ਬਠਿੰਡਾ ਕੇਂਦਰੀ ਜੇਲ੍ਹ ਮੁੜ ਸੁਰਖੀਆਂ 'ਚ ਆਈ, ਹਵਾਲਾਤੀਆਂ ਤੋਂ ਮੋਬਾਈਲ ਤੇ ਸਿਮ ਬਰਾਮਦ

By  Ravinder Singh November 6th 2022 10:33 AM -- Updated: November 6th 2022 10:38 AM

ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ੍ਹ ਮੁੜ ਤੋਂ ਸੁਰਖੀਆਂ ਵਿਚ ਆ ਗਈ ਹੈ। ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ ਦੌਰਾਨ ਦੋ ਹਵਾਲਾਤੀਆਂ ਤੋਂ ਮੋਬਾਈਲ ਫੋਨ ਅਤੇ 1 ਸਿਮ ਬਰਾਮਦ ਹੋਇਆ ਹੈ। ਸੱਚਲਮੀਤ ਸਿੰਘ ਗਿੱਲ ਡਿਪਟੀ ਸੁਪਰਡੈਂਟ ਕੇਂਦਰੀ ਜੇਲ੍ਹ ਬਠਿੰਡਾ ਦੇ ਬਿਆਨਾਂ ਉਤੇ ਦੋ ਹਵਾਲਾਤੀਆਂ ਖ਼ਿਲਾਫ਼ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਅੱਜ ਹਵਾਲਾਤੀਆਂ ਤੇ ਕੈਦੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ, ਇਸ ਦੌਰਾਨ ਦੋ ਹਵਾਲਾਤੀਆਂ ਹਵਾਲਾਤੀ ਗੁਰਜੀਵਨ ਸਿੰਘ ਵਾਸੀ ਖਾਰਾ ਤੇ ਹਵਾਲਾਤੀ ਰੂਬਲ ਸਿੰਘ ਵਾਸੀ ਬੁਰਜ ਮਾਨਸਾ ਕੋਲੋਂ ਮੋਬਾਈਲ ਮਿਲਣ ਮਗਰੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਗੌਰਤਲਬ ਹੈ ਕਿ 1 ਨਵੰਬਰ ਨੂੰ ਤਲਾਸ਼ੀ ਦੌਰਾਨ ਧਾਰਾ-302 ਵਿਚ ਬੰਦ ਹਵਾਲਾਤੀ ਸਾਵਨ ਅਸੀਸ ਜੋ ਕਿ ਵਾਸੀ ਘੁਗਿਆਣਵੀ ਜ਼ਿਲ੍ਹਾ ਝੱਜਰ (ਹਰਿਆਣਾ) ਦਾ ਰਹਿਣ ਵਾਲਾ ਹੈ, ਕੋਲੋਂ ਇਕ ਸੈਮਸੰਗ ਦਾ ਕੀ ਬੋਰਡ ਵਾਲਾ ਮੋਬਾਈਲ ਸਿਮ ਅਤੇ ਹੈੱਡਫੋਨ ਬਰਾਮਦ ਹੋਏ ਸਨ।


ਸਹਾਇਕ ਸੁਪਰਡੈਂਟ ਜੇਲ੍ਹ ਨੇ ਆਪਣੇ ਬਿਆਨਾਂ ਵਿਚ ਦੱਸਿਆ ਸੀ ਕਿ ਰਾਤ ਸਾਢੇ 10 ਵਜੇ ਅਚਨਚੇਤ ਕੈਦੀ ਬਲਾਕ 4 ਦੀ ਬੈਰਕ ਨੰਬਰ ਇਕ ਦੀ ਤਲਾਸ਼ੀ ਲਈ ਤਾਂ ਸਾਵਣ ਅਸੀਸ ਜੋ ਕੇ ਘੁਗਿਆਣਵੀ ਜ਼ਿਲ੍ਹਾ ਝੱਜਰ (ਹਰਿਆਣਾ) ਦਾ ਰਹਿਣ ਵਾਲਾ ਹੈ ਨੇ ਟੁਆਇਲਟ ਸੀਟ 'ਚ ਇਕ ਸੈਮਸੰਗ ਨੀਲੇ ਰੰਗ ਦਾ ਕੀ ਬੋਰਡ ਵਾਲਾ ਮੋਬਾਈਲ, ਸਿਮ ਅਤੇ ਹੈੱਡਫੋਨ ਲੁਕੋ ਕੇ ਰੱਖੇ ਹੋਏ ਸਨ। ਅਧਿਕਾਰੀਆਂ ਵੱਲੋਂ ਤਲਾਸ਼ੀ ਦੌਰਾਨ ਬਰਾਮਦ ਕਰ ਲਏ ਗਏ ਹਨ।

ਇਹ ਵੀ ਪੜ੍ਹੋ : 6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਨਤੀਜੇ ਅੱਜ, ਵੋਟਾਂ ਦੀ ਗਿਣਤੀ ਸ਼ੁਰੂ

ਕਾਬਿਲੇਗੌਰ ਹੈ ਕਿ ਪੰਜਾਬ ਦੇ ਪ੍ਰਮੁੱਖ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿਚ ਰਹਿੰਦੀਆਂ ਹਨ। ਮੋਬਾਈਲ ਮਿਲਣਾ, ਵੀਡੀਓ ਵਾਇਰਲ ਹੋਣਾ ਤੇ ਪਿਛਲੀ ਦਿਨੀਂ  ਇਕ ਜ਼ਿਲ੍ਹੇ ਦੀ ਜੇਲ੍ਹ ਵਿਚ ਨਸ਼ਾ ਕਰਦੇ ਹੋਏ ਕੈਦੀਆਂ ਦੀ ਵੀਡੀਓ ਵਾਇਰਲ ਹੋਈ ਸੀ।


Related Post