Retreat Ceremony : 78ਵੇਂ ਆਜ਼ਾਦੀ ਦਿਹਾੜੇ ਮੌਕੇ ਵਾਹਘਾ ਸਰਹੱਦ ’ਤੇ ਰੀਟ੍ਰੀਟ ਸੈਰੇਮਨੀ, ਗੂੰਜੇ ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਨਾਅਰੇ
78ਵੇਂ ਆਜ਼ਾਦੀ ਦਿਹਾੜੇ ਮੌਕੇ ਵਾਹਗਾ ਬਾਰਡਰ 'ਤੇ ਬੀਟਿੰਗ ਰੀਟ੍ਰੀਟ ਸੈਰੇਮਨੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਰੀਟ੍ਰੀਟ ਸੈਰੇਮਨੀ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਤੇ ‘ਭਾਰਤ ਮਾਤਾ ਦੀ ਜੈ’ ਤੇ ‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਬਾਰਡਰ ਗੂੰਜ ਉੱਠਿਆ।
Attari Wagah Border Beating Retreat Ceremony 2024 : ਅੰਮ੍ਰਿਤਸਰ 'ਚ ਭਾਰਤ-ਪਾਕਿਸਤਾਨ ਵਾਹਗਾ ਬਾਰਡਰ 'ਤੇ ਬੀਟਿੰਗ ਰੀਟ੍ਰੀਟ ਸੈਰੇਮਨੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਵਾਰ ਦਰਸ਼ਕਾਂ ਨੂੰ BSF ਦੇ ਡੌਗ ਸਕੁਐਡ ਅਤੇ BSF ਦੀ ਮਹਿਲਾ BOLDS ਟੀਮ ਦੇ ਕਾਰਨਾਮੇ ਦਾ ਅਨੋਖਾ ਸੁਮੇਲ ਦੇਖਣ ਨੂੰ ਮਿਲਿਆ। ਇਸ ਦੇ ਲਈ ਬੀਐਸਐਫ ਨੇ ਇਸ ਸ਼ੋਅ ਲਈ ਆਪਣੇ ਡੌਗ ਸਕੁਐਡ ਦੇ 12 ਬਹੁਤ ਹੀ ਚੁਸਤ ਕੁੱਤੇ ਤਿਆਰ ਕੀਤੇ ਸਨ। ਜਿਹਨਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਦਿਲ ਮੋਹ ਲਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਬੀਐਸਐਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਨੇ ਬੀਐਸਐਫ ਦੇ ਜਵਾਨਾਂ ਨੂੰ ਸਨਮਾਨ ਵੀ ਕੀਤਾ।
ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਹੱਦ ਦਾ ਮਾਹੌਲ ਭਾਰਤ ਮਾਤਾ ਦੀ ਜੈ...ਹਿੰਦੁਸਤਾਨ ਜ਼ਿੰਦਾਬਾਦ...ਵੰਦੇ ਮਾਤਰਮ... ਵਰਗੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਪਰੇਡ ਦੀ ਸ਼ੁਰੂਆਤ ਬੀਐਸਐਫ ਦੀਆਂ ਦੋ ਮਹਿਲਾ ਜਵਾਨਾਂ ਨਾਲ ਹੋਈ। ਇਸ ਨਾਲ ਭਾਰਤ-ਪਾਕਿਸਤਾਨ ਸਰਹੱਦ 'ਤੇ ਬੰਦ ਹੋਏ ਦੋਵੇਂ ਗੇਟ ਖੁੱਲ੍ਹੇ।
ਇਸ ਵਾਰ ਖਾਸ ਰਿਹਾ ਪ੍ਰੋਗਰਾਮ
ਇਸ ਵਾਰ 15 ਅਗਸਤ ਦੇ ਜਸ਼ਨਾਂ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ। ਸ਼ਾਨਦਾਰ ਕਾਰਨਾਮਾ ਦਿਖਾਉਣ ਲਈ ਬੀ.ਐਸ.ਐਫ ਡਾਗ ਸਕੁਐਡ ਦੇ ਕੁੱਤਿਆਂ ਨੇ ਪ੍ਰਦਰਸ਼ਨ ਕੀਤਾ। ਕਈ ਕਾਰਨਾਮੇ ਪਹਿਲੀ ਵਾਰ ਦੇਖਣ ਨੂੰ ਮਿਲੇ। ਇਸ ਦੇ ਨਾਲ ਹੀ 30 ਮਹਿਲਾ ਬਾਰਡਰ ਗਾਰਡ, ਜੋ ਕਿ ਬੀ.ਐਸ.ਐਫ ਦੀ ਮਹਿਲਾ ਬੋਲਡਸ ਰਾਈਫਲ ਟੀਮ ਦਾ ਹਿੱਸਾ ਹਨ, ਰਾਈਫਲਾਂ ਨਾਲ ਅਜਿਹੀ ਜੁਗਲਬੰਦੀ ਦਾ ਪ੍ਰਦਰਸ਼ਨ ਕੀਤਾ ਕਿ ਦਰਸ਼ਕ ਦੰਗ ਰਹਿ ਗਏ। ਇਸ ਦੌਰਾਨ ਕੁਝ ਸਕੂਲਾਂ ਦੇ ਬੱਚਿਆਂ ਨੇ ਇੱਥੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ।
ਇਹ ਵੀ ਪੜ੍ਹੋ : Guru Ki Wadali : ਨਿਸ਼ਾਨ ਸਾਹਿਬ ਪੁੱਟਣ ਦਾ ਮਾਮਲਾ, ਪਹਿਲੀ ਧਿਰ ਨੇ ਕੀਤਾ ਵੱਡਾ ਖੁਲਾਸਾ, ਜਾਣੋ ਕੀ ਹੈ ਪੂਰਾ ਮਾਮਲਾ