LIC Policy Change Rules : LIC ਪਾਲਿਸੀ ਖਰੀਦਣ ਵੇਲੇ ਦਿਓ ਧਿਆਨ, ਬੁਢਾਪੇ 'ਚ ਇਸ ਨੂੰ ਨਜ਼ਰਅੰਦਾਜ਼ ਕਰਨਾ ਸਾਬਤ ਹੋ ਸਕਦਾ ਹੈ ਮਹਿੰਗਾ, ਜਾਣੋ ਕਿਵੇਂ

LIC ਦੀਆਂ ਕੁੱਲ 6 ਐਂਡੋਮੈਂਟ ਯੋਜਨਾਵਾਂ ਹਨ, ਜਿਸ ਵਿੱਚ ਸਿੰਗਲ ਪ੍ਰੀਮੀਅਮ ਐਂਡੋਮੈਂਟ ਪਲਾਨ, ਨਵਾਂ ਜੀਵਨ ਆਨੰਦ, ਜੀਵਨ ਲਕਸ਼, ਜੀਵਨ ਲਾਭ ਅਤੇ ਅੰਮ੍ਰਿਤਬਲ ਵਰਗੀਆਂ ਪ੍ਰਸਿੱਧ ਯੋਜਨਾਵਾਂ ਸ਼ਾਮਲ ਹਨ। ਇਹ ਬਦਲਾਅ ਇਨ੍ਹਾਂ ਸਾਰੇ ਪਲਾਨ 'ਤੇ ਲਾਗੂ ਹੈ। ਆਓ ਇਸ ਨੂੰ ਵਿਸਥਾਰ ਵਿੱਚ ਸਮਝੀਏ।

By  Dhalwinder Sandhu October 15th 2024 11:24 AM

LIC Policy Change Rules : ਜੇਕਰ ਤੁਸੀਂ LIC ਪਾਲਿਸੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਕੰਪਨੀ ਦੁਆਰਾ ਹਾਲ ਹੀ 'ਚ ਕੀਤੇ ਗਏ ਬਦਲਾਅ ਬਾਰੇ ਪਤਾ ਹੋਣਾ ਚਾਹੀਦਾ ਹੈ। ਕਿਉਂਕਿ ਇਨ੍ਹਾਂ ਬਦਲਾਵਾਂ ਦੇ ਤਹਿਤ, LIC ਨੇ ਆਪਣੀ ਨਵੀਂ ਐਂਡੋਮੈਂਟ ਯੋਜਨਾ 'ਚ ਦਾਖਲੇ ਦੀ ਉਮਰ 55 ਸਾਲ ਤੋਂ ਘਟਾ ਕੇ 50 ਸਾਲ ਕਰ ਦਿੱਤੀ ਹੈ। ਦਸ ਦਈਏ ਕਿ ਇਹ ਫੈਸਲਾ ਬਜ਼ੁਰਗਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ, ਕਿਉਂਕਿ ਹੁਣ ਉਹ 50 ਸਾਲ ਦੀ ਉਮਰ ਤੋਂ ਬਾਅਦ ਇਸ ਯੋਜਨਾ 'ਚ ਦਾਖਲ ਨਹੀਂ ਹੋ ਸਕਣਗੇ। ਨਾਲ ਹੀ ਪ੍ਰੀਮੀਅਮ ਦਰਾਂ 'ਚ ਵੀ ਕਰੀਬ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਬਿਮਾਂ ਧਾਰਕਾਂ 'ਤੇ ਵਾਧੂ ਵਿੱਤੀ ਬੋਝ ਵਧੇਗਾ।

ਇਹ ਨਿਯਮ ਹੋਇਆ ਲਾਗੂ : 

LIC ਨੇ ਇਹ ਬਦਲਾਅ 1 ਅਕਤੂਬਰ 2024 ਤੋਂ ਲਾਗੂ ਕਰ ਦਿੱਤੇ ਹਨ। ਬੀਮਾ ਉਦਯੋਗ ਦੇ ਮਾਹਰਾਂ ਨੇ ਦੱਸਿਆ ਹੈ ਕਿ ਕੰਪਨੀ ਨੇ ਇਹ ਕਦਮ ਆਪਣੇ ਜੋਖਮ ਨੂੰ ਘੱਟ ਕਰਨ ਦੇ ਉਦੇਸ਼ ਨਾਲ ਚੁੱਕਿਆ ਹੈ, ਕਿਉਂਕਿ ਇਸ ਉਮਰ ਤੋਂ ਬਾਅਦ ਮੌਤ ਦਰ ਵਧਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। LIC ਦੀ ਨਵੀਂ ਐਂਡੋਮੈਂਟ ਪਲਾਨ-914 ਨਾ ਸਿਰਫ ਸੁਰੱਖਿਆ ਕਵਰ ਪ੍ਰਦਾਨ ਕਰਦੀ ਹੈ, ਬਲਕਿ ਇਹ ਇੱਕ ਬਚਤ ਯੋਜਨਾ ਵੀ ਹੈ। ਇਸ 'ਚ, ਮੌਤ ਦੀ ਸਥਿਤੀ 'ਚ ਪਰਿਵਾਰ ਨੂੰ ਭੁਗਤਾਨ ਕੀਤਾ ਜਾਂਦਾ ਹੈ, ਅਤੇ ਬਿਮਾਂ ਧਾਰਕ ਨੂੰ ਬੀਮੇ ਦੀ ਮਿਆਦ ਪੂਰੀ ਹੋਣ 'ਤੇ ਪਰਿਪੱਕਤਾ ਫਾਇਦਾ ਪ੍ਰਾਪਤ ਹੁੰਦੇ ਹਨ।

LIC ਦੀਆਂ 6 ਯੋਜਨਾਵਾਂ ਹਨ 

LIC ਦੀਆਂ ਕੁੱਲ 6 ਐਂਡੋਮੈਂਟ ਯੋਜਨਾਵਾਂ ਹਨ, ਜਿਸ 'ਚ ਸਿੰਗਲ ਪ੍ਰੀਮੀਅਮ ਐਂਡੋਮੈਂਟ ਯੋਜਨਾ, ਨਵਾਂ ਜੀਵਨ ਆਨੰਦ, ਜੀਵਨ ਲਕਸ਼, ਜੀਵਨ ਲਾਭ ਅਤੇ ਅੰਮ੍ਰਿਤਬਲ ਵਰਗੀਆਂ ਪ੍ਰਸਿੱਧ ਯੋਜਨਾਵਾਂ ਸ਼ਾਮਲ ਹਨ। ਦਸ ਦਈਏ ਕਿ ਇਨ੍ਹਾਂ ਸਾਰੀਆਂ ਯੋਜਨਾਵਾਂ 'ਚ 1 ਅਕਤੂਬਰ ਤੋਂ ਵੱਡੇ ਬਦਲਾਅ ਕੀਤੇ ਗਏ ਹਨ।

ਨਾਲ ਹੀ LIC ਨੇ ਆਪਣੇ ਸਮਰਪਣ ਮੁੱਲ ਨਿਯਮਾਂ 'ਚ ਵੀ ਬਦਲਾਅ ਕੀਤੇ ਹਨ, ਜੋ ਲਗਭਗ 32 ਬੀਮਾ ਉਤਪਾਦਾਂ 'ਤੇ ਲਾਗੂ ਹੋਣਗੇ। ਨਵੇਂ ਨਿਯਮਾਂ ਦੇ ਤਹਿਤ, ਕੁਝ ਬਿਮਾਂ ਧਾਰਕ ਯੋਜਨਾ ਤੋਂ ਬਾਹਰ ਹੋਣ 'ਤੇ ਪ੍ਰਾਪਤ ਹੋਣ ਵਾਲੀ ਰਕਮ 'ਚ ਕਮੀ ਦੇਖ ਸਕਦੇ ਹਨ।

ਅਜਿਹੇ 'ਚ ਧਿਆਨ ਯੋਗ ਹੈ ਕਿ LIC ਨੇ ਆਪਣੇ ਨਵੇਂ ਜੀਵਨ ਆਨੰਦ ਅਤੇ ਜੀਵਨ ਲਕਸ਼ਯ ਯੋਜਨਾਵਾਂ 'ਚ ਬੀਮੇ ਦੀ ਰਕਮ 1 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕਰ ਦਿੱਤੀ ਹੈ। ਨਾਲ ਹੀ ਪ੍ਰਾਈਵੇਟ ਕੰਪਨੀਆਂ ਨੇ ਆਪਣੀਆਂ ਐਂਡੋਮੈਂਟ ਯੋਜਨਾਵਾਂ 'ਚ ਸਿਰਫ 6 ਤੋਂ 7 ਫੀਸਦੀ ਦਾ ਵਾਧਾ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਪ੍ਰੀਮੀਅਮ ਦਰਾਂ ਮੁਕਾਬਲਤਨ ਘੱਟ ਹਨ। ਕੰਪਨੀ ਨੇ ਅਜੇ ਤੱਕ LIC ਦੇ ਇਨ੍ਹਾਂ ਬਦਲਾਵਾਂ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਇਹ ਬਦਲਾਅ ਬਜ਼ੁਰਗ ਲੋਕਾਂ ਲਈ ਬਹੁਤ ਮਹੱਤਵਪੂਰਨ ਹਨ, ਕਿਉਂਕਿ ਇਹ ਉਨ੍ਹਾਂ ਦੀ ਬੀਮਾ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਇਹ ਵੀ ਪੜ੍ਹੋ : Ola Refund Choice : Ola 'ਤੇ 2061 ਸ਼ਿਕਾਇਤਾਂ ਤੋਂ ਬਾਅਦ CCPA ਦਾ ਵੱਡਾ ਫੈਸਲਾ, ਗਾਹਕਾਂ ਨੂੰ ਮਿਲੇਗੀ ਰਾਹਤ

Related Post