Bathinda News: ਬਠਿੰਡਾ 'ਚ ਸਵੇਰੇ-ਸਵੇਰੇ ਵੱਡਾ ਹਾਦਸਾ, 2 ਸਕੀਆਂ ਭੈਣਾਂ ਦੀ ਹੋਈ ਮੌਤ

ਬਠਿੰਡਾ 'ਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਖ਼ਬਰ ਸਾਹਮਣੇ ਆ ਰਹੀ ਹੈ। ਕਰੀਬ 20 ਝੁੱਗੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ ਹਨ। ਜਿਸ ਵਿਚ ਇਕ ਦਰਜਨ ਲੋਕ ਜ਼ਖਮੀ ਹੋਏ ਹਨ

By  Amritpal Singh April 23rd 2024 09:38 AM
Bathinda News: ਬਠਿੰਡਾ 'ਚ ਸਵੇਰੇ-ਸਵੇਰੇ ਵੱਡਾ ਹਾਦਸਾ, 2 ਸਕੀਆਂ ਭੈਣਾਂ ਦੀ ਹੋਈ ਮੌਤ

ਬਠਿੰਡਾ 'ਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਖ਼ਬਰ ਸਾਹਮਣੇ ਆ ਰਹੀ ਹੈ। ਕਰੀਬ 20 ਝੁੱਗੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ ਹਨ। ਜਿਸ ਵਿਚ ਇਕ ਦਰਜਨ ਲੋਕ ਜ਼ਖਮੀ ਹੋਏ ਹਨ, ਜਦਕਿ ਦੋ ਲੜਕੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲੀਆਂ ਦੋਵੇਂ ਲੜਕੀਆਂ ਦੀ ਉਮਰ 5 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।


ਬਠਿੰਡਾ ਦੀ ਉੜੀਆ ਕਲੋਨੀ ਵਿੱਚ ਸਵੇਰੇ 4-5 ਵਜੇ ਦੇ ਦਰਮਿਆਨ ਅੱਗ ਲੱਗ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਝੁੱਗੀਆਂ ਵਿੱਚ ਰੌਲਾ ਪੈ ਗਿਆ। ਸਵੇਰੇ ਲੋਕ ਅਤੇ ਬੱਚੇ ਸੌਂ ਰਹੇ ਸਨ, ਇਸ ਲਈ ਜ਼ਿਆਦਾਤਰ ਅੱਗ ਦੀ ਲਪੇਟ ਵਿੱਚ ਆ ਗਏ। 

ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚ ਰਹੀਆਂ ਹਨ। ਨੇੜਲੀ ਨਹਿਰ ਤੋਂ ਪਾਣੀ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੜਕ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਝੁੱਗੀਆਂ ਤੱਕ ਪਹੁੰਚਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਪਾਈਪਾਂ ਨੂੰ ਜੋੜ ਕੇ ਮੁਸ਼ਕਲ ਨਾਲ ਝੁੱਗੀਆਂ ਵਿੱਚ ਪਾਣੀ ਪਹੁੰਚਾਇਆ ਗਿਆ।

Related Post