Bathinda Military Firing Incident: FIR 'ਚ ਵੱਡੇ ਖੁਲਾਸੇ, ਹਮਲਾਵਰਾਂ ਵਾਰੇ ਇਹ ਪਤਾ ਲੱਗਾ

ਪੰਜਾਬ ਪੁਲਿਸ ਨੇ ਬਠਿੰਡਾ ਮਿਲਟਰੀ ਸਟੇਸ਼ਨ ਗੋਲੀਕਾਂਡ ਮਾਮਲੇ 'ਚ ਐਫਆਈਆਰ ਦਰਜ ਕਰ ਲਈ ਹੈ। ਜਿਸ ਵਿੱਚ ਪੂਰੇ ਹਮਲੇ ਦੇ ਵਾਰੇ ਅਤੇ ਹਮਲਾਵਰਾਂ ਵਾਰੇ ਵੀ ਵੱਡੇ ਖੁਲਾਸੇ ਕੀਤੇ ਗਏ ਹਨ। ਐਫਆਈਆਰ ਵਿੱਚ ਘਟਨਾ ਦਾ ਵੇਰਵਾ ਦਿੰਦਿਆਂ ਪੁਲਿਸ ਵੱਲੋਂ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨ 'ਤੇ ਥਾਣਾ ਕੈਂਟ ਵਿੱਚ ਹੋਏ ਇਸ ਹਮਲੇ ਦੇ ਸਬੰਧ 'ਚ ਦੋ ਅਣਪਛਾਤੇ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

By  Jasmeet Singh April 12th 2023 08:01 PM -- Updated: April 12th 2023 08:09 PM

ਬਠਿੰਡਾ: ਪੰਜਾਬ ਪੁਲਿਸ ਨੇ ਬਠਿੰਡਾ ਮਿਲਟਰੀ ਸਟੇਸ਼ਨ ਗੋਲੀਕਾਂਡ ਮਾਮਲੇ 'ਚ ਐਫਆਈਆਰ ਦਰਜ ਕਰ ਲਈ ਹੈ। ਜਿਸ ਵਿੱਚ ਪੂਰੇ ਹਮਲੇ ਦੇ ਵਾਰੇ ਅਤੇ ਹਮਲਾਵਰਾਂ ਵਾਰੇ ਵੀ ਵੱਡੇ ਖੁਲਾਸੇ ਕੀਤੇ ਗਏ ਹਨ।  ਐਫਆਈਆਰ ਵਿੱਚ ਘਟਨਾ ਦਾ ਵੇਰਵਾ ਦਿੰਦਿਆਂ ਪੁਲਿਸ ਵੱਲੋਂ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨ 'ਤੇ ਥਾਣਾ ਕੈਂਟ ਵਿੱਚ ਹੋਏ ਇਸ ਹਮਲੇ ਦੇ ਸਬੰਧ 'ਚ ਦੋ ਅਣਪਛਾਤੇ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

ਮੇਜਰ ਆਸ਼ੂਤੋਸ਼ ਸ਼ੁਕਲਾ ਨੇੇ ਆਪਣੇ ਬਿਆਨਾਂ ਵਿੱਚ ਕਿਹਾ ਕੀ ਉਹ 80 ਮੀਡੀਅਮ ਰੇਜਿਮੇਂਟ ਯੂਨਿਟ ਵਿੱਚ ਫਰਵਰੀ 2022 ਤੋਂ ਬਤੌਰ ਮੇਜਰ ਤਾਇਨਾਤ ਹਨ। 

ਉਨ੍ਹਾਂ ਦੱਸਿਆ ਕਿ ਯੂਨਿਟ ਦੀ ਅਫ਼ਸਰ ਮੈੱਸ ਦੇ ਸਾਹਮਣੇ ਮੈੱਸ ਵਿੱਚ ਕੰਮ ਕਰਨ ਵਾਲੇ ਜਵਾਨਾਂ ਦੀ ਰਿਹਾਇਸ਼ ਲਈ ਬੈਰਕ ਬਣਾਏ ਗਏ ਹਨ। ਬਰੈਕ ਦੇ ਹੇਠਲੇ ਕਮਰੇ ਵਿੱਚ ਗਨਰ ਨਾਗਾ ਸੁਰੇਸ਼ ਰਹਿੰਦਾ ਹੈ ਤੇ ਉੱਪਰ ਵਾਲੇ ਦੇ ਕਮਰਿਆਂ ਵਿੱਚ ਸਾਗਰ ਬੰਨੇ ਤੇ ਉਸ ਦੇ ਨਾਲ ਗਨਰ ਯੂਗੇਸ਼ ਕੁਮਾਰ ਇੱਕ ਕਮਰੇ ਵਿੱਚ ਤੇ ਉਸ ਦੇ ਨਾਲ ਵਾਲੇ ਕਮਰੇ ਵਿੱਚ ਗਨਰ ਸੰਤੋਸ਼ ਅਤੇ ਗਨਰ ਕਮਲੇਸ਼ ਬਾਕੀ ਮੌਸ ਦੇ ਜਵਾਨ ਦੂਸਰੀ ਬਿਲਡਿੰਗ ਵਿੱਚ ਰਹਿੰਦੇ ਹਨ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਯੂਨਿਟ ਦੇ ਡਿਊਟੀ ਰੋਸਟਰ ਮੁਤਾਬਕ ਨਾਈਟ ਵਾਚਮੈਨ ਦੀ ਡਿਊਟੀ ਵੀ 2/2 ਘੰਟੇ ਬਿਨਾਂ ਹਥਿਆਰ ਦੇ ਕਰਦੇ ਸਨ। ਬੀਤੀ ਰਾਤ ਸਾਰੇ ਜਵਾਨ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਆਪਣੇ ਕਮਰੇ ਵਿੱਚ ਚਲੇ ਗਏ ਸਨ। ਯੋਗੇਸ਼ ਕੁਮਾਰ ਤੇ ਸਾਗਰ ਬੰਨੇ ਪਹਿਲੀ ਮੰਜ਼ਿਲ ਦੇ ਆਪਣੇ ਕਮਰੇ ਵਿੱਚ ਚਲੇ ਗਏ ਤੇ ਉਨ੍ਹਾਂ ਦੇ ਨਾਲ ਦੇ ਕਮਰੇ ਵਿੱਚ ਸੰਤੋਸ਼ ਤੇ ਕਮਲੇਸ਼ ਕੁਮਾਰ ਸਨ ਅਤੇ ਹੇਠਲੇ ਕਮਰੇ ਵਿੱਚ ਨਾਗਾ ਸੁਰੇਸ਼ ਸੋ ਰਹੇ ਸਨ।

ਮੇਜਰ ਆਸ਼ੂਤੋਸ਼ ਸ਼ੁਕਲਾ ਮੁਤਾਬਕ ਅੱਜ ਸਵੇਰੇ 4:30 ਵਜੇ ਗਨਰ ਡਿਸਾਈ ਮੋਹਣ ਨੇ ਉਨ੍ਹਾਂ ਨੂੰ ਦੱਸਿਆ ਕਿ ਯੂਨਿਟ ਦੇ ਮੈੱਸ ਦੀ ਬੈਰਕ ਵਿੱਚ ਫਾਈਰਿੰਗ ਹੋਈ ਹੈ ਅਤੇ ਦੋ ਅਣਪਛਾਤੇ ਵਿਆਕਤੀਆਂ ਜਿਨਾਂ ਨੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਪਹਿਨੇ ਹੋਏ ਸਨ ਤੇ ਉਨ੍ਹਾਂ ਨੇ ਮੂੰਹ ਸਿਰ-ਕੱਪੜੇ ਨਾਲ ਢੱਕੇ ਹੋਏ ਸਨ। ਦੋਸ਼ੀ ਅਫਸਰ ਮੈੱਸ ਦੇ ਸਾਹਮਣੇ ਬਣੀ ਬੈਰਕ ਵਿੱਚੋਂ ਬਾਹਰ ਆਏ ਜਿੱਥੇ ਗਨਰ ਸੁੱਤੇ ਹੋਏ ਸਨ, ਉਨ੍ਹਾਂ ਵਿਚੋਂ ਇੱਕ ਨੇ ਸੱਜੇ ਹੱਥ ਵਿੱਚ ਇੰਸਾਸ ਰਾਈਫਲ ਅਤੇ ਦੂਸਰੇ ਦੇ ਸੱਜੇ ਹੱਥ ਵਿੱਚ ਕੁਹਾੜੀ ਫੜੀ ਹੋਈ ਸੀ।

ਮੇਜਰ ਮੁਤਾਬਕ ਉਨਾਂ ਦੇ ਕੱਦ ਦਰਮਿਆਨੇ ਸਨ ਜੋ ਕਿ ਉਨ੍ਹਾਂ ਨੂੰ ਦੇਖਕੇ ਬੈਰਕ ਦੇ ਖੱਬੇ ਪਾਸੇ ਜੰਗਲ ਨੂੰ ਨੱਸ ਗਏ। ਮੇਜਰ ਆਸ਼ੂਤੋਸ਼ ਅਤੇ ਕੈਪਟਨ ਸ਼ਾਂਤਨੂੰ ਮੌਕੇ 'ਤੇ ਪਹੁੰਚੇ ਤੇ ਜਦੋਂ ਉਹ ਉਪਰ ਵਾਲੀ ਬਿਲਡਿੰਗ ਦੇ ਪਹਿਲੇ ਕਮਰੇ 'ਚ ਗਏ ਤਾਂ ਦੇਖਿਆ ਕਿ ਉਥੇ ਗਨਰ ਸਾਗਰ ਬੰਨੇ ਤੇ ਯੂਗੋਸ਼ ਕੁਮਾਰ ਦੀਆਂ ਲਾਸ਼ਾਂ ਖੂਨ ਨਾਲ ਲਥਪਥ ਪਈਆਂ ਸਨ। ਜਦਕਿ ਦੂਸਰੇ ਕਮਰੇ 'ਚ ਸੰਤੋਸ਼ ਤੇ ਕਮਲੇਸ਼ ਦੀਆਂ ਲਾਸ਼ਾਂ ਖੂਨ ਨਾਲ ਲਥਪਥ ਪਈਆਂ ਸਨ। 

- ਐਫਆਈਆਰ ਦੀ ਕਾਪੀ ਨੱਥੀ

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਸਰੀਰਾਂ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ ਤੇ ਇਨ੍ਹਾਂ ਦੀਆਂ ਲਾਸ਼ਾਂ ਨੇੜੇ ਕਾਫੀ ਤਦਾਦ ਵਿੱਚ ਇੰਸਾਸ ਰਾਈਫਲ ਦੇ ਰੋਂਦ ਵੀ ਖਿਲਰੇ ਪਏ ਮਿਲੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇੱਕ ਰਾਈਫਲ ਬੱਟ ਨੰਬਰ 77 ਮਿਤੀ 31-3-23 ਨੂੰ ਉਨ੍ਹਾਂ ਦੀ ਯੂਨਿਟ ਦੇ ਲਾਂਸ ਨਾਇਕ ਮੁਪੜੀ ਹਰੀਸ਼ ਦੇ ਨਾਮ 'ਤੇ ਤਕਸੀਮ ਹੋਈ ਸੀ ਜਿਸ ਦੀ ਗੁੰਮ ਹੋਣ ਜਾਣ ਦੀ ਸ਼ਿਕਾਇਤ 9 ਅਪ੍ਰੈਲ 2023 ਨੂੰ ਦਰਜ ਕੀਤੀ ਗਈ ਸੀ।

ਮੇਜਰ ਦੇ ਬਿਆਨਾਂ ਮੁਤਾਬਕ ਇਸ ਮਾਮਲੇ ਦੀ ਪੜਤਾਲ ਉਨ੍ਹਾਂ ਦੀ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ। ਘਟਨਾ ਦੀ ਥਾਂ ਮਿਲੇ ਰੌਂਦਾ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਖਦਸ਼ਾ ਜਤਾਇਆ ਕਿ ਉਕਤ ਇੰਸਾਸ ਰਾਈਫਲ ਨਾਲ ਹੀ ਅਣਪਛਾਤੇ ਵਿਆਕਤੀਆਂ ਨੇ ਉਨ੍ਹਾਂ ਦੇ ਜਵਾਨਾਂ 'ਤੇ ਫਾਈਰਿੰਗ ਕਰਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਹੋ ਸਕਦਾ। 

Amritpal Singh Wanted Posters: ਗੁਰਦਾਸਪੁਰ ਰੇਲਵੇ ਸਟੇਸ਼ਨ ’ਤੇ ਲਗਾਏ ਗਏ ਅੰਮ੍ਰਿਤਪਾਲ ਦੇ ਪੋਸਟਰ

- Samana Patiala Toll Plaza Closed: CM ਮਾਨ ਨੇ ਸਮਾਣਾ-ਪਟਿਆਲਾ ਸੜਕ 'ਤੇ ਬਣੇ ਟੋਲ ਪਲਾਜ਼ਾ ਕੀਤਾ ਬੰਦ


Related Post