜ੍ਹ ਮੇਅਰ ਦੀ ਚੋਣ ਹੋਣੀ ਹੈ। ਉਸ ਤੋਂ ਪਹਿਲਾਂ ਕੌਂਸਲਰ ਚੰਡੀਗੜ੍ਹ ਨੂੰ ਛੱਡ ਕੇ ਕਿਤੇ ਹੋਰ ਸ਼ਿਫਟ ਹੋ ਰਹੇ ਹਨ। 

ਮਿਲੀ ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਦੇ 10 ਕੌਂਸਲਰ ਚੰਡੀਗੜ੍ਹ ਛੱਡ ਰੋਪੜ ਸ਼ਿਫਟ ਹੋ ਗਏ ਹਨ। ਜਦਕਿ ਕਾਂਗਰਸੀ ਕੌਂਸਲਰਾਂ ਨੂੰ ਕਿਸੇ ਹੋਰ ਗੁਪਤ ਥਾਂ ’ਤੇ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕਾਂਗਰਸੀ ਕੌਂਸਲਰ ਗੁਰਬਖਸ਼ ਕੌਰ ਰਾਵਤ ਕਾਂਗਰਸ ਨੂੰ ਛੱਡ ਬੀਜੇਪੀ ’ਚ ਸ਼ਾਮਲ ਹੋਈ ਹੈ। ਜਿਸ ਤੋਂ ਬਾਅਦ ਚੰਡੀਗੜ੍ਹ ’ਚ ਪਾਰਟੀਆਂ ਵਿਚਾਲੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। 

ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਅਤੇ ਬੀਜੇਪੀ ਕੋਲ 14-14 ਕੌਂਸਲਰ ਹਨ। ਕਾਂਗਰਸ ਕੋਲ 6 ਕੌਂਸਲਰ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਕੌਂਸਲਰ ਹੈ। ਚੰਡੀਗੜ੍ਹ ’ਚ ਮੇਅਰ ਦੀ ਚੋਣ 30 ਜਨਵਰੀ  ਨੂੰ ਹੋਵੇਗੀ। ਇਸ ਦੌਰਾਨ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : Rajindra hospital Patiala ’ਚ ਵਾਰ-ਵਾਰ ਬਿਜਲੀ ਜਾਣ ਦਾ ਮਾਮਲਾ ਪਹੁੰਚਿਆ ਹਾਈਕੋਰਟ; ਪੰਜਾਬ ਸਰਕਾਰ ਤੋਂ ਮੰਗੀ ਗਈ ਸਟੇਟਸ ਰਿਪੋਰਟ

Related Post